ਜੇਕਰ ਤੁਸੀਂ ਵੀ ਚੀਜ਼ਾਂ ਰੱਖ ਕੇ ਭੁਲ ਜਾਂਦੇ ਹੋ ਤਾਂ ਹੁਣ ਤੁਹਾਡੀਆਂ ਗੁਆਚੀਆਂ ਚੀਜ਼ਾਂ ਨੂੰ ਲੱਭੇਗਾ AI Memory Robot
ਖੋਜਕਰਤਾਵਾਂ ਨੇ ਆਰਟੀਫਿਸ਼ੀਅਲ ਮੈਮੋਰੀ ਵਾਲਾ ਇੱਕ ਨਵਾਂ ਰੋਬੋਟ ਵਿਕਸਤ ਕੀਤਾ ਹੈ ਜੋ ਗੁਆਚੀਆਂ ਚੀਜ਼ਾਂ ਨੂੰ ਲੱਭਣ ਵਿੱਚ ਮਦਦ ਕਰ ਸਕਦਾ ਹੈ।
Download ABP Live App and Watch All Latest Videos
View In Appਕੈਨੇਡਾ ਦੀ ਯੂਨੀਵਰਸਿਟੀ ਆਫ ਵਾਟਰਲੂ ਦੀ ਟੀਮ ਮੁਤਾਬਕ ਰੋਬੋਟ ਖਾਸ ਤੌਰ 'ਤੇ ਡਿਮੇਨਸ਼ੀਆ ਵਾਲੇ ਲੋਕਾਂ ਦੀ ਮਦਦ ਕਰ ਸਕਦਾ ਹੈ। ਡਿਮੇਨਸ਼ੀਆ ਸ਼ਬਦ ਦੀ ਵਰਤੋਂ ਮੈਡੀਕਲ ਵਿਗਿਆਨ ਵਿੱਚ ਉਨ੍ਹਾਂ ਲੋਕਾਂ ਲਈ ਕੀਤੀ ਜਾਂਦੀ ਹੈ, ਜੋ ਅਕਸਰ ਚੀਜ਼ਾਂ ਨੂੰ ਰੱਖ ਕੇ ਭੁੱਲ ਜਾਂਦੇ ਹਨ।
ਯੂਨੀਵਰਸਿਟੀ ਵਿੱਚ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜਨੀਅਰਿੰਗ ਵਿੱਚ ਪੋਸਟ-ਡਾਕਟੋਰਲ ਖੋਜਕਰਤਾ ਡਾਕਟਰ ਅਲੀ ਅਯੂਬ ਨੇ ਕਿਹਾ, ਇਸ ਦਾ ਲੌਂਗ ਟਰਮ ਇਮਪੈਕਟ ਦਿਲਚਸਪ ਹੋਵੇਗਾ। ਦੱਸ ਦਈਏ ਕਿ ਅਯੂਬ ਅਤੇ ਉਸ ਦੇ ਤਿੰਨ ਸਾਥੀ ਡਿਮੇਨਸ਼ੀਆ ਤੋਂ ਪੀੜਤ ਲੋਕਾਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਤੋਂ ਪ੍ਰਭਾਵਿਤ ਸਨ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਰੋਜ਼ਾਨਾ ਦੀਆਂ ਹੋਣ ਵਾਲੀਆਂ ਚੀਜ਼ਾਂ ਨੂੰ ਵਾਰ-ਵਾਰ ਭੁੱਲ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਲਾਈਫ ਦੀ ਕੁਆਲਿਟੀ ਘੱਟ ਹੁੰਦੀ ਜਾ ਰਹੀ ਹੈ। ਇਸ ਨਾਲ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ 'ਤੇ ਹੋਰ ਬੋਝ ਪੈਂਦਾ ਹੈ।
ਇੰਜਨੀਅਰਾਂ ਦਾ ਮੰਨਣਾ ਸੀ ਕਿ ਇੱਕ ਸਾਥੀ ਰੋਬੋਟ ਜਿਸਦੀ ਆਪਣੀ ਇੱਕ ਐਪੀਸੋਡਿਕ ਮੈਮੋਰੀ ਹੈ, ਅਜਿਹੀਆਂ ਸਥਿਤੀਆਂ ਵਿੱਚ ਇੱਕ ਗੇਮ-ਚੇਂਜਰ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਨਾਲ, ਉਨ੍ਹਾਂ ਨੇ ਇੱਕ ਨਵਾਂ ਰੋਬੋਟ ਪੇਸ਼ ਕੀਤਾ।