Infinix X1 40 ਐਂਡ੍ਰਾਇਡ ਸਮਾਰਟ ਟੀਵੀ, ਇਸ ਖ਼ਾਸ ਟੈਕਨੋਲੋਜੀ ਨਾਲ ਲੈਸ
ਡਿਜ਼ਾਈਨ ਤੇ ਡਿਸਪਲੇਅ: ਇਨਫਿਨਿਕਸ ਐਕਸ1 40 (Infinix X1 40) ਸਮਾਰਟ ਟੀਵੀ ਦਾ ਡਿਜ਼ਾਈਨ ਬਹੁਤ ਸਲਿੱਮ ਹੈ ਤੇ ਇਹ ਬਹੁਤ ਵਧੀਆ ਦਿਖਾਈ ਦਿੰਦਾ ਹੈ ਪਰ ਇਸ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਬੇਜੇਲ-ਲੈਸ ਫ਼੍ਰੇਮ ਬਹੁਤ ਹੀ ਪ੍ਰੀਮੀਅਮ ਅਹਿਸਾਸ ਦਿੰਦਾ ਹੈ ਤੇ ਟੀਵੀ ਦੇਖਣ ਦੇ ਮਜੇ ਵਿੱਚ ਵਾਧਾ ਕਰਦਾ ਹੈ। ਇਸ ਦੀ ਬੌਡੀ ਕਾਲੇ ਰੰਗ ਦੀ ਹੈ।
Download ABP Live App and Watch All Latest Videos
View In Appਕਨੈਕਟੀਵਿਟੀ ਲਈ, 3HDMI ਪੋਰਟਸ, 2USB ਪੋਰਟਸ, ਬਲੂਟੁੱਥ v5.0 ਤੇ ਵਾਈ-ਫਾਈ ਪਿਛਲੇ ਪਾਸੇ ਉਪਲਬਧ ਹਨ। ਇ ਸਦਾ ਡਿਜ਼ਾਈਨ ਵੀ ਪਿਛਲੇ ਪਾਸੇ ਤੋਂ ਸਾਫ਼ ਹੈ। ਇਸ ਦਾ ਫੁੱਲ ਐਚਡੀ ਡਿਸਪਲੇਅ ਕਾਫ਼ੀ ਰਿਚ ਹੈ ਅਤੇ ਇਸ ਦੀ ਬ੍ਰਾਈਟਨੈੱਸ 350 ਹੈ। ਡਿਸਪਲੇਅ ਦੇ ਨਾਲ HDR10 ਤੇ HLG ਦੀ ਸਪੋਰਅ ਹੈ। ਬਿਹਤਰ ਤਸਵੀਰ ਗੁਣਵੱਤਾ ਲਈ EPIC 2.0 ਇਮੇਜ ਇੰਜਣ ਦੀ ਵੀ ਸਪੋਰਟ ਹੈ। ਇਹ ਟੀਵੀ 60Hz ਰਿਫਰੈਸ਼ ਰੇਟ ਨਾਲ ਲੈਸ ਹੈ ਪਰ ਵੀਡੀਓ ਦੀ ਗੁਣਵੱਤਾ ਬੇਰੋਕ ਰਹਿੰਦੀ ਹੈ। ਇਹ ਟੀਵੀ ਬਹੁਤ ਸਾਰੇ ਵਿਡੀਓ ਫੌਰਮੈਟਸ ਨੂੰ ਵੀ ਸਪੋਰਟ ਕਰਦਾ ਹੈ।
ਅੱਖਾਂ ਦੀ ਸੁਰੱਖਿਆ: ਬਲੂ ਲਾਈਟ ਰਿਡਕਸ਼ਨ ਟੈਕਨਾਲੌਜੀ ਅਤੇ ਆਈ–ਕੇਅਰ (Eye Care) ਟੈਕਨਾਲੌਜੀ ਇਨਫਿਨਿਕਸ ਐਕਸ1 40 (Infinix X1 40) ਸਮਾਰਟ ਟੀਵੀ ਵਿੱਚ ਸਹਿਯੋਗੀ ਹਨ, ਇਸਦਾ ਅਰਥ ਹੈ ਕਿ ਇਹ ਤੁਹਾਡੀਆਂ ਅੱਖਾਂ ਦੀ ਰੱਖਿਆ ਵੀ ਕਰੇਗਾ। ਹੁਣ ਇਸ ਕੋਰੋਨਾ ਦੇ ਦੌਰ ਵਿੱਚ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਹਨ।
ਕੋਈ ਵੀ ਸਿਨੇਮਾ ਹਾਲ ਵਿੱਚ ਜਾਣ ਲਈ ਤਿਆਰ ਨਹੀਂ ਹੈ ਕਿਉਂਕਿ ਹਰ ਕੋਈ ਕੋਰੋਨਾ ਤੋਂ ਡਰਦਾ ਹੈ। ਇਸ ਲਈ ਲੋਕਾਂ ਦੀਆਂ ਅੱਖਾਂ ਦੀ ਸੁਰੱਖਿਆ ਲਈ, ਇਸ ਟੀਵੀ ਵਿੱਚ 'ਆਈ ਕੇਅਰ ਟੈਕਨਾਲੌਜੀ' ਦੀ ਵਰਤੋਂ ਕੀਤੀ ਗਈ ਹੈ, ਜੋ ਟੀਵੀ ਵੇਖਦੇ ਸਮੇਂ ਅੱਖਾਂ 'ਤੇ ਦਬਾਅ ਨਹੀਂ ਪਾਉਂਦੀ। ਅੱਖਾਂ ਦੀ ਦੇਖਭਾਲ ਤਕਨਾਲੋਜੀ ਦੀ ਸਹਾਇਤਾ ਨਾਲ, ਇਹ ਟੀਵੀ ਸਕ੍ਰੀਨ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਨੀਲੀਆਂ ਕਿਰਨਾਂ ਨੂੰ ਘਟਾਉਂਦਾ ਹੈ, ਜੋ ਸਮੇਂ ਦੇ ਨਾਲ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਸਾਊਂਡ: ਇਨਫਿਨਿਕਸ ਐਕਸ1 40 (Infinix X1 40) ਸਮਾਰਟ ਟੀਵੀ ਵਿੱਚ ਡੌਲਬੀ (Dolby) ਆਡੀਓ ਸਾਊਂਡ ਦੇ ਨਾਲ 24W ਸਪੀਕਰ ਹੈ। ਆਵਾਜ਼ ਦੀ ਗੁਣਵੱਤਾ ਦੇ ਮਾਮਲੇ ਵਿੱਚ ਤੁਹਾਨੂੰ ਇਹ ਟੀਵੀ ਪਸੰਦ ਆਵੇਗਾ। ਇਸ ਟੀਵੀ ’ਤੇ ਗੇਮਜ਼ ਖੇਡਦੇ ਹੋਏ, ਫਿਲਮਾਂ ਜਾਂ ਵੀਡਿਓ ਵੇਖਦੇ ਹੋਏ ਤੁਹਾਨੂੰ ਇੱਕ ਵਧੀਆ ਆਵਾਜ਼ ਦਾ ਅਨੁਭਵ ਮਿਲੇਗਾ। ਇਸ ਤੋਂ ਇਲਾਵਾ, ਇਸ ਵਿੱਚ 5,000 ਹੋਰ ਐਪਸ ਜਿਵੇਂ ਕਿ ਨੈੱਟਫਲਿਕਸ, ਪ੍ਰਾਈਮ ਵੀਡੀਓ, ਯੂਟਿਊਬ ਦੀ ਸਪੋਰਟ ਵੀ ਹੈ। ਇਸ ਟੀਵੀ ਦੇ ਨਾਲ ਇੱਕ ਫ਼ੁਲ ਫੰਕਸ਼ਨ ਰਿਮੋਟ ਵੀ ਉਪਲਬਧ ਹੈ।
ਕਾਰਗੁਜ਼ਾਰੀ (ਪਰਫ਼ਾਰਮੈਂਸ): ਬਿਹਤਰ ਕਾਰਗੁਜ਼ਾਰੀ ਲਈ, ਇਸ ਟੀਵੀ ਵਿੱਚ ਮੀਡੀਆਟੈਕ ਐਮਟੀਕੇ (MTK) 6683 ਪ੍ਰੋਸੈਸਰ ਹੈ, ਜਦੋਂ ਕਿ ਗ੍ਰਾਫਿਕਸ ਲਈ ਮਾਲੀ-470 ਜੀਪੀਯੂ (GPU) ਲਗਾਇਆ ਗਿਆ ਹੈ। ਇਸ ਵਿੱਚ ਇੱਕ ਜੀਬੀ ਰੈਮ ਅਤੇ 8 ਜੀਬੀ ਸਟੋਰੇਜ ਹੈ। ਇਸ ਟੀਵੀ ਨੂੰ ਗੂਗਲ ਪਲੇਅ ਸਟੋਰ ਦੀ ਸਪੋਰਟ ਵੀ ਪ੍ਰਾਪਤ ਹੈ। ਇਸ ਦੇ ਨਾਲ ਇੱਕ ਫੁਲ ਫੰਕਸ਼ਨ ਰਿਮੋਟ ਉਪਲਬਧ ਹੈ ਜਿਸ ਤੇ ਓਟੀਟੀ (OTT) ਲਈ ਵੱਖਰੇ ਬਟਨ ਹਨ।
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ: ਇਨਫਿਨਿਕਸ x1 40 ਇੰਚ ਦਾ ਸਮਾਰਟ ਟੀਵੀ ਰੀਅਲਮੀ, ਸਾਓਮੀ, ਥਾਮਸਨ ਤੇ ਕੋਡੈਕ ਵਰਗੇ ਬ੍ਰਾਂਡਾਂ ਨਾਲ ਮੁਕਾਬਲਾ ਕਰੇਗਾ। ਪਰ ਘੱਟ ਕੀਮਤ ਦੇ ਕਾਰਨ, Infinix x1 40 ਇੰਚ ਸਮਾਰਟ ਟੀਵੀ ਗਾਹਕਾਂ ਨੂੰ ਆਪਣੇ ਵੱਲ ਖਿੱਚ ਸਕਦਾ ਹੈ। ਇਸ ਟੀਵੀ ਦੀ ਡਿਸਪਲੇਅ ਅਤੇ ਆਵਾਜ਼ ਦੀ ਗੁਣਵੱਤਾ ਬਿਹਤਰ ਹੈ।