ਸੈਮਸੰਗ ਨੇ ਲਾਂਚ ਕੀਤਾ 4 ਕੈਮਰੇ ਵਾਲਾ 5G ਫੋਨ, ਵਾਇਰਲੈੱਸ ਚਾਰਜਿੰਗ ਸਮੇਤ ਮਿਲ ਰਹੇ ਫੀਚਰ
Samsung Galaxy S21 FE 5G: ਸੈਮਸੰਗ ਗੈਲੇਕਸੀ ਨੇ S21 FE 5G ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਵਾਂ ਸੈਮਸੰਗ ਫੋਨ ਨਿਯਮਿਤ ਗੈਲੇਕਸੀ S21 ਦਾ ਹੀ ਦੂਜਾ ਵਰਜ਼ਨ ਹੈ। ਨਵਾਂ ਫੋਨ ਵੀ ਉਸੇ ਕੰਟੂਰ ਕੱਟ ਫਰੇਮ ਡਿਜ਼ਾਈਨ ਤੇ ਅੇਲੀਵੇਟਡ ਰਿਅਰ ਕੈਮਰਾ ਮੌਡਿਊਲ ਨਾਲ ਗੈਲੇਕਸੀ S21 ਸੀਰੀਜ਼ ਦੀ ਵਿਰਾਸਤ ਨੂੰ ਜਾਰੀ ਰੱਖਦਾ ਹੈ।
Download ABP Live App and Watch All Latest Videos
View In Appਸਮਾਰਟਫੋਨ ‘ਚ ਟ੍ਰਿਪਲ ਰਿਅਰ ਕੈਮਰੇ ਤੇ 120Hz AMOLED ਡਿਸਪਲੇਅ ਹੈ। ਇਹ 8GB ਤੱਕ ਰੈਮ ਅਤੇ ਵੱਧ ਤੋਂ ਵੱਧ 256GB ਆਨਬੋਰਡ ਸਟੋਰੇਜ ਦੇ ਨਾਲ ਆਉਂਦਾ ਹੈ। ਗੈਲੇਕਸੀ S20 FE ਦੇ ਉੱਤਰਾਧਿਕਾਰੀ ਦੇ ਰੂਪ ‘ਚ, ਸੈਮਸੰਗ ਗੈਲੇਕਸੀ ‘ਚ S21 FE 5G ਇੱਕ ਬਿਹਤਰ ਨਾਈਟ ਮੋਡ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਫੋਨ ਗ੍ਰੇਫਾਈਟ, ਲੈਵੇਂਡਰ, ਆਲਿਵ ਅਤੇ ਸਫੈਦ ਰੰਗਾਂ ‘ਚ ਆਉਂਦਾ ਹੈ ਤੇ 11 ਜਨਵਰੀ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਵਿਕਰੀ ਲਈ ਉਪਲੱਬਧ ਹੋਵੇਗਾ।
ਗੈਲੇਕਸੀ S21 FE 5G ਟ੍ਰਿਪਲ ਰਿਅਰ ਕੈਮਰਾ ਸੈੱਟਅੱਪ ਦੇ ਨਾਲ ਆਉਂਦਾ ਹੈ ਜਿਸ ‘ਚ 12-ਮੇਗਾਪਿਕਸਲ ਦਾ ਪ੍ਰਾਇਮਰੀ ਸੈਂਸਰ f / 1.8 ਵਾਈਡ ਐਂਗਲ ਲੈਂਸ ਦੇ ਨਾਲ 12- ਮੈਗਾਪਿਕਸਲ ਦਾ ਅਲਟ੍ਰਾ- ਵਾਈਡ ਸ਼ੁਟਰ ਤੇ 8- ਮੇਗਾਪਿਕਸਲ ਦਾ ਟੈਲੀਫੋਟੋ ਸ਼ੂਟਰ ਹੈ।
ਸੈਮਸੰਗ ਗੈਲੇਕਸੀ S21 FE 5G ਵਨ ਯੂਆਈ 4 ਨਾਲ ਐਂਡ੍ਰਾਇਡ 12 ‘ਤੇ ਕੰਮ ਕਰਦਾ ਹੈ। ਇਸ ‘ਚ 120Hz ਰਿਫ੍ਰੈੱਸ਼ ਰੇਟ ਅਤੇ 240Hz ਟੱਚ ਸੈਂਪਲਿੰਗ ਰੇਟ ਦੇ ਨਾਲ 6.4- ਇੰਚ ਦਾ ਫੁੱਲHD+ ਡਾਇਨੈਮਿਕ AMOLE 2X ਡਿਸਪਲੇਅ ਹੈ।
ਸੈਲਫੀ ਤੇ ਵੀਡੀਓ ਚੈਟ ਲਈ ਸੈਮਸੰਗ ਗੈਲੇਕਸੀ S21 FE 5G में f/2.2 ਲੈਂਸ ਦੇ ਨਾਲ ਫ੍ਰੰਟ ‘ਚ 32- ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।
ਫੋਨ ‘ਚ ਆਕਟਾ ਕੋਰ SoC ਹੈ, ਨਾਲ ਹੀ 8GB ਤੱਕ ਰੈਮ ਹੈ। ਮਾਰਕਿਟ ‘ਚ ਆਧਾਰ ‘ਤੇ SoC ਦੇ ਸਨੈਪਡ੍ਰੈਗਨ 888 ਜਾਂ Exynos 2100 ਹੋਣ ਦਾ ਅਨੁਮਾਨ ਹੈ।
Samsung Galaxy S21 FE 5G ਦੀ ਕੀਮਤ 128GB ਸਟੋਰੇਜ ਵੇਰੀਐਂਟ ਲਈ GBP 699 (ਲਗਪਗ 70,200 ਰੁਪਏ ) ਅਤੇ 256GB ਆਪਸ਼ਨ ਲਈEUR 749 (ਲਗਪਗ 75,200 ਰੁਪਏ) ਸੈਮਸੰਗ ਯੂਕੇ ਦੀ ਵੈੱਬਸਾਈਟ ‘ਤੇ ਲਿਸਟਿੰਗ ਅਨੁਸਾਰ ਨਿਰਧਾਰਿਤ ਕੀਤੀ ਗਈ ਹੈ।
ਸੈਮਸੰਗ ਨੇ ਗੈਲੇਕਸੀ S21 FE 5G ’ਚ 4,500mAh ਦੀ ਬੈਟਰੀ ਦਿੱਤੀ ਹੈ ਜੋ 25W ਵਾਇਰਡ ਚਾਰਜਿੰਗ ਅਤੇ 15W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।