ਕੀ AC ਦੀ ਕੂਲਿੰਗ ਤੁਹਾਡੀ ਸਿਹਤ ਲਈ ਸਹੀ ਹੁੰਦੀ? ਜਾਣੋ ਇਸ ਦਾ ਜਵਾਬ
ਸਭ ਤੋਂ ਪਹਿਲਾਂ, ਆਓ ਅਸੀਂ ਏਅਰ ਕੰਡੀਸ਼ਨਰ ਦੇ ਫਾਇਦਿਆਂ ਬਾਰੇ ਜਾਣੀਏ। AC ਇਮਾਰਤਾਂ ਦੇ ਅੰਦਰ ਆਰਾਮਦਾਇਕ ਤਾਪਮਾਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਕਈ ਸਿਹਤ ਲਾਭ ਹੋ ਸਕਦੇ ਹਨ। ਹਾਈ ਟੈਮਪਰੇਚਰ, ਡੀਹਾਈਡ੍ਰੇਸ਼ਨ, ਥਕਾਵਟ ਅਤੇ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। ਏਅਰ ਕੰਡੀਸ਼ਨਿੰਗ ਗਰਮੀ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਦੇ ਖਤਰੇ ਨੂੰ ਘਟਾ ਸਕਦੀ ਹੈ।
Download ABP Live App and Watch All Latest Videos
View In Appਹਾਲਾਂਕਿ, ਕੁਝ ਲੋਕ ਮੰਨਦੇ ਹਨ ਕਿ ਏਅਰ ਕੰਡੀਸ਼ਨਰ ਸਿਹਤ ਦੀਆਂ ਸਮੱਸਿਆਵਾਂ, ਖਾਸ ਕਰਕੇ ਸਾਹ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਹ ਸੱਚ ਹੈ ਕਿ ਏਅਰ ਕੰਡੀਸ਼ਨਿੰਗ ਸਿਸਟਮ ਧੂੜ, ਫਫੁੰਦੀ ਅਤੇ ਬੈਕਟੀਰੀਆ ਨੂੰ ਪ੍ਰਸਾਰਿਤ ਕਰ ਸਕਦੇ ਹਨ, ਜੋ ਸਾਹ ਦੀਆਂ ਬਿਮਾਰੀਆਂ ਜਿਵੇਂ ਕਿ ਦਮੇ ਜਾਂ ਐਲਰਜੀ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ, ਏਅਰ ਕੰਡੀਸ਼ਨਰ ਅੰਦਰਲੀ ਹਵਾ ਵਿਚ ਨਮੀ ਦੇ ਪੱਧਰ ਨੂੰ ਘਟਾ ਸਕਦੇ ਹਨ, ਜਿਸ ਨਾਲ ਅੱਖਾਂ ਅਤੇ ਗਲੇ ਵਿਚ ਜਲਣ ਹੋ ਸਕਦੀ ਹੈ।
ਇੱਕ ਚਿੰਤਾ ਇਹ ਵੀ ਜ਼ਾਹਰ ਕੀਤੀ ਗਈ ਹੈ ਕਿ ਏਅਰ ਕੰਡੀਸ਼ਨਰ ਛੂਤ ਦੀਆਂ ਬਿਮਾਰੀਆਂ ਫੈਲਾ ਸਕਦੇ ਹਨ, ਖਾਸ ਕਰਕੇ ਦਫਤਰਾਂ ਜਾਂ ਹੋਟਲਾਂ ਵਿੱਚ। ਏਅਰ ਕੰਡੀਸ਼ਨਿੰਗ ਆਮ ਜ਼ੁਕਾਮ, ਫਲੂ, ਜਾਂ ਹਵਾ ਨਾਲ ਫੈਲਣ ਵਾਲੇ ਵਾਇਰਸਾਂ ਨੂੰ ਫੈਲਾ ਸਕਦੀ ਹੈ। ਹਾਲਾਂਕਿ, ਇਸ ਜੋਖਮ ਨੂੰ ਸਹੀ ਵੈਨਟੀਲੇਸ਼ਨ, ਏਅਰ ਫਿਲਟਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਪ੍ਰਣਾਲੀ ਦੀ ਨਿਯਮਤ ਸਫਾਈ ਅਤੇ ਰੱਖ-ਰਖਾਅ ਦੁਆਰਾ ਘਟਾਇਆ ਜਾ ਸਕਦਾ ਹੈ।
ਏਅਰ ਕੰਡੀਸ਼ਨਰਾਂ ਨਾਲ ਜੁੜਿਆ ਇੱਕ ਹੋਰ ਸੰਭਾਵੀ ਸਿਹਤ ਮੁੱਦਾ ਇਹ ਹੈ ਕਿ ਇਹ ਅੰਦਰੂਨੀ ਅਤੇ ਬਾਹਰੀ ਵਾਤਾਵਰਣਾਂ ਵਿੱਚ ਤਾਪਮਾਨ ਦਾ ਅੰਤਰ ਪੈਦਾ ਕਰ ਸਕਦਾ ਹੈ, ਜਿਸ ਨਾਲ ਥਰਮਲ ਸ਼ੌਕ ਹੋ ਸਕਦਾ ਹੈ। ਥਰਮਲ ਸ਼ੌਕ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਤਾਪਮਾਨ ਵਿੱਚ ਅਚਾਨਕ ਤਬਦੀਲੀ ਹੁੰਦੀ ਹੈ, ਜਿਸ ਨਾਲ ਸਿਰ ਦਰਦ, ਚੱਕਰ ਆਉਣੇ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਏਅਰ ਕੰਡੀਸ਼ਨਰ ਆਮ ਤੌਰ 'ਤੇ ਮਨੁੱਖੀ ਸਿਹਤ ਲਈ ਸੁਰੱਖਿਅਤ ਹੁੰਦਾ ਹੈ, ਜਦੋਂ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਸਹੀ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾਵੇ। ਇਸ ਨੂੰ ਇਦਾਂ ਸਾਫ਼ ਰੱਖੋ ਅਤੇ ਯਕੀਨੀ ਬਣਾਓ ਕਿ ਅੰਦਰ ਦਾ ਤਾਪਮਾਨ ਬਹੁਤ ਠੰਡਾ ਜਾਂ ਬਹੁਤ ਗਰਮ ਨਾ ਹੋਵੇ।