AC ਦਿੰਦਾ ਤਾਂ ਰਾਹਤ, ਪਰ ਨਾਲ ਹੀ ਚੱਕ ਦਿੰਦਾ ਬਿਜਲੀ ਦੇ ਬਿੱਲ ਦੇ ਫੱਟੇ...ਤਾਂ ਪ੍ਰੇਸ਼ਾਨ ਹੋਣ ਦੀ ਥਾਂ ਵਰਤੋਂ ਇਹ ਟਿਪਸ
ਗਰਮੀ ਦੇ ਮੌਸਮ ਵਿੱਚ AC ਹੀ ਇੱਕੋ ਇੱਕ ਸਹਾਰਾ ਜਾਪਦਾ ਹੈ, ਜੋ ਕਿ ਸਰੀਰ ਨੂੰ ਠੰਡ ਮਹਿਸੂਸ ਕਰਵਾਉਂਦਾ ਹੈ। ਪਰ AC ਜਿੰਨੀ ਰਾਹਤ ਦਿੰਦੇ ਹਨ, ਇਹ ਬਿਜਲੀ ਦੇ ਬਿੱਲ ਦੇ ਵੀ ਫੱਟੇ ਚੱਕ ਰਹੇ ਹਨ। ਇਸ ਤੋਂ ਇਲਾਵਾ ਜੇਕਰ ਧਿਆਨ ਨਾ ਰੱਖਿਆ ਜਾਵੇ.....
( Image Source : Freepik )
1/6
ਗਰਮੀ ਦੇ ਮੌਸਮ ਵਿੱਚ AC ਹੀ ਇੱਕੋ ਇੱਕ ਸਹਾਰਾ ਜਾਪਦਾ ਹੈ, ਜੋ ਕਿ ਸਰੀਰ ਨੂੰ ਠੰਡ ਮਹਿਸੂਸ ਕਰਵਾਉਂਦਾ ਹੈ। ਪਰ AC ਜਿੰਨੀ ਰਾਹਤ ਦਿੰਦੇ ਹਨ, ਇਹ ਬਿਜਲੀ ਦੇ ਬਿੱਲ ਦੇ ਵੀ ਫੱਟੇ ਚੱਕ ਰਹੇ ਹਨ। ਇਸ ਤੋਂ ਇਲਾਵਾ ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ AC ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਜੀ ਹਾਂ, ਦੇਸ਼ ਭਰ ਵਿੱਚ ਵਿੱਚੋਂ ਏਸੀ ਬਲਾਸਟ ਦੀਆਂ ਰਿਪਰਟਾਂ ਵੀ ਆ ਰਹੀਆਂ ਹਨ।
2/6
ਦਰਅਸਲ ਏਸੀ ਕੁਝ ਗਲਤੀਆਂ ਕਰਕੇ ਹੀ ਫਟਦਾ ਹੈ। ਲੰਬੇ ਸਮੇਂ ਤੱਕ ਏਸੀ ਚੱਲਦਾ ਰਹਿਣ ਕਾਰਨ ਗਰਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਏਸੀ ਦਾ ਆਊਟਡੋਰ ਯੂਨਿਟ ਧੁੱਪ ਵਿੱਚ ਫਿੱਟ ਕਰਨ ਕਰਕੇ ਵੀ ਬਲਾਸਟ ਹੋ ਜਾਂਦਾ ਹੈ। ਏਸੀ ਦੀ ਗੈਸ ਲੀਕਿੰਗ ਕਰਕੇ ਵੀ ਧਮਾਕਾ ਹੋ ਸਕਦਾ ਹੈ।
3/6
ਗਰਮੀਆਂ ਵਿੱਚ ਸੂਰਜ ਕਮਰੇ ਦੇ ਤਾਪਮਾਨ ਤੇ ਏਸੀ ਦੀ ਮੁਸ਼ੱਕਤ ਦੋਵਾਂ ਨੂੰ ਵਧਾਉਂਦਾ ਹੈ। ਦਿਨ ਵੇਲੇ ਖਿੜਕੀਆਂ 'ਤੇ ਮੋਟੇ ਪਰਦੇ ਲਾਓ। ਤੁਸੀਂ ਰਿਫਲੈਕਟਿਵ ਵਿੰਡੋ ਫਿਲਮ ਵੀ ਲਗਾ ਸਕਦੇ ਹੋ ਤਾਂ ਜੋ ਬਾਹਰ ਦੀ ਗਰਮੀ ਅੰਦਰ ਨਾ ਆਵੇ। ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਠੰਢੀ ਹਵਾ ਬਾਹਰ ਨਾ ਨਿਕਲੇ।
4/6
ਏਸੀ ਨੂੰ 18 ਡਿਗਰੀ 'ਤੇ ਚਲਾਉਣ ਨਾਲ ਤੁਹਾਡਾ ਕਮਰਾ ਜਲਦੀ ਠੰਢਾ ਨਹੀਂ ਹੋਵੇਗਾ, ਸਗੋਂ ਏਸੀ 'ਤੇ ਜ਼ਿਆਦਾ ਭਾਰ ਪਵੇਗਾ ਤੇ ਬਿਜਲੀ ਦਾ ਬਿੱਲ ਵੀ ਵਧੇਗਾ। ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ ਅਨੁਸਾਰ 24 ਡਿਗਰੀ ਸੈਲਸੀਅਸ ਸਭ ਤੋਂ ਢੁਕਵਾਂ ਤਾਪਮਾਨ ਹੈ। ਹਰ 1 ਡਿਗਰੀ ਦੀ ਕਮੀ ਬਿਜਲੀ ਦੀ ਖਪਤ ਨੂੰ 6% ਵਧਾਉਂਦੀ ਹੈ।
5/6
ਏਸੀ ਨਾਲ ਪੱਖਾ ਚਲਾਉਣਾ ਬੇਕਾਰ ਨਹੀਂ ਸਗੋਂ ਸਮਝਦਾਰੀ ਹੈ। ਪੱਖਾ ਕਮਰੇ ਵਿੱਚ ਠੰਢੀ ਹਵਾ ਨੂੰ ਬਰਾਬਰ ਫੈਲਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਏਸੀ ਨੂੰ ਘੱਟ ਕੰਮ ਕਰਨਾ ਪੈਂਦਾ ਹੈ ਤੇ ਘੱਟ ਸਮੇਂ ਵਿੱਚ ਠੰਢਕ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ।
6/6
ਜੇਕਰ ਤੁਸੀਂ 10-15 ਸਾਲ ਪੁਰਾਣਾ ਏਸੀ ਵਰਤ ਰਹੇ ਹੋ ਤਾਂ ਇਹ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। 5-ਸਟਾਰ ਰੇਟਿੰਗ ਵਾਲੇ ਨਵੇਂ ਏਸੀ ਪੁਰਾਣੇ ਏਸੀ ਨਾਲੋਂ 50% ਘੱਟ ਬਿਜਲੀ ਦੀ ਖਪਤ ਕਰਦੇ ਹਨ। ਵਧੇਰੇ ਸਟਾਰ = ਘੱਟ ਬਿਜਲੀ ਦੀ ਖਪਤ = ਵਧੇਰੇ ਬੱਚਤ। ਇਸ ਤੋਂ ਇਲਾਵਾ ਟਾਈਮਰ ਤੇ ਸਲੀਪ ਮੋਡ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ।
Published at : 19 May 2025 03:22 PM (IST)