Best Smartphones: 20 ਤੋਂ 30 ਹਜ਼ਾਰ ਦੇ ਬਜਟ ਵਿੱਚ ਕੁਝ ਸ਼ਾਨਦਾਰ ਸਮਾਰਟਫ਼ੋਨ
Moto Edge 40: ਇਸ ਸਮਾਰਟਫੋਨ ਦੀ ਕੀਮਤ 29,999 ਰੁਪਏ ਹੈ। ਇਸ ਵਿੱਚ ਤੁਹਾਨੂੰ MediaTek Dimensity 8020 ਪ੍ਰੋਸੈਸਰ, 4400 mAh ਬੈਟਰੀ, 6.55 ਇੰਚ ਡਿਸਪਲੇ ਅਤੇ 50+13MP ਡਿਊਲ ਕੈਮਰਾ ਸੈੱਟਅਪ ਮਿਲਦਾ ਹੈ। ਕੰਪਨੀ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਕੈਮਰਾ ਪੇਸ਼ ਕਰਦੀ ਹੈ। ਤੁਸੀਂ ਫਲਿੱਪਕਾਰਟ ਤੋਂ ਬਲੈਕ, ਬਲੂ, ਹਰੇ ਅਤੇ ਮੈਜੇਂਟਾ ਰੰਗਾਂ 'ਚ ਸਮਾਰਟਫੋਨ ਖਰੀਦ ਸਕਦੇ ਹੋ।
Download ABP Live App and Watch All Latest Videos
View In AppOnePlus Nord CE3 5G: ਇਸ ਫੋਨ ਵਿੱਚ 80W ਫਾਸਟ ਚਾਰਜਿੰਗ, Snapdragon 782G ਚਿੱਪਸੈੱਟ, 6.7-ਇੰਚ ਡਿਸਪਲੇਅ ਅਤੇ 50MP ਪ੍ਰਾਇਮਰੀ ਕੈਮਰਾ ਦੇ ਨਾਲ 5000 mAh ਦੀ ਬੈਟਰੀ ਹੈ। ਮੋਬਾਈਲ ਫੋਨ ਦੀ ਕੀਮਤ ਬੇਸ ਵੇਰੀਐਂਟ ਲਈ 26,999 ਰੁਪਏ ਅਤੇ ਟਾਪ ਵੇਰੀਐਂਟ ਲਈ 28,999 ਰੁਪਏ ਹੈ।
Realme 11 Pro Plus: ਇਹ ਸਮਾਰਟਫੋਨ ਫੋਟੋਗ੍ਰਾਫੀ ਲਈ ਸਭ ਤੋਂ ਵਧੀਆ ਹੈ। ਇਸ 'ਚ ਤੁਹਾਨੂੰ 200MP ਦਾ ਕੈਮਰਾ ਮਿਲਦਾ ਹੈ। ਮੋਬਾਈਲ ਫੋਨ ਵਿੱਚ 100W ਫਾਸਟ ਚਾਰਜਿੰਗ, ਡਾਇਮੇਂਸਿਟੀ 7050 5G ਚਿੱਪਸੈੱਟ, 6.7-ਇੰਚ ਸਕ੍ਰੀਨ ਅਤੇ 32MP ਫਰੰਟ ਕੈਮਰਾ ਦੇ ਨਾਲ 5000 mAh ਦੀ ਬੈਟਰੀ ਹੈ। ਸਮਾਰਟਫੋਨ ਦੀ ਬੇਸ ਵੇਰੀਐਂਟ ਦੀ ਕੀਮਤ 27,999 ਰੁਪਏ ਅਤੇ ਟਾਪ ਐਂਡ ਵੇਰੀਐਂਟ ਲਈ 29,999 ਰੁਪਏ ਹੈ।
Galaxy F54 5G: ਇਹ ਵੀ ਇੱਕ ਵਧੀਆ ਸਮਾਰਟਫੋਨ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਲਈ ਇੱਕ ਚੰਗਾ ਵਿਕਲਪ ਹੈ ਜੋ ਜ਼ਿਆਦਾ ਬੈਟਰੀ ਚਾਹੁੰਦੇ ਹਨ। ਇਸ ਵਿੱਚ 6000 mAh ਦੀ ਬੈਟਰੀ, ਟ੍ਰਿਪਲ ਕੈਮਰਾ ਸੈੱਟਅਪ ਹੈ ਜਿਸ ਵਿੱਚ ਪ੍ਰਾਇਮਰੀ ਕੈਮਰਾ 108MP, ਫਰੰਟ ਵਿੱਚ 32MP ਕੈਮਰਾ ਅਤੇ 6.7 ਇੰਚ ਡਿਸਪਲੇਅ ਹੈ। ਕੰਪਨੀ ਫੋਨ 'ਚ 4 ਸਾਲ ਲਈ OS ਅਪਡੇਟ ਅਤੇ 5 ਸਾਲ ਲਈ ਸਕਿਓਰਿਟੀ ਅਪਡੇਟ ਦੇਵੇਗੀ। ਸਮਾਰਟਫੋਨ ਦੀ ਕੀਮਤ 29,999 ਰੁਪਏ ਹੈ।
Nothing Phone 1: ਇਸ ਕੀਮਤ ਬਰੈਕਟ ਵਿੱਚ ਇਹ ਵੀ ਇੱਕ ਵਧੀਆ ਸਮਾਰਟਫੋਨ ਹੈ। ਅਪਡੇਟ ਤੋਂ ਬਾਅਦ ਇਹ ਸਮਾਰਟਫੋਨ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਹੈ। Nothing Phone 1 ਵਿੱਚ 6.55 ਇੰਚ ਡਿਸਪਲੇ, 50+50MP ਡੁਅਲ ਕੈਮਰਾ ਸੈੱਟਅਪ, 16MP ਫਰੰਟ ਕੈਮਰਾ, 4500 mAh ਬੈਟਰੀ, ਕੁਆਲਕਾਮ ਸਨੈਪਡ੍ਰੈਗਨ 778G+ ਪ੍ਰੋਸੈਸਰ ਅਤੇ ਗਲਾਈਫ ਇੰਟਰਫੇਸ ਹੈ। ਫਲਿੱਪਕਾਰਟ 'ਤੇ ਮੋਬਾਈਲ ਫੋਨ ਦੀ ਕੀਮਤ 28,999 ਰੁਪਏ ਹੈ।