Land Record: ਆਪਣੀ ਜ਼ਮੀਨ-ਜਾਇਦਾਦ ਦਾ ਸਾਰਾ ਰਿਕਾਰਡ ਹੁਣ ਘਰ ਬੈਠੇ ਇੰਝ ਕਰੋ ਚੈੱਕ
ਕਈ ਵਾਰ ਦੇਖਿਆ ਗਿਆ ਹੈ ਕਿ ਜ਼ਮੀਨ ਖਰੀਦ ਕੇ ਆਪਣੇ ਨਾਂ 'ਤੇ ਜਾਇਦਾਦ ਰਜਿਸਟਰਡ ਕਰਵਾ ਲਈ ਜਾਂਦੀ ਹੈ ਪਰ ਬਾਅਦ 'ਚ ਪਤਾ ਲੱਗਦਾ ਹੈ ਕਿ ਇਹ ਜ਼ਮੀਨ ਕਿਸੇ ਹੋਰ ਦੇ ਨਾਂ 'ਤੇ ਰਜਿਸਟਰਡ ਹੈ।
Download ABP Live App and Watch All Latest Videos
View In Appਇਸ ਕਾਰਨ ਜ਼ਮੀਨ ਖਰੀਦਣ ਤੇ ਵੇਚਣ ਵੇਲੇ ਇਹ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ ਕਿ ਜ਼ਮੀਨ ਕਿਸ ਦੇ ਨਾਂ 'ਤੇ ਹੈ। ਇਸ ਦੇ ਨਾਲ ਹੀ ਸਮੇਂ-ਸਮੇਂ ਉਪਰ ਇਹ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਕਿਤੇ ਤੁਹਾਡੀ ਜ਼ਮੀਨ-ਜਾਇਦਾਦ ਦੇ ਰਿਕਾਰਡ ਵਿੱਚ ਕੋਈ ਛੇੜ-ਛਾੜ ਤਾਂ ਨਹੀਂ ਹੋਈ। ਕਿਸੇ ਨੇ ਤੁਹਾਡੀ ਜਾਇਦਾਦ ਉਪਰ ਕਰਜ਼ ਤਾਂ ਨਹੀਂ ਲੈ ਲਿਆ। ਅਜਿਹੇ ਵਿੱਚ ਲੋਕ ਪਟਵਾਰੀਆਂ ਕੋਲ ਜਾਣ ਦੀ ਘੌਲ ਕਰਦੇ ਪਰ ਹੁਣ ਤੁਸੀਂ ਸਾਰਾ ਰਿਕਾਰਡ ਘਰ ਬੈਠੇ ਚੈੱਕ ਕਰ ਸਕਦੇ ਹੋ।
ਦਰਅਸਲ ਤੁਸੀਂ ਜ਼ਮੀਨ ਦੇ ਰਿਕਾਰਡ ਨੂੰ ਬਹੁਤ ਆਸਾਨੀ ਨਾਲ ਆਨਲਾਈਨ ਚੈੱਕ ਕਰ ਸਕਦੇ ਹੋ। ਜਿੱਥੇ ਤੁਹਾਨੂੰ ਕਿਸੇ ਅਧਿਕਾਰੀ ਨੂੰ ਬੇਨਤੀ ਕਰਨ ਦੀ ਵੀ ਲੋੜ ਨਹੀਂ ਪਵੇਗੀ। ਤੁਸੀਂ ਆਨਲਾਈਨ ਜ਼ਮੀਨ ਦੀ ਪੂਰਾ ਰਿਕਾਰਡ ਚੈੱਕ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਦੇ ਨਾਮ 'ਤੇ ਕਿੰਨੀ ਤੇ ਕਿਹੜੀ ਜ਼ਮੀਨ ਦਰਜ ਹੈ। ਇਸ ਜ਼ਮੀਨ ਸਬੰਧੀ ਕੋਈ ਕੋਰਟ ਕੇਸ ਤਾਂ ਨਹੀਂ ਚੱਲ ਰਿਹਾ। ਇਸ ਜ਼ਮੀਨ ਉਪਰ ਕੋਈ ਕਰਜ਼ਾ ਤਾਂ ਨਹੀਂ ਲਿਆ ਗਿਆ।
ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਸ ਰਾਜ ਦੇ ਮਾਲ ਵਿਭਾਗ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ, ਜਿਸ 'ਚ ਤੁਸੀਂ ਰਹਿੰਦੇ ਹੋ। ਇਸ ਤੋਂ ਬਾਅਦ ਤੁਹਾਨੂੰ ਆਪਣੇ ਜ਼ਿਲ੍ਹੇ ਬਾਰੇ ਜਾਣਕਾਰੀ ਭਰਨੀ ਹੋਵੇਗੀ। ਇਸ ਦੇ ਨਾਲ ਹੀ ਤਹਿਸੀਲ ਦਾ ਨਾਂ ਵੀ ਦੱਸਣਾ ਹੋਵੇਗਾ। ਇਸ ਤੋਂ ਬਾਅਦ ਪਿੰਡ ਦਾ ਨਾਂ ਭਰੋ।
ਇਸ ਤੋਂ ਬਾਅਦ ਤੁਹਾਨੂੰ ਇੱਥੇ ਕਈ ਵਿਕਲਪ ਨਜ਼ਰ ਆਉਣਗੇ। ਇਨ੍ਹਾਂ ਵਿੱਚੋਂ, ਖਾਤਾ ਧਾਰਕ ਦੇ ਨਾਮ ਦਾ ਵਿਕਲਪ ਚੁਣੋ। ਇੱਥੇ ਜ਼ਮੀਨ ਦੇ ਮਾਲਕ ਦਾ ਪਹਿਲਾ ਅੱਖਰ ਟਾਈਪ ਕਰਨਾ ਹੋਵੇਗਾ। ਫਿਰ ਇਸ ਸੂਚੀ ਵਿੱਚ ਤੁਸੀਂ ਉਸ ਨਾਮ 'ਤੇ ਕਲਿੱਕ ਕਰੋ ਜਿਸ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ।
ਕੈਪਚਾ ਕੋਡ ਦੀ ਤਸਦੀਕ ਕਰਨ ਤੋਂ ਬਾਅਦ, ਉਸ ਵਿਅਕਤੀ ਦਾ ਪੂਰਾ ਵੇਰਵਾ ਆਵੇਗਾ, ਜਿਸ ਵਿੱਚ ਇਹ ਪਤਾ ਲੱਗ ਜਾਵੇਗਾ ਕਿ ਉਸ ਦੇ ਨਾਮ 'ਤੇ ਕਿੰਨੀ ਜ਼ਮੀਨ ਹੈ। ਇਸ ਤੋਂ ਇਲਾਵਾ ਰਿਕਾਰਡ ਵਿੱਚ ਸਾਰੇ ਵੇਰਵੇ ਵੇਖ ਸਕਦੇ ਹੋ।
ਧਿਆਨ ਰੱਖੋ ਕਿ ਜੇਕਰ ਤੁਸੀਂ ਕਿਸੇ ਪਿੰਡ ਵਿੱਚ ਜ਼ਮੀਨ ਖਰੀਦ ਰਹੇ ਹੋ, ਤਾਂ ਤੁਹਾਨੂੰ ਇਸ ਬਾਰੇ ਪਹਿਲਾਂ ਤੋਂ ਜਾਣੂ ਹੋਣਾ ਚਾਹੀਦਾ ਹੈ, ਜਿਸ ਨਾਲ ਧੋਖਾਧੜੀ ਦੀ ਸੰਭਾਵਨਾ ਘੱਟ ਜਾਂਦੀ ਹੈ ਪਰ ਜੇਕਰ ਤੁਸੀਂ ਸ਼ਹਿਰ 'ਚ ਪਲਾਟ ਖਰੀਦਣ ਜਾ ਰਹੇ ਹੋ ਤਾਂ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।
ਸ਼ਹਿਰਾਂ ਵਿੱਚ, ਵਿਕਰੇਤਾ ਅਕਸਰ ਜ਼ਮੀਨ ਦੇ ਵੱਡੇ ਟੁਕੜੇ ਖਰੀਦਦੇ ਹਨ ਤੇ ਇਸ ਨੂੰ ਪਲਾਟ ਵਿੱਚ ਵੰਡ ਦਿੰਦੇ ਹਨ। ਅਜਿਹੇ 'ਚ ਕਈ ਲੋਕਾਂ ਨੂੰ ਇੱਕੋ ਪਲਾਟ ਵੇਚਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਕਈ ਲੋਕ ਇਨ੍ਹਾਂ ਮਾਮਲਿਆਂ ਵਿੱਚ ਫਸ ਵੀ ਜਾਂਦੇ ਹਨ।