iPhone 16 ਉੱਤੇ ਵੱਡੀ ਛੋਟ, ਇਸ ਸੇਲ 'ਚ ਮੋਟੀ ਬਚਤ ਦਾ ਮੌਕਾ, ਜਾਣੋ ਪੂਰੀ ਡਿਟੇਲ
ਆਈਫੋਨ ਪ੍ਰੇਮੀਆਂ ਲਈ ਵਧੀਆ ਖ਼ਬਰ ਹੈ। ਆਈਫੋਨ 16 ਹੁਣ ਫਲਿੱਪਕਾਰਟ ਦੀ GOAT ਸੇਲ 2025 ਚ ਘੱਟ ਕੀਮਤ ਤੇ ਮਿਲ ਰਿਹਾ ਹੈ। ਇਸ ਸੇਲ ਵਿੱਚ ਨਾ ਸਿਰਫ਼ ਡਿਸਕਾਊਂਟ ਮਿਲ ਰਿਹਾ ਹੈ, ਸਗੋਂ ਬੈਂਕ ਆਫਰ ਤੇ ਐਕਸਚੇਂਜ ਦੇ ਨਾਲ ਮੋਟੀ ਬਚਤ ਵੀ ਹੋ ਰਹੀ ਹੈ।
image source twitter
1/5
ਇਸ ਸੇਲ ਵਿੱਚ ਨਾ ਸਿਰਫ਼ ਡਿਸਕਾਊਂਟ ਮਿਲ ਰਿਹਾ ਹੈ, ਸਗੋਂ ਬੈਂਕ ਆਫਰ ਤੇ ਐਕਸਚੇਂਜ ਦੇ ਨਾਲ ਮੋਟੀ ਬਚਤ ਵੀ ਹੋ ਰਹੀ ਹੈ। ਇਹ ਲੇਟੇਸਟ ਆਈਫੋਨ ਘਰ ਲਿਆਉਣ ਦਾ ਸ਼ਾਨਦਾਰ ਮੌਕਾ ਹੈ।
2/5
ਦਰਅਸਲ ਇੱਥੇ ਅਸੀਂ ਆਈਫੋਨ 16 ਸੀਰੀਜ਼ 'ਤੇ ਉਪਲਬਧ ਸ਼ਾਨਦਾਰ ਆਫਰਾਂ ਬਾਰੇ ਗੱਲ ਕਰ ਰਹੇ ਹਾਂ। ਆਈਫੋਨ 16 (128GB) ਫਲਿੱਪਕਾਰਟ 'ਤੇ ਸਿਰਫ਼ 69,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜਦੋਂਕਿ ਇਸ ਦੀ ਅਸਲ ਕੀਮਤ ₹ 79,900 ਹੈ। ਇਹੀ ਨਹੀਂ ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ ਤਾਂ ਇਹ ਹੋਰ ਵੀ ਸਸਤਾ ਹੋ ਜਾਵੇਗਾ।
3/5
ਜੇਕਰ ਤੁਸੀਂ ਆਪਣਾ ਪੁਰਾਣਾ ਫ਼ੋਨ ਬਦਲਦੇ ਹੋ ਤਾਂ ਤੁਹਾਨੂੰ ਇਸ 'ਤੇ 59,700 ਰੁਪਏ ਤੱਕ ਦਾ ਲਾਭ ਮਿਲ ਸਕਦਾ ਹੈ। ਇਸ ਹਿਸਾਬ ਨਾਲ ਇਹ ਸ਼ਾਨਦਾਰ ਫੋਨ 20,000 ਦੇ ਨੇੜੇ-ਤੇੜੇ ਮਿਲ ਸਕਦਾ ਹੈ। ਹਾਲਾਂਕਿ ਤੁਹਾਨੂੰ ਕਿੰਨੀ ਕੀਮਤ ਮਿਲੇਗੀ ਇਹ ਪੁਰਾਣੇ ਫ਼ੋਨ ਦੀ ਸਥਿਤੀ ਤੇ ਮਾਡਲ 'ਤੇ ਨਿਰਭਰ ਕਰੇਗਾ।
4/5
ਦੂਜੇ ਪਾਸੇ ਬੈਂਕ ਆਫ਼ਰ ਦੀ ਗੱਲ ਕਰੀਏ ਤਾਂ ਤੁਹਾਨੂੰ ਐਕਸਿਸ ਬੈਂਕ ਕ੍ਰੈਡਿਟ ਕਾਰਡ ਨਾਲ ਗੈਰ-EMI ਭੁਗਤਾਨ 'ਤੇ ਖਰੀਦਦਾਰੀ ਕਰਨ 'ਤੇ 3,000 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸ ਤੋਂ ਇਲਾਵਾ HDFC ਬੈਂਕ ਤੇ IDFC ਫਸਟ ਬੈਂਕ ਕਾਰਡਾਂ 'ਤੇ 10% ਤੱਕ ਦੀ ਤੁਰੰਤ ਛੋਟ ਦਾ ਲਾਭ ਵੀ ਮਿਲੇਗਾ।
5/5
ਅੰਤ ਵਿੱਚ ਜੇਕਰ ਤੁਸੀਂ ਹੋਰ ਵੀ ਬੱਚਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ UPI ਭੁਗਤਾਨ ਕਰਕੇ ਜਾਂ Flipkart SuperCoins ਦੀ ਵਰਤੋਂ ਕਰਕੇ ਹੋਰ ਛੋਟ ਪ੍ਰਾਪਤ ਕਰ ਸਕਦੇ ਹੋ। ਇਹ ਆਈਫੋਨ ਅਲਟਰਾਮਰੀਨ, ਗੁਲਾਬੀ, ਚਿੱਟਾ, ਕਾਲਾ ਤੇ ਟੀਲ ਰੰਗ ਵਿਕਲਪਾਂ ਵਿੱਚ ਆਉਂਦਾ ਹੈ।
Published at : 16 Jul 2025 02:21 PM (IST)