ਦੇਸ਼ ਦੇ ਸਭ ਤੋਂ ਸਸਤੇ 5G ਸਮਾਰਟਫ਼ੋਨ ਨੂੰ ਹੋਰ ਵੀ ਸਸਤਾ ਖ਼ਰੀਦਣ ਦਾ ਮਿਲ ਰਿਹਾ ਮੌਕਾ, ਜਾਣੋ ਕੀਮਤ
ਇਸ ਸਮਾਰਟਫੋਨ ਦੇ 4GB ਰੈਮ ਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ, ਜਦੋਂ ਕਿ ਇਸ ਦੇ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਇਸ ਦੇ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਇਹ ਆਫਰ 28 ਅਗਸਤ ਤੱਕ ਵੈਧ ਹੈ। ਆਓ ਇਸ ਦੀਆਂ ਸਪੈਸੀਫ਼ਿਕੇਸ਼ਨਜ਼ ਬਾਰੇ ਜਾਣੀਏ:
Download ABP Live App and Watch All Latest Videos
View In AppRealme 8 5G ਦੀਆਂ ਸਪੈਸੀਫ਼ਿਕੇਸ਼ਨਜ਼: ਰੀਅਲਮੀ 8 5ਜੀ ਵਿੱਚ 6.5 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਫ਼ੋਨ MediaTek Dimensity 700 5G ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਵਿੱਚ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਟੋਰੇਜ ਹੈ।
ਕੈਮਰਾ ਤੇ ਬੈਟਰੀ: ਫੋਟੋਗ੍ਰਾਫੀ ਲਈ ਰੀਅਲਮੀ 8 5ਜੀ (Realme 8 5G) ਸਮਾਰਟਫੋਨ 'ਚ ਕੁਐਡ (ਚਾਰ) ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਫੋਨ 'ਚ 5 ਨਾਈਟਸਕੇਪ ਫਿਲਟਰ ਦਿੱਤੇ ਗਏ ਹਨ। 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਪਾਵਰ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18W ਫਾਸਟ ਚਾਰਜਰ ਨਾਲ ਚਾਰਜ ਹੁੰਦੀ ਹੈ।
ਸੈਮਸੰਗ ਗੈਲੈਕਸੀ ਐਮ 42 5ਜੀ ਨਾਲ ਹੋਵੇਗਾ ਮੁਕਾਬਲਾ: ਰੀਅਲਮੀ 8 5ਜੀ (Realme 8 5G) ਦਾ ਮੁਕਾਬਲਾ ਸੈਮਸੰਗ ਗੈਲੈਕਸੀ ਐਮ 42 5ਜੀ (Samsung Galaxy M42 5G) ਨਾਲ ਹੋਵੇਗਾ। ਸੈਮਸੰਗ ਦੇ ਇਸ ਫ਼ੋਨ ਵਿੱਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 750 ਜੀ ਪ੍ਰੋਸੈਸਰ ਹੈ।
ਇਹ Knox ਸਕਿਓਰਿਟੀ ਫ਼ੀਚਰ ਵਾਲਾ ਸੈਮਸੰਗ ਦਾ ਪਹਿਲਾ ਸਮਾਰਟਫੋਨ ਹੈ। ਸੈਮਸੰਗ ਗਲੈਕਸੀ ਐਮ 42 5ਜੀ (Samsung Galaxy M42 5G) ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ ਤੇ ਕੰਮ ਕਰਦਾ ਹੈ। ਫੋਨ ਵਿੱਚ 128 ਜੀਬੀ ਤੱਕ ਦੀ ਅੰਦਰੂਨੀ ਸਟੋਰੇਜ ਅਤੇ 64 ਮੈਗਾਪਿਕਸਲ ਦਾ ਕੈਮਰਾ ਹੈ। ਇਸ ਫੋਨ 'ਚ ਪਾਵਰ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ।