Laptop ਜਾਂ ਫਿਰ Handbag ! ਚਿੱਟੇ ਸੋਨੇ ਤੇ ਹੀਰਿਆਂ ਤੋਂ ਬਣਾਇਆ ਪਰਸ ਦੇ ਡਿਜ਼ਾਇਨ ਵਾਲਾ Laptop, ਕੀਮਤ ਸੁਣ ਕੇ ਹੋ ਜਾਵੇਗੋ ਹੈਰਾਨ
Tulip E-Go Diamond : ਤੁਸੀਂ ਲੋਕਾਂ ਨੂੰ ਆਪਣੇ ਲੈਪਟਾਪ ਲਈ ਬੈਗ ਖਰੀਦਦੇ ਹੋਏ ਦੇਖਿਆ ਹੋਵੇਗਾ, ਕੀ ਤੁਸੀਂ ਅਜਿਹੇ ਲੈਪਟਾਪ ਬਾਰੇ ਸੁਣਿਆ ਹੈ ਜੋ ਹੈਂਡਬੈਗ ਵਰਗਾ ਦਿਖਾਈ ਦਿੰਦਾ ਹੈ? ਅਸੀਂ ਗੱਲ ਕਰ ਰਹੇ ਹਾਂ ਟਿਊਲਿਪ ਈ-ਗੋ ਡਾਇਮੰਡ ਦੀ। ਇਹ ਇੱਕ ਲੈਪਟਾਪ ਹੈ ਜੋ ਇੱਕ ਲੇਡੀਜ਼ ਬੈਗ ਵਰਗਾ ਦਿਖਾਈ ਦਿੰਦਾ ਹੈ। ਲੈਪਟਾਪ ਨੂੰ ਲੈ ਕੇ ਜਾਣ ਲਈ ਇਸ ਨੂੰ ਕਿਤਾਬ ਦੀ ਤਰ੍ਹਾਂ ਫੜਨ ਦੀ ਜ਼ਰੂਰਤ ਨਹੀਂ ਹੈ, ਸਗੋਂ ਤੁਸੀਂ ਇਸ ਨੂੰ ਹੈਂਡਬੈਗ ਦੀ ਤਰ੍ਹਾਂ ਚੁੱਕ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਸਕਦੇ ਹੋ।
Download ABP Live App and Watch All Latest Videos
View In Appਇਹ ਲੈਪਟਾਪ ਅਜੇ ਵੀ ਵਿਕਰੀ ਲਈ ਉਪਲਬਧ ਹੈ ਪਰ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਸੁਣ ਕੇ ਤੁਹਾਡਾ ਸਿਰ ਚਕਰਾ ਜਾਵੇਗਾ। Tulip E-GO ਡਾਇਮੰਡ ਦੁਨੀਆ ਦੇ ਸਭ ਤੋਂ ਮਹਿੰਗੇ ਲੈਪਟਾਪਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਆਉਂਦਾ ਹੈ। ਇਸ ਲੈਪਟਾਪ ਦੀ ਕੀਮਤ $355,000 (ਲਗਭਗ 29,190,000 ਰੁਪਏ) ਹੈ। ਜੇਕਰ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕਰੀਬ ਵੀਹ ਲੱਖ ਉਨੀ ਹਜ਼ਾਰ ਰੁਪਏ।
ਲੈਪਟਾਪ ਦੀ ਖਾਸ ਗੱਲ ਇਹ ਹੈ ਕਿ ਇਹ ਹੈਂਡਬੈਗ ਜਾਂ ਪਰਸ ਵਰਗਾ ਲੱਗਦਾ ਹੈ। ਲੈਪਟਾਪ 'ਚ ਇੰਟੀਗ੍ਰੇਟਿਡ ਵੈਬਕੈਮ ਦਿੱਤਾ ਗਿਆ ਹੈ। ਤੁਹਾਨੂੰ ਲੈਪਟਾਪ ਦੇ ਨਾਲ ਐਂਟੀ ਰਿਫਲੈਕਸ਼ਨ ਸਕਿਨ ਮਿਲਦੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ ਲੈਪਟਾਪ 'ਚ AMD Turion 64-bit CPU ਦਿੱਤਾ ਗਿਆ ਹੈ।
ਰਿਪੋਰਟਾਂ ਮੁਤਾਬਕ ਲੈਪਟਾਪ 'ਚ ਕੁੱਲ 1GB - 2GB ਮੈਮੋਰੀ ਦੇ 2 ਸਲਾਟ ਦਿੱਤੇ ਗਏ ਹਨ, ਜੋ ਅੱਜਕੱਲ੍ਹ ਆਉਣ ਵਾਲੇ ਲੈਪਟਾਪਾਂ ਤੋਂ ਬਹੁਤ ਘੱਟ ਹਨ। ਵੈਸੇ, ਇਹ ਲੈਪਟਾਪ 2006 ਵਿੱਚ ਬਣਾਇਆ ਗਿਆ ਸੀ ਅਤੇ ਸਮੇਂ 'ਤੇ ਅੱਜ ਦੇ ਫੀਚਰ ਦੀ ਉਮੀਦ ਕਰਨਾ ਸਹੀ ਨਹੀਂ ਹੈ। ਹਾਲਾਂਕਿ ਤੁਹਾਨੂੰ ਲੈਪਟਾਪ 'ਚ 100GB, 160GB ਹਾਰਡ ਡਰਾਈਵ ਸਪੋਰਟ ਮਿਲਦੀ ਹੈ।
ਲੈਪਟਾਪ ਦੀ ਬੈਟਰੀ ਲਾਈਫ 3 ਘੰਟਿਆਂ ਤੋਂ ਵੱਧ ਹੈ ਅਤੇ ਇਸ ਦਾ ਭਾਰ ਢਾਈ ਕਿਲੋ (2.5 ਕਿਲੋਗ੍ਰਾਮ) ਹੈ। ਲੈਪਟਾਪ 'ਚ ਮਾਈਕ੍ਰੋਸਾਫਟ ਵਿੰਡੋਜ਼ ਦਾ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਲੈਪਟਾਪ 'ਚ ਤੁਹਾਨੂੰ 2 USB 2.0 ਪੋਰਟ, 1 Mini USB ਪੋਰਟ ਅਤੇ ਬਲੂਟੁੱਥ 2.0 ਸਪੋਰਟ ਮਿਲਦਾ ਹੈ। ਇਹ ਲੈਪਟਾਪ ਠੋਸ ਪੈਲੇਡੀਅਮ ਤੋਂ ਬਣਾਇਆ ਗਿਆ ਹੈ, ਲੈਪਟਾਪ ਵਿੱਚ ਚਿੱਟੇ ਸੋਨੇ ਅਤੇ ਸ਼ਾਨਦਾਰ ਕੱਟੇ ਹੋਏ ਹੀਰੇ ਫਿੱਟ ਕੀਤੇ ਗਏ ਹਨ। ਟਿਊਲਿਪ ਅਤੇ ਈਗੋ ਲਾਈਫਸਟਾਈਲ ਬੀ.ਵੀ. ਇਸ ਦੇ ਕੁਝ ਕੁ ਟੁਕੜੇ ਹੀ ਬਣਾਏ।