Jio ਨੂੰ ਟੱਕਰ ਦੇਣ ਆਇਆ BSNL ਦਾ ਇਹ ਸਪੈਸ਼ਲ ਰਿਚਾਰਜ ਪਲਾਨ! 6 ਰੁਪਏ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ 2 GB ਡੇਟਾ
ਇਸ ਦੌਰਾਨ ਕੰਪਨੀ ਨੇ ਇੱਕ ਪਲਾਨ ਸ਼ੁਰੂ ਕੀਤਾ ਹੈ ਜੋ ਬਹੁਤ ਸਾਰੇ ਲੋਕਾਂ ਦੀ ਇੱਕ ਵੱਡੀ ਸਮੱਸਿਆ ਨੂੰ ਹੱਲ ਕਰਦਾ ਹੈ। ਦਰਅਸਲ, ਜੁਲਾਈ 2024 ਵਿੱਚ ਕਈ ਟੈਲੀਕਾਮ ਕੰਪਨੀਆਂ ਨੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਬਹੁਤ ਸਾਰੇ ਉਪਭੋਗਤਾਵਾਂ ਨੇ BSNL ਨੂੰ ਚੁਣਿਆ। ਫਿਰ ਕੰਪਨੀ ਨੇ ਸਸਤੇ ਰੀਚਾਰਜ ਪਲਾਨ ਪੇਸ਼ ਕਰਕੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕੀਤਾ।
Download ABP Live App and Watch All Latest Videos
View In AppBSNL ਦੁਆਰਾ ਸ਼ੁਰੂ ਕੀਤਾ ਗਿਆ ਪਲਾਨ ਦੂਜੀਆਂ ਕੰਪਨੀਆਂ ਤੋਂ ਵੱਖਰਾ ਹੈ। ਇਸ ਪਲਾਨ ਦੀ ਵੈਧਤਾ 13 ਮਹੀਨੇ ਹੈ, ਜਦੋਂ ਕਿ ਹੋਰ ਕੰਪਨੀਆਂ 12 ਮਹੀਨਿਆਂ ਦੀ ਵੈਧਤਾ ਵਾਲੇ ਪਲਾਨ ਪੇਸ਼ ਕਰਦੀਆਂ ਹਨ। BSNL ਨੇ 395 ਦਿਨਾਂ ਦਾ ਪਲਾਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 2,399 ਰੁਪਏ ਹੈ।
ਇਸ ਰੀਚਾਰਜ ਪਲਾਨ ਵਿੱਚ ਤੁਹਾਨੂੰ 395 ਦਿਨਾਂ ਲਈ ਸਾਰੇ ਨੈੱਟਵਰਕਾਂ 'ਤੇ ਅਨਲਿਮਟਿਡ ਕਾਲਿੰਗ ਦਾ ਲਾਭ ਮਿਲੇਗਾ। ਜੇਕਰ ਤੁਸੀਂ ਰੋਜ਼ਾਨਾ ਦੇ ਹਿਸਾਬ-ਕਿਤਾਬ 'ਤੇ ਨਜ਼ਰ ਮਾਰੋ, ਤਾਂ ਰੋਜ਼ ਦੇ 6 ਰੁਪਏ ਪੈਂਦੇ ਹਨ, ਜੋ ਕਿ ਕਾਫੀ ਕਿਫਾਈਤੀ ਹਨ।
ਇਸ 2399 ਰੁਪਏ ਵਾਲੇ ਪਲਾਨ ਵਿੱਚ ਤੁਹਾਨੂੰ ਰੋਜ਼ਾਨਾ 2GB ਹਾਈ-ਸਪੀਡ ਡੇਟਾ ਮਿਲੇਗਾ, ਜੋ ਕਿ 395 ਦਿਨਾਂ ਵਿੱਚ ਕੁੱਲ 790GB ਹੈ।
ਜੇਕਰ ਤੁਸੀਂ ਆਪਣੀ ਰੋਜ਼ਾਨਾ ਡਾਟਾ ਸੀਮਾ ਖਤਮ ਕਰ ਦਿੰਦੇ ਹੋ, ਤਾਂ ਤੁਸੀਂ 40Kbps ਦੀ ਘੱਟ ਸਪੀਡ 'ਤੇ ਇੰਟਰਨੈੱਟ ਬ੍ਰਾਊਜ਼ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਰੋਜ਼ਾਨਾ 100 SMS ਵੀ ਮਿਲਣਗੇ। ਇਹ ਪਲਾਨ ਲੰਬੀ ਵੈਲੀਡਿਟੀ ਲਈ ਬਿਹਤਰ ਵਿਕਲਪ ਹੋ ਸਕਦਾ ਹੈ।