ਖੇਡ- ਖੇਡ 'ਚ ਕਮਾਏ 800 ਕਰੋੜ, ਕੌਣ ਹੈ ਇਹ ਸੁਪਰ ਰਿਚ ਯੂਟਿਊਬਰ ਬੱਚਾ?
ਆਮ ਤੌਰ 'ਤੇ ਬੱਚੇ ਆਪਣਾ ਬਚਪਨ ਖੇਡਾਂ ਖੇਡ ਕੇ ਬਿਤਾਉਂਦੇ ਹਨ। ਪਰ ਇੱਕ ਬੱਚਾ ਅਜਿਹਾ ਵੀ ਹੈ ਜਿਸ ਨੇ ਡਾਇਪਰ ਪਹਿਨਣ ਦੀ ਉਮਰ ਵਿੱਚ ਕਰੋੜਾਂ ਰੁਪਏ ਦਾ ਕਾਰੋਬਾਰ ਬਣਾ ਲਿਆ ਹੈ। ਰਿਆਨ ਕਾਜ਼ੀ ਨਾਂ ਦਾ ਇਹ ਬੱਚਾ ਸਿਰਫ 10 ਸਾਲ ਦੀ ਉਮਰ 'ਚ 800 ਕਰੋੜ ਰੁਪਏ ਦਾ ਮਾਲਕ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਛੋਟਾ ਸਫਲ ਬੱਚਾ ਕੌਣ ਹੈ।
Download ABP Live App and Watch All Latest Videos
View In Appਰਿਆਨ ਦੇ ਵੀਡੀਓ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਖਾਸ ਤੌਰ 'ਤੇ ਪ੍ਰਸਿੱਧ ਹਨ। ਉਹ ਆਪਣੇ ਵਿਡੀਓਜ਼ ਵਿੱਚ ਖਿਡੌਣਿਆਂ ਦੀ ਸਮੀਖਿਆ ਕਰਦਾ ਹੈ ਅਤੇ ਬੱਚੇ ਉਸਦੀ ਸ਼ੈਲੀ ਨੂੰ ਇੰਨਾ ਪਸੰਦ ਕਰਦੇ ਹਨ ਕਿ ਉਸਨੂੰ ਲੱਖਾਂ ਅਤੇ ਕਰੋੜਾਂ ਵਿਯੂਜ਼ ਮਿਲਦੇ ਹਨ।
ਰਿਆਨ ਕਾਜ਼ੀ ਯੂਟਿਊਬ 'ਤੇ ਬੱਚਿਆਂ ਵਿੱਚ ਇੱਕ ਬਹੁਤ ਮਸ਼ਹੂਰ ਕੰਟੈਂਟ ਨਿਰਮਾਤਾ ਹੈ। ਰਿਆਨ ਦੇ ਪਿਤਾ ਨੇ ਆਪਣੇ ਬੇਟੇ ਲਈ ਖੇਡ-ਖੇਡ ਵੱਚ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ, ਪਰ ਹੌਲੀ-ਹੌਲੀ ਉਸ ਦੇ ਵੀਡੀਓ ਇੰਨੇ ਮਸ਼ਹੂਰ ਹੋ ਗਏ ਕਿ ਅੱਜ ਉਹ ਹਾਈਐਸਟ ਪੇਡ ਯੂਟਿਊਬਰਾਂ ਵਿੱਚੋਂ ਇੱਕ ਹੈ।
ਰਿਆਨ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਬੱਚਾ ਹਰ ਸਾਲ ਕਰੀਬ 140 ਕਰੋੜ ਰੁਪਏ ਕਮਾ ਲੈਂਦਾ ਹੈ। ਰਿਪੋਰਟਾਂ ਮੁਤਾਬਕ ਰਿਆਨ ਦੀ ਕੁੱਲ ਜਾਇਦਾਦ 800 ਕਰੋੜ ਰੁਪਏ ਤੋਂ ਵੱਧ ਹੈ।
ਰਿਆਨ ਕਾਜ਼ੀ ਦਾ ਜਨਮ ਅਮਰੀਕੀ ਰਾਜ ਟੈਕਸਾਸ ਦੇ ਹਿਊਸਟਨ ਸ਼ਹਿਰ ਵਿੱਚ ਹੋਇਆ ਸੀ। ਰਿਆਨ ਨੂੰ ਬਚਪਨ ਤੋਂ ਹੀ ਖਿਡੌਣਿਆਂ ਦਾ ਬਹੁਤ ਸ਼ੌਕ ਹੈ। ਜਦੋਂ ਰਿਆਨ ਸਿਰਫ਼ ਤਿੰਨ ਸਾਲ ਦਾ ਸੀ, ਉਸ ਦੇ ਪਿਤਾ ਨੇ ਉਸ ਲਈ ਇੱਕ YouTube ਚੈਨਲ ਸ਼ੁਰੂ ਕੀਤਾ ਸੀ।
Ryans.world ਨਾਮ ਨਾਲ ਸ਼ੁਰੂ ਕੀਤਾ ਗਿਆ ਇਹ ਚੈਨਲ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਮਸ਼ਹੂਰ ਹੋ ਗਿਆ। ਰਿਆਨ ਆਪਣੇ ਵੀਡੀਓ ਵਿੱਚ ਨਵੇਂ ਖਿਡੌਣਿਆਂ ਦੀ ਬਹੁਤ ਹੀ ਪਿਆਰੇ ਢੰਗ ਨਾਲ ਸਮੀਖਿਆ ਕਰਦਾ ਹੈ। ਸਿਰਫ਼ ਸੱਤ ਸਾਲ ਦੀ ਉਮਰ ਵਿੱਚ, ਰਿਆਨ ਨੂੰ ਫੋਰਬਸ ਦੁਆਰਾ ਉੱਚ ਕਮਾਈ ਕਰਨ ਵਾਲੇ ਯੂਟਿਊਬਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
2018 'ਚ ਰਿਆਨ ਦੀ ਸਾਲਾਨਾ ਆਮਦਨ ਲਗਭਗ 140 ਕਰੋੜ ਰੁਪਏ ਸੀ ਅਤੇ ਹੁਣ ਇਹ 150 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਸਾਰੀਆਂ ਚੀਜ਼ਾਂ ਸਮੇਤ ਰਿਆਨ ਦੇ ਟਰਨਓਵਰ ਦੀ ਗੱਲ ਕਰੀਏ ਤਾਂ ਉਸ ਕੋਲ ਕਰੀਬ 800 ਕਰੋੜ ਰੁਪਏ ਦੀ ਜਾਇਦਾਦ ਹੈ।