iPhone 12 ਤੇ iPhone 12 Pro ਦੀ ਵਿਕਰੀ ਭਾਰਤ 'ਚ ਸ਼ੁਰੂ, ਜਾਣੋ ਕੀ ਮਿਲ ਰਹੀ ਡੀਲ ਤੇ ਆਫਰ
iPhone 12 ਤੇ iPhone 12 Pro ਲਈ ਹਾਹਕਾਂ ਨੇ 23 ਅਕਤੂਬਰ ਨੂੰ ਹੀ ਪ੍ਰੀ ਬੁਕਿੰਗ ਕਰ ਲਈ ਸੀ, ਉਨ੍ਹਾਂ ਨੂੰ ਅੱਜ ਇਹ ਸਮਾਰਟਫੋਨ ਮਿਲਣੇ ਸ਼ੁਰੂ ਹੋ ਜਾਣਗੇ।
Download ABP Live App and Watch All Latest Videos
View In AppiPhone 12 Mini ਤੇ iPhone 12 Pro Max ਭਾਰਤ 'ਚ 13 ਨਵੰਬਰ ਤੋਂ ਵਿਕਣੇ ਸ਼ੁਰੂ ਹੋਣਗੇ।
ਤੁਸੀਂ ਕੰਪਨੀ ਦੀ ਵੈਬਸਾਈਟ ਤੋਂ ਨੋ ਕੋਸਟ ਈਐਮਆਈ 'ਤੇ ਆਈਫੋਨ 12, ਆਈਫੋਨ 12 ਪ੍ਰੋ ਵੀ ਖਰੀਦ ਸਕਦੇ ਹੋ। ਇਸ ਦੀ ਕੀਸ਼ਤ ਪ੍ਰਤੀ ਮਹੀਨਾ 8227 ਤੋਂ ਸ਼ੁਰੂ ਹੁੰਦਾ ਹੈ।
ਇਸ ਦੇ ਨਾਲ ਹੀ HDFC ਕਾਰਡ ਤੋਂ ਆਈਫੋਨ 12 ਸੀਰੀਜ਼ ਖਰੀਦਣ 'ਤੇ 6,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ, ਜਦਕਿ ਡੈਬਿਟ ਕਾਰਡ 'ਤੇ 1,500 ਰੁਪਏ ਦਾ ਕੈਸ਼ਬੈਕ ਮਿਲੇਗਾ।
ਟ੍ਰੇਡ ਇੰਨ ਪ੍ਰੋਗਰਾਮ ਵਜੋਂ ਤੁਸੀਂ ਪੁਰਾਣੇ ਸਮਾਰਟਫੋਨਸ ਦੀ ਥਾਂ ਨਵੇਂ ਆਈਫੋਨ 'ਤੇ 22,000 ਰੁਪਏ ਤੱਕ ਦੀ ਛੂਟ ਹਾਸਲ ਕਰ ਸਕਦੇ ਹੋ। ਤੁਸੀਂ ਐਪਲ ਦੇ ਆਨਲਾਈਨ ਸਟੋਰ ਜਾ ਕੇ ਇਸ ਆਫਰ ਨੂੰ ਚੈੱਕ ਕਰ ਸਕਦੇ ਹੋ।
ਆਈਫੋਨ 12 ਪ੍ਰੋ ਦੇ ਬੇਸ ਵੇਰੀਐਂਟ ਦੀ ਕੀਮਤ 1,19,900 ਰੁਪਏ ਹੈ, ਜਿਸ 'ਚ 128 ਜੀਬੀ ਸਟੋਰੇਜ ਦਿੱਤੀ ਗਈ ਹੈ। 256 ਜੀਬੀ ਦੇ ਵੇਰੀਐਂਟ ਦੀ ਕੀਮਤ 1,29,900 ਰੁਪਏ ਹੈ, ਜਦੋਂ ਕਿ 512 ਜੀਬੀ ਰੈਮ ਵੇਰੀਐਂਟ 1,49,900 ਰੁਪਏ 'ਚ ਉਪਲੱਬਧ ਹੋਵੇਗਾ।
iPhone 12 ਦੇ ਬੇਸ ਵੇਰੀਐਂਟ ਦੀ ਕੀਮਤ 79,000 ਰੁਪਏ ਹੈ। ਜਦੋਂ ਕਿ 128 ਜੀਬੀ ਮੈਮੋਰੀ ਵੇਰੀਐਂਟ ਦੀ ਕੀਮਤ 84,900 ਰੁਪਏ ਹੈ। ਇਸੇ ਤਰ੍ਹਾਂ ਤੁਸੀਂ 256GB ਸਟੋਰੇਜ ਵੇਰੀਐਂਟ 94,900 ਰੁਪਏ ਵਿੱਚ ਖਰੀਦ ਸਕਦੇ ਹੋ।
ਦੱਸ ਦਈਏ ਕਿ iPhone 12 ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਕਾਫੀ ਮਹਿੰਗਾ ਹੈ। ਜਦੋਂਕਿ ਕੰਪਨੀ ਕੁਝ ਆਫਰਸ ਵੀ ਦੇ ਰਹੀ ਹੈ। ਪਰ ਜੇ ਤੁਸੀਂ iPhone 12 ਸੀਰੀਜ਼ ਖਰੀਦਣ ਦੀ ਤਿਆਰੀ 'ਚ ਹੋ ਤਾਂ ਇਹ ਆਫਰਸ ਜ਼ਰੂਰ ਵੇਖ ਲਓ।
ਆਈਫੋਨ 12 ਤੇ ਆਈਫੋਨ 12 ਪ੍ਰੋ ਦੀ ਸੇਲ ਭਾਰਤ 'ਚ ਅੱਜ ਤੋਂ ਸ਼ੁਰੂ ਹੋ ਰਹੀ ਹੈ। ਐਪਲ ਨੇ ਇਸ ਮਹੀਨੇ ਆਈਫੋਨ 12 ਸੀਰੀਜ਼ ਲਾਂਚ ਕੀਤੀ ਸੀ। ਖਾਸ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਹੀ ਭਾਰਤ ਵਿੱਚ ਐਪਲ ਦਾ ਆਨਲਾਈਨ ਸਟੋਰ ਵੀ ਖੁੱਲ੍ਹਿਆ ਹੈ। iPhone 12 ਤੇ iPhone 12 Pro ਲਈ ਹਾਹਕਾਂ ਨੇ 23 ਅਕਤੂਬਰ ਨੂੰ ਹੀ ਪ੍ਰੀ ਬੁਕਿੰਗ ਕਰ ਲਈ ਸੀ, ਉਨ੍ਹਾਂ ਨੂੰ ਅੱਜ ਇਹ ਸਮਾਰਟਫੋਨ ਮਿਲਣੇ ਸ਼ੁਰੂ ਹੋ ਜਾਣਗੇ।
- - - - - - - - - Advertisement - - - - - - - - -