ਸਾਵਧਾਨ! ਸਮਾਰਟਫੋਨ 'ਤੇ ਵਾਇਰਸ ਆਉਣ ਤੋਂ ਇੰਝ ਰੋਕੋ
ਸਮਾਰਟਫੋਨ 'ਤੇ ਮੈਲਵੇਅਰ ਜਾਂ ਵਾਇਰਸ ਦਾ ਖਤਰਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ। ਉਸ 'ਤੇ ਕਿਸੇ ਬਾਰੇ ਇੰਨੀ ਜਾਣਕਾਰੀ ਹੁੰਦੀ ਹੈ ਕਿ ਹੈਂਕਰਾਂ ਦੀ ਨਜ਼ਰ ਘੁੰਮ-ਫਿਰ ਕੇ ਉਨ੍ਹਾਂ 'ਤੇ ਹੀ ਪੈ ਜਾਂਦੀ ਹੈ। ਟ੍ਰੋਜਨ ਵਾਇਰਸ ਸਭ ਤੋਂ ਖਤਰਾਨਾਕ ਹੈ। ਇਹ ਸਮਾਰਟਫੋਨ ਦੇ ਇੱਕ ਕੋਨੇ ਵਿੱਚ ਲੁੱਕ ਕੇ ਬੈਠਿਆ ਰਹਿੰਦਾ ਹੈ। ਇਹ ਚੁੱਪਚਾਪ ਜਾਣਕਾਰੀ ਭੇਜਦਾ ਰਹਿੰਦਾ ਹੈ।
Download ABP Live App and Watch All Latest Videos
View In Appਵਾਇਰਸ ਤੁਹਾਡੇ ਸਿਸਟਮ ਜਾਂ ਤੁਹਾਡੀ ਜਾਣਕਾਰੀ 'ਤੇ ਪਹਿਲਾਂ ਕਬਜ਼ਾ ਕਰਦਾ ਹੈ। ਇਸ ਮਗਰੋਂ ਉਹ ਹੋਲੀ-ਹੌਲੀ ਸਮਾਰਟਫੋਨ, ਟੈਬਲੇਟ ਜਾਂ ਕੰਪਿਊਟਰ ਤੋਂ ਜਾਣਕਾਰੀ ਉਸ ਕੰਪਿਊਟਰ ਤੱਕ ਪਹੁੰਚਾਉਂਦਾ ਹੈ ਜਿਸ ਲਈ ਉਸ ਨੂੰ ਪ੍ਰੋਗਰਾਮ ਕੀਤਾ ਹੁੰਦਾ ਹੈ। ਕਈ ਵਾਰ ਪੋਰਨ ਵੈਬਸਾਈਟ ਤੋਂ ਅਜਿਹੇ ਟ੍ਰੋਜਨ ਡਿਵਾਈਸ ਵਿੱਚ ਆ ਜਾਂਦੇ ਹਨ। ਇਸ ਤੋਂ ਬਚਣ ਲਈ ਕੁਝ ਸੌਖੇ ਤਰੀਕੇ ਹਨ ਜਿਨ੍ਹਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
1. ਹਮੇਸ਼ਾਂ ਮੰਨੀ-ਪ੍ਰਮੰਨੀ ਕੰਪਨੀ ਦਾ ਐਪ ਹੀ ਡਾਊਨਲੋਡ ਕਰੋ। ਡਾਊਨਲੋਡ ਕਰਨ ਤੋਂ ਪਹਿਲਾਂ ਬਣਾਉਣ ਵਾਲੀ ਕੰਪਨੀ ਬਾਰੇ ਥੋੜਾ ਜਿਹਾ ਪੜ੍ਹ ਲਓ।
2. ਗੂਗਲ ਪਲੇਅ ਸਟੋਰ 'ਤੇ ਐਪ ਦਾ ਰਿਵਿਊ ਜ਼ਰੂਰ ਪੜ੍ਹ ਲਵੋ। ਇਹ ਰਿਵਿਊ ਉਹ ਲੋਕ ਹੀ ਲਿਖਦੇ ਹਨ ਜਿਨ੍ਹਾਂ ਨੇ ਐਪ ਇਸਤੇਮਾਲ ਕੀਤਾ ਹੈ।
3. ਕੋਈ ਵੀ ਐਪ ਸਮਾਰਟਫੋਨ ਤੋਂ ਜੋ ਵੀ ਜਾਣਕਾਰੀ ਲੈਣ ਦੀ ਇਜਾਜ਼ਤ ਮੰਗਦਾ ਹੈ, ਉਸ ਤੋਂ ਵੀ ਐਪ ਬਾਰੇ ਪਤਾ ਲੱਗਦਾ ਹੈ।
4. ਜੇਕਰ ਤੁਸੀਂ ਕੋਈ ਅਲਾਰਮ ਐਪ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਸਮਾਰਟਫੋਨ 'ਤੇ ਤਸਵੀਰਾਂ ਵੇਖਣ ਦੀ ਇਜਾਜ਼ਤ ਤਾਂ ਨਹੀਂ ਚਾਹੀਦੀ ਹੋਏਗੀ।
5. ਸਕਿਊਰਟੀ ਸਾਫਟਵੇਅਰ ਇਸਤੇਮਾਲ ਕਰਨ ਨਾਲ ਖਤਰਾ ਬਹੁਤ ਘਟ ਜਾਂਦਾ ਹੈ।