AC Life Span: ਕਿੰਨੀ ਹੁੰਦੀ ਏਅਰ ਕੰਡੀਸ਼ਨਰ ਦੀ ਲਾਈਫ? ਜਾਣੋ ਇਸ ਨੂੰ ਕਦੋਂ ਬਦਲ ਦੇਣਾ ਚਾਹੀਦਾ
ਏਸੀ ਚਲਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ AC ਦੀ ਸਹੀ ਵਰਤੋਂ ਕਰਦੇ ਹੋ ਤਾਂ ਇਸ ਦੀ ਲਾਈਫ ਵੱਧ ਜਾਂਦੀ ਹੈ। ਦਰਅਸਲ, ਏਅਰ ਕੰਡੀਸ਼ਨਰ (AC) ਦੀ ਉਮਰ ਕਈ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਇਹ ਬ੍ਰਾਂਡ, ਮਾਡਲ, ਵਰਤਣ ਦਾ ਸਮਾਂ ਅਤੇ ਰੱਖ-ਰਖਾਅ 'ਤੇ ਵੀ ਨਿਰਭਰ ਕਰਦਾ ਹੈ।
Download ABP Live App and Watch All Latest Videos
View In Appਜੇਕਰ ਦੇਖਿਆ ਜਾਵੇ ਤਾਂ ਇੱਕ AC ਘੱਟੋ-ਘੱਟ 7 ਤੋਂ 10 ਸਾਲ ਤੱਕ ਚੱਲਦਾ ਹੈ। ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਇਸ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕਰਦੇ ਹੋ ਅਤੇ ਇਸ ਦੀ ਸਹੀ ਵਰਤੋਂ ਕਰਦੇ ਹੋ।
ਕੰਪਨੀਆਂ ਏ.ਸੀ. ਆਪਣੇ- ਆਪਣੇ ਤਰੀਕੇ ਨਾਲ ਬਣਾਉਂਦੀਆਂ ਹਨ। ਕੁਝ ਕੰਪਨੀਆਂ ਏਸੀ ਤਿਆਰ ਕਰਨ ਵਿਚ ਭਾਰੀ ਤਾਂਬੇ ਦੀ ਵਰਤੋਂ ਕਰਦੀਆਂ ਹਨ। ਇਸ ਦੇ ਨਾਲ ਹੀ ਕੁਝ ਕੰਪਨੀਆਂ ਹਲਕੇ ਤਾਂਬੇ ਦੀ ਵਰਤੋਂ ਵੀ ਕਰਦੀਆਂ ਹਨ।
ਏਸੀ ਫਿਲਟਰ ਨੂੰ ਨਿਯਮਤ ਤੌਰ 'ਤੇ ਸਾਫ਼ ਕਰਨਾ ਏਅਰ ਕੰਡੀਸ਼ਨਰ ਦੀ ਉਮਰ ਵਧਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਇਲਾਵਾ ਕੋਇਲਸ ਦੀ ਸਫ਼ਾਈ ਅਤੇ ਸਮੇਂ-ਸਮੇਂ 'ਤੇ ਏਸੀ ਦੀ ਜਾਂਚ ਕਰਵਾਉਣਾ ਵੀ ਕਾਰਗਰ ਸਾਬਤ ਹੁੰਦਾ ਹੈ।
ਨਾਲ ਹੀ ਸਮੇਂ-ਸਮੇਂ 'ਤੇ AC ਦੀ ਸਰਵਿਸ ਕਰਵਾਓ, ਤਾਂ ਜੋ ਇਹ ਠੀਕ ਤਰ੍ਹਾਂ ਕੰਮ ਕਰ ਸਕੇ। ਇਸ ਤੋਂ ਇਲਾਵਾ ਏਸੀ ਫਿਲਟਰ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹੋ, ਤਾਂ ਕਿ ਏਸੀ ਠੀਕ ਤਰ੍ਹਾਂ ਕੰਮ ਕਰਦਾ ਰਹੇ।
ਨਾਲ ਹੀ ਏਸੀ ਨੂੰ ਚਲਾਉਂਦੇ ਸਮੇਂ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ ਬੰਦ ਰੱਖੋ ਤਾਂ ਕਿ ਏਸੀ ਨੂੰ ਕਮਰੇ ਨੂੰ ਠੰਡਾ ਕਰਨ ਲਈ ਜ਼ਿਆਦਾ ਮਿਹਨਤ ਨਾ ਕਰਨੀ ਪਵੇ।