Best Mileage Bikes: ਇਹ ਹਨ ਸ਼ਾਨਦਾਰ ਮਾਈਲੇਜ਼ ਦੇਣ ਵਾਲੇ ਸਸਤੇ ਮੋਟਰਸਾਈਕਲ, ਦੇਖੋ ਲਿਸਟ
ਜੇਕਰ ਤੁਸੀਂ ਅਜਿਹਾ ਮੋਟਰਸਾਈਕਲ ਖਰੀਦਣਾ ਚਾਹੁੰਦੇ ਹੋ ਜਿਸ ਨੂੰ ਤੁਸੀਂ ਆਪਣੀ ਜੇਬ 'ਤੇ ਜ਼ਿਆਦਾ ਭਾਰ ਪਾਏ ਬਿਨਾਂ ਇਸਤੇਮਾਲ ਕਰ ਸਕਦੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੇ ਮੋਟਰਸਾਈਕਲਾਂ ਦੇ ਕੁਝ ਬਦਲ ਲੈ ਕੇ ਆਏ ਹਾਂ। ਇਹਨਾਂ ਵਿੱਚ ਤੁਹਾਨੂੰ ਬਜਾਜ, TVS ਅਤੇ Hero ਵਰਗੀਆਂ ਕੰਪਨੀਆਂ ਦੇ ਦੋ ਪਹੀਆ ਵਾਹਨ ਮਿਲਣਗੇ, ਜੋ ਨਾ ਸਿਰਫ ਵਧੀਆ ਮਾਈਲੇਜ ਦਿੰਦੇ ਹਨ। ਇਸ ਤੋਂ ਇਲਾਵਾ ਕੀਮਤ ਵੀ ਘੱਟ ਹੈ।
Download ABP Live App and Watch All Latest Videos
View In AppHero Splendor Plus ਦੀ ਸ਼ੁਰੂਆਤੀ ਕੀਮਤ 64,850 ਰੁਪਏ ਹੈ, ਜੋ ਕਿ ਵਧ ਕੇ 70,710 ਰੁਪਏ (ਐਕਸ-ਸ਼ੋਰੂਮ) ਹੋ ਜਾਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੋਟਰਸਾਈਕਲ 65 ਤੋਂ 81 kmpl ਦੀ ਮਾਈਲੇਜ ਦਿੰਦਾ ਹੈ। Hero HF Deluxe ਨੂੰ 65 kmpl ਤੋਂ ਵੱਧ ਦੀ ਮਾਈਲੇਜ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੀ ਕੀਮਤ 50,900 ਰੁਪਏ ਹੈ।
ਬਜਾਜ ਮੋਟਰਸਾਈਕਲ ਕੰਪਨੀ ਦੇ Bajaj Platina 100 ਅਤੇ Bajaj Platina 110 ਵੀ ਵਿਕਲਪ ਹਨ। ਬਜਾਜ ਪਲੈਟੀਨਾ 100 ਦੀ ਕੀਮਤ 59040 ਰੁਪਏ ਹੈ, ਇਹ 75 kmpl ਤਕ ਦੀ ਮਾਈਲੇਜ ਦਿੰਦੀ ਹੈ ਜਦੋਂ ਕਿ Bajaj Platina 110 ਦੀ ਕੀਮਤ 67904 ਰੁਪਏ ਹੈ, ਇਹ 74 kmpl ਤਕ ਦੀ ਮਾਈਲੇਜ ਦਿੰਦੀ ਹੈ।
TVS ਮੋਟਰਸਾਈਕਲ TVS ਸਪੋਰਟ ਦੀ ਕੀਮਤ 58,130 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 64,655 ਰੁਪਏ ਤੱਕ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮੋਟਰਸਾਈਕਲ 76.4 Kmpl ਤਕ ਦੀ ਮਾਈਲੇਜ ਦਿੰਦੀ ਹੈ। TVS ਸਟਾਰ ਸਿਟੀ ਪਲੱਸ ਦੀ ਕੀਮਤ 69,505 ਰੁਪਏ ਤੋਂ ਸ਼ੁਰੂ ਹੋ ਕੇ 72,005 ਰੁਪਏ ਹੈ।ਇਹ ਮੋਟਰਸਾਈਕਲ 70 kmpl ਤਕ ਦੀ ਮਾਈਲੇਜ ਦਿੰਦੀ ਹੈ। TVS Radeon ਦੀ ਸ਼ੁਰੂਆਤੀ ਕੀਮਤ 59,900 ਰੁਪਏ ਹੈ, ਜੋ ਕਿ 71,082 ਰੁਪਏ ਤਕ ਜਾਂਦੀ ਹੈ। ਇਹ 70kmpl ਤੱਕ ਦੀ ਮਾਈਲੇਜ ਦੇ ਸਕਦਾ ਹੈ।
ਹੌਂਡਾ ਸੀਡੀ 110 ਡਰੀਮ Honda CD 110 Dream 64.5 kmpl ਦੀ ਮਾਈਲੇਜ ਦਿੰਦੀ ਹੈ। ਇਹ 109.51cc ਇੰਜਣ ਦੁਆਰਾ ਸੰਚਾਲਿਤ ਹੈ, ਜੋ 8.67 bhp ਅਤੇ 9.30 Nm ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਇਸ ਦੀ ਕੀਮਤ 66033 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ ਦਿੱਲੀ ਦੇ ਐਕਸ-ਸ਼ੋਰੂਮ 68487 ਰੁਪਏ ਤਕ ਹੈ।
Bajaj CT100 ਦੀ ਕੀਮਤ 53,696 ਰੁਪਏ (ਐਕਸ-ਸ਼ੋਰੂਮ) ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਲੀਟਰ ਪੈਟਰੋਲ 'ਚ 80 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰ ਸਕਦੀ ਹੈ।