AC: ਏਸੀ ਚਲਾਉਣ ਵਾਲੇ ਅਪਣਾਓ ਇਹ ਟਿਪਸ, ਮਿਲੇਗਾ ਫਾਇਦਾ...ਘੱਟ ਆਵੇਗਾ ਬਿਜਲੀ ਦਾ ਬਿੱਲ
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਾਰਾ ਦਿਨ AC ਚਲਾ ਸਕੋਗੇ ਅਤੇ ਤੁਹਾਡਾ ਬਿਜਲੀ ਦਾ ਬਿੱਲ ਵੀ ਜ਼ਿਆਦਾ ਨਹੀਂ ਆਵੇਗਾ।
Download ABP Live App and Watch All Latest Videos
View In AppAC ਵਿੱਚ ਇਹ ਸਭ ਤਾਪਮਾਨ ਸੈਟਿੰਗ ਬਾਰੇ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਵੱਧ ਤੋਂ ਵੱਧ ਵਰਤੋਂ ਕਰਨ ਤੋਂ ਬਾਅਦ ਵੀ ਬਿਜਲੀ ਦਾ ਬਿੱਲ ਘੱਟ ਹੋਵੇ ਤਾਂ AC ਦੀ ਤਾਪਮਾਨ ਸੈਟਿੰਗ 'ਚ ਕੁਝ ਬਦਲਾਅ ਕਰੋ। ਦਰਅਸਲ, ਤਾਪਮਾਨ ਵਿੱਚ ਹਰ ਇੱਕ ਡਿਗਰੀ ਵਾਧੇ ਲਈ, ਲਗਭਗ 6 ਪ੍ਰਤੀਸ਼ਤ ਬਿਜਲੀ ਦੀ ਬਚਤ ਹੁੰਦੀ ਹੈ।
ਅਜਿਹੇ 'ਚ ਜੇਕਰ ਤੁਸੀਂ ਚਾਹੋ ਤਾਂ AC ਨੂੰ ਡਿਫਾਲਟ ਤਾਪਮਾਨ 'ਤੇ ਰੱਖ ਸਕਦੇ ਹੋ, ਇਸ ਨਾਲ ਕਰੀਬ 24 ਫੀਸਦੀ ਬਿਜਲੀ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਆਪਣੀ ਸਹੂਲਤ ਮੁਤਾਬਕ ਤਾਪਮਾਨ ਨੂੰ ਵੀ ਐਡਜਸਟ ਕਰ ਸਕਦੇ ਹੋ। ਖੈਰ, 24 ਡਿਗਰੀ ਨੂੰ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਘੱਟ ਤਾਪਮਾਨ ਤੋਂ ਬਚੋ।
ਜੇਕਰ ਤੁਸੀਂ AC ਦੇ ਨਾਲ-ਨਾਲ ਛੱਤ ਵਾਲਾ ਪੱਖਾ ਵੀ ਚਾਲੂ ਰੱਖਦੇ ਹੋ, ਤਾਂ ਤੁਸੀਂ ਇਸ ਟਿਪਸ ਦੇ ਨਾਲ ਪੈਸਾ ਬਚਾ ਸਕਦੇ ਹੋ। ਪੱਖਾ ਜਲਦੀ ਹੀ ਏਸੀ ਦੀ ਠੰਡੀ ਹਵਾ ਨੂੰ ਪੂਰੇ ਕਮਰੇ ਵਿੱਚ ਫੈਲਾਉਂਦਾ ਹੈ ਅਤੇ ਜਲਦੀ ਹੀ ਕਮਰੇ ਦਾ ਤਾਪਮਾਨ ਘੱਟ ਜਾਂਦਾ ਹੈ।
ਏਸੀ ਦੀ ਨਿਯਮਤ ਸਫਾਈ ਅਤੇ ਸਰਵਿਸਿੰਗ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਲੰਬੇ ਸਮੇਂ ਤੱਕ ਚੱਲਣ ਦੇ ਬਾਅਦ ਵੀ ਏਸੀ ਕਮਰੇ ਨੂੰ ਠੰਡਾ ਨਹੀਂ ਕਰ ਪਾਉਂਦਾ। ਜਿਸ ਦਾ ਅਸਰ ਬਿਜਲੀ ਦੇ ਬਿੱਲ ਉੱਤੇ ਵੀ ਪੈਂਦਾ ਹੈ। ਇਸ ਲਈ ਨਿਯਮਤ ਸਫਾਈ ਕਰਕੇ ਹੀ AC ਦੀ ਵਰਤੋਂ ਕਰੋ। ਅਜਿਹਾ ਕਰਨ ਦੇ ਨਾਲ ਕਮਰਾ ਜਲਦੀ ਠੰਡ ਹੋ ਜਾਂਦਾ ਹੈ।
ਬਿਜਲੀ ਦੀ ਬੱਚਤ ਦੇ ਲਈ ਰਾਤ ਨੂੰ ਏਸੀ ਵਿੱਚ ਟਾਈਮਰ ਲਗਾ ਕੇ ਸੌਂਵੋ। ਅਜਿਹਾ ਕਰਨ ਨਾਲ ਤੁਹਾਡਾ ਏਸੀ ਕੁਝ ਸਮੇਂ ਬਾਅਦ ਆਪਣੇ ਆਪ ਬੰਦ ਹੋ ਜਾਵੇਗਾ। ਇਸ ਨਾਲ ਬਿਜਲੀ ਦੀ ਕਾਫੀ ਬੱਚਤ ਹੋਵੇਗੀ।