3 ਸਾਲ ਦੀ ਵਾਰੰਟੀ ਤੇ 100 ਕਿਲੋਮੀਟਰ ਦੀ ਰੇਂਜ ਨਾਲ ਆਉਂਦਾ ਸਟਾਈਲਿਸ਼ ਇਲੈਟ੍ਰਿਕ ਸਕੂਟਰ, ਜਾਣੋ features ਤੇ ਕੀਮਤ
ਰਫ਼ਤਾਰ ਗੈਲੇਕਸੀ ਸਕੂਟਰ 'ਚ 60V, 25Ah ਵਾਲਾ ਲਿਥੀਅਮ ਆਯਨ ਬੈਟਰੀ ਪੈਕ ਦਿੱਤਾ ਹੈ ਜਿਸ ਨਾਲ 250 ਵਾਟ ਦੀ ਮੋਟਰ ਵੀ ਦਿੱਤੀ ਗਈ ਹੈ।
Download ABP Live App and Watch All Latest Videos
View In Appਕੰਪਨੀ ਨੇ ਇਸ ਬੈਟਰੀ ਨੂੰ ਪੋਰਟੇਬਲ ਬਣਾਇਆ ਹੈ ਜਿਸ ਦੇ ਚੱਲਦੇ ਤੁਸੀਂ ਇਸ ਬੈਟਰੀ ਨੂੰ ਆਪਣੇ ਘਰ, ਦਫ਼ਤਰ ਜਾਂ ਕਿਸੇ ਵੀ ਦੂਜੀ ਜਗ੍ਹਾ ਆਸਾਨੀ ਨਾਲ ਚਾਰਜ ਕਰ ਸਕਦੇ ਹਾਂ।
ਕੰਪਨੀ ਇਸ ਬੈਟਰੀ ਪੈਕ 'ਤੇ 3 ਸਾਲ ਦੀ ਜਾਂ 60 ਹਜ਼ਾਰ ਕਿਲੋਮੀਟਰ ਦੀ ਵਾਰੰਟੀ ਦ ਰਹੀ ਹੈ ਜਿਸ ਨੂੰ ਦੋ ਸਾਲ ਤੱਕ ਵਧਾਇਆ ਜਾ ਸਕਦਾ ਹੈ।
ਇਸ ਬੈਟਰੀ ਪੈਕ ਨਾਲ ਕੰਪਨੀ ਇਸ ਮੋਟਰ 'ਤੇ 3 ਸਾਲ ਦੀ ਵਾਰੰਟੀ, ਬੈਟਰੀ ਚਾਰਜਰ 'ਤੇ 1 ਸਾਲ ਦੀ ਵਾਰੰਟੀ ਤੇ ਕੰਟਰੋਲਰ 'ਤੇ 1 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਹ ਨਾਰਮਲ ਚਾਰਜਰ ਨਾਲ ਚਾਰਜ ਕਰਨ ਜਾਂ ਇਹ ਬੈਟਰੀ ਪੈਕ 4 ਤੋਂ 6 ਘੰਟੇ ਤੱਕ ਫੁੱਲ ਚਾਰਜ ਹੋ ਜਾਂਦੀ ਹੈ। ਕੰਪਨੀ ਨੇ ਇਸ ਸਕੂਟਰ ਨੂੰ 51,900 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਬਾਜ਼ਾਰ 'ਚ ਉਤਾਰਿਆ ਹੈ। ਇਸ ਦੀ ਡ੍ਰਾਈਵਿੰਗ ਰੇਂਜ ਅਤੇ ਸਪੀਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਰਫ਼ਤਾਰ ਗੈਲੈਕਸੀ ਸਕੂਟਰ ਇੱਕ ਵਾਰ ਫੁੱਲ ਚਾਰਜ ਕਰਨ ਦੇ ਬਾਅਦ 100 ਕਿਲੋਮੀਟਰ ਦੀ ਰੇਂਜ ਦਿੰਦਾ ਹੈ ਉੱਥੇ ਹੀ ਇਸਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ।
ਰਫ਼ਤਾਰ ਗੈਲੇਕਸੀ ਦੇ ਫੀਚਰ ਦੀ ਗੱਲ ਕਰੀਏ ਤਾਂ ਕੰਪਨੀ ਨੇ ਸਿ 'ਚ ਡਿਸਕ ਬ੍ਰੇਕ, ਐਂਟੀ ਥੈੱਫਟ ਸਮਾਰਟ ਲੌਕ, ਸਟਾਈਲਿਸ਼ ਐਲੂਮੀਨਿਅਮ ਅਲੌਏ ਵ੍ਹੀਲ (Aluminium Alloy Wheel ), ਡਿਜੀਟਲ ਐਮਐਫ ਐੱਲਈਡੀ, ਐਲਈਡੀ ਪ੍ਰੋਜੈਕਟਰ ਲੈਂਪ, ਸਮਾਰਟ ਮੋਬਾਈਲ ਐਪ ਜਿਹੇ ਫੀਚਰਜ਼ ਦਿੱਤੇ ਗਏ ਹਨ।