10,000 ਰੁਪਏ ਤੋਂ ਵੀ ਘੱਟ 'ਚ ਮਿਲ ਰਹੇ ਕਮਾਲ ਦੇ ਸਮਾਰਟਫੋਨ
ਜੇ ਤੁਸੀਂ ਇਨ੍ਹੀਂ ਦਿਨੀਂ ਸਮਾਰਟਫ਼ੋਨ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹੋ ਅਤੇ ਤੁਹਾਡਾ ਬਜਟ ਘੱਟ ਹੈ, ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਬਾਜ਼ਾਰ ’ਚ ਸਾਰੀਆਂ ਕੰਪਨੀਆਂ ਦੇ ਅਹਿਜੇ ਸਮਾਰਟਫ਼ੋਨ ਉਪਲਬਧ ਹਨ, ਜਿਨ੍ਹਾਂ ਦੀ ਕੀਮਤ ਤੁਹਾਡੇ ਬਜਟ ਵਿੱਚ ਫ਼ਿੱਟ ਬੈਠ ਸਕਦੀ ਹੈ ਤੇ ਇਹ ਵਧੀਆ ਫ਼ੀਚਰ ਵੀ ਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਮਾਰਟਫ਼ੋਨਜ਼ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੈ।
Download ABP Live App and Watch All Latest Videos
View In AppRealme C12: ਰੀਅਲਮੀ ਦਾ ਇਹ ਸਮਾਰਟਫ਼ੋਨ ਸਭ ਤੋਂ ਸਸਤਾ ਤੇ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਇਸ ਫ਼ੋਨ ਦੀ ਕੀਮਤ ਲਗਪਗ 8,000 ਰੁਪਏ ਹੈ। ਫ਼ੀਚਰਜ਼ ਦੀ ਗੱਲ ਕਰੀਏ, ਤਾਂ ਇਸ ਵਿੱਚ 6.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ 3ਜੀਬੀ ਰੈਮ ਤੇ 32 ਜੀਬੀ ਸਟੋਰੇਜ ਮਿਲ ਰਹੀ ਹੈ। ਇਸ ਵਿੱਚ 13+2+2 MP ਦਾ ਰੀਅਰ ਕੈਮਰਾ ਸੈੱਟਅਪ ਤੇ 5 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਫ਼ੋਨ ਵਿੱਚ 6000 mAh ਦੀ ਦਮਦਾਰ ਬੈਟਰੀ ਹੈ।
Poco M2: ਪੋਕੋ ਕੰਪਨੀ ਘੱਟ ਕੀਮਤ ਵਿੱਚ ਜ਼ਬਰਦਸਤ ਫ਼ੀਚਰਜ਼ ਵਾਲੇ ਸਮਾਰਟਫ਼ੋਨ ਪੇਸ਼ ਕਰ ਰਹੀ ਹੈ। ਇਸ ਦੀ ਕੀਮਤ ਲਗਭਗ 10,000 ਰੁਪਏ ਹੈ। ਇਸ ਵਿੱਚ 6.53 ਇੰਚ ਦੀ ਡਿਸਪਲੇਅ ਨਾਲ 6ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਦਿੱਤੀ ਗਈ ਹੈ। ਇਸ ਵਿੱਚ 13+8+5+2 ਦਾ ਰੀਅਰ ਕੈਮਰਾ ਸੈਟਅਪ ਤੇ 8 ਮੈਗਾ–ਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਵਿੱਚ 5000 mAh ਦੀ ਬੈਟਰੀ ਦਿੱਤੀ ਗਈ ਹੈ।
Realmi 9i: ਇਹ ਫ਼ੋਨ ਤੁਹਾਨੂੰ ਲਗਭਗ 8,000 ਰੁਪਏ ’ਚ ਮਿਲ ਰਿਹਾ ਹੈ। ਇਸ ਵਿੱਚ 6.53 ਇੰਚ ਦੀ ਵੱਡੀ ਡਿਸਪਲੇਅ ਨਾਲ 4ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਮਿਲ ਰਹੀ ਹੈ। ਫ਼ੋਨ ਵਿੱਚ 13MP ਦਾ ਰੀਅਰ ਕੈਮਰਾ ਸੈਟਅੱਪ ਅਤੇ 5 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਵਿੱਚ 5000 mAh ਦੀ ਬੈਟਰੀ ਮਿਲ ਰਹੀ ਹੈ।
Infinix Smart 5: ਇਨਫ਼ਿਨਿਕਿਸ ਦਾ ਇਹ ਸਮਾਰਟਫ਼ੋਨ ਸਿਰਫ਼ 7,200 ਰੁਪਏ ’ਚ ਉਪਲਬਧ ਹੈ; ਜਿਸ ਵਿੱਚ 2 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦਿੱਤੀ ਗਈ ਹੈ। ਸਮਾਰਟਫ਼ੋਨ ਵਿੱਚ 6.82 ਇੰਚ ਦੀ ਵੱਡੀ ਡਿਸਪਲੇਅ ਨਾਲ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 6000 mAh ਦੀ ਬੈਟਰੀ ਦਿੱਤੀ ਗਈ ਹੈ।