ਡਿਊਲ ਕੈਮਰਾ ਫ਼ੋਨ ਲੈਣਾ ਚਾਹੁੰਦੇ ਹੋ, ਤਾਂ 8 ਹਜ਼ਾਰ ਤੱਕ ਦੇ ਇਹ ਸਮਾਰਟਫ਼ੋਨ ਹੋ ਸਕਦੇ ਬੈਸਟ ਆਪਸ਼ਨ
ਜੇ ਤੁਸੀਂ ਡਿਊਲ ਕੈਮਰੇ ਵਾਲਾ ਇੱਕ ਬਜਟ ਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਸੀਂ 8,000 ਰੁਪਏ ਤੱਕ ਦਾ ਕੀਮਤ ਦੇ ਕਈ ਫ਼ੋਨਜ਼ ਵਿੱਚੋਂ ਚੁਣ ਸਕਦੇ ਹੋ। ਇਹ ਆਪਸ਼ਨ ਬੈਸਟ ਹੋ ਸਕਦੇ ਹਨ:
Download ABP Live App and Watch All Latest Videos
View In AppSamsung M02-ਇਸ ਫ਼ੋਨ ਦੀ ਬੈਕ ਸਾਈਡ ਉੱਤੇ ਦੋ ਕੈਮਰੇ ਹਨ। ਇਨ੍ਹਾਂ ਵਿੱਚ 13 ਮੈਗਾਪਿਕਸਲ ਦਾ ਮੇਨ ਕੈਮਰਾ ਤੇ ਨਾਲ 2MP ਦਾ ਮੈਕ੍ਰੋ ਕੈਮਰਾ ਵੀ ਹੈ। 5MP ਦਾ ਫ਼੍ਰੰਟ ਕੈਮਰਾ ਹੈ। ਇਸ ਵਿੱਚ 6.5 ਇੰਚ ਦੀ PLS IPS ਡਿਸਪਲੇਅ, ਮੀਡੀਆਟੈੱਕ MT6739 ਪ੍ਰੋਸੈਸਰ, 3ਜੀਬੀ ਰੈਮ ਤੇ 32 ਜੀਬੀ ਦੀ ਇੰਟਰਨਲ ਸਟੋਰੇਜ ਹੈ। ਬੈਟਰੀ 5,000mAh ਦੀ ਹੈ।
Micromax In 1b-ਇਸ ਦੀ ਬੈਕ ਸਾਈਡ ’ਤੇ ਡਿਊਏਲ ਕੈਮਰਾ ਸੈਟਅਪ 13MP ਮੇਨ ਕੈਮਰਾ ਤੇ 2 ਮੈਗਾਪਿਕਸਲ ਡੈਪਥ ਸੈਂਸਰ ਨਾਲ ਹਨ। 8MP ਦਾ ਫ਼੍ਰੰਟ ਕੈਮਰਾ ਹੈ। ਫ਼ੋਨ ਮੀਡੀਆਟੈੱਕ ਹੀਲੀਓ G35 ਪ੍ਰੋਸੈਸਰ ਹੈ ਤੇ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਹੈ। ਇਸ ਵਿੱਚ 6.52 ਦੀ ਆਈਪੀਐੱਸ ਐੱਲਸੀਡੀ ਸਕ੍ਰੀਨ ਹੈ ਤੇ ਬੈਟਰੀ 5000mAh ਦੀ ਹੈ।
Poco C3-ਇਸ ਵਿੱਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ; ਜਿਨ੍ਹਾਂ ਵਿੱਚ 13MP ਦਾ ਮੇਨ ਕੈਮਰਾ, 2 ਮੈਗਾ ਪਿਕਸਲ ਦਾ ਮੈਕਰੋ ਸੈਂਸਰ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਸ਼ਾਮਲ ਹਨਨ। ਫ਼੍ਰੰਟ ਵਿੱਚ 5 ਮੈਗਾਪਿਕਸਲ ਦਾ ਕੈਮਰਾ ਹੈ। ਇਸ ਵਿੱਚ 6.43 IPS LCD ਡਿਸਪਲੇਅ, ਮੀਡੀਆਟੈੱਕ ਹੀਲੀਓ G35 ਪ੍ਰੋਸੈੱਸਰ, 3 ਜੀਬੀ ਰੈਮ ਤੇ 32 ਜੀਬੀ ਇੰਟਰਨਲ ਸਟੋਰੇਜ ਹੈ। ਬੈਟਰੀ 5,000mAh ਦੀ ਹੈ।
Realme C11-ਇਸ ਦੀ ਬੈਕ ਸਾਈਡ ਉੱਤੇ ਡਿਊਏਲ ਕੈਮਰਾ ਸੈਟਅਪ ਹੈ, ਜਿਸ ਵਿੱਚ 13 ਮੈਗਾ ਪਿਕਸਲ ਦਾ ਮੇਨ ਕੈਮਰਾ ਤੇ 2 ਮੈਗਾ ਪਿਕਸਲ ਦਾ ਡੈਪਥ ਸੈਂਸਰ ਹੈ। ਪੰਜ ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਨਾਲ 6.5 ਇੰਚ ਦਾ IPS LCD ਡਿਸਪਲੇਅ, ਮੀਡੀਆ ਟੈੱਕ ਹੀਲੀਓ G35 ਪ੍ਰੋਸੈਸਰ, 2 ਜੀਬੀ ਰੈਮ ਤੇ 32 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਬੈਟਰੀ 5,000mAh ਦੀ ਹੈ।
- - - - - - - - - Advertisement - - - - - - - - -