Cheapest Smartphone: ਸ਼ਾਨਦਾਰ ਫੀਚਰਜ਼ ਨਾਲ ਲੈਸ ਸਭ ਤੋਂ ਸਸਤੇ ਸਮਾਰਟਫ਼ੋਨ, JioPhone Next ਤੋਂ ਵੀ ਘੱਟ ਕੀਮਤ
1. Samsung Galaxy M01 Core: Samsung Galaxy M01 Core 'ਚ 5.3 ਇੰਚ ਦੀ HD+TFT ਸਕ੍ਰੀਨ ਹੈ। ਇਹ ਸਮਾਰਟਫ਼ੋਨ ਐਂਡ੍ਰਾਇਡ ਗੋ 'ਤੇ ਚੱਲਦਾ ਹੈ। ਇਸ 'ਚ ਤੁਹਾਨੂੰ MediaTek 6739 ਦਾ ਆਕਟਾ ਕੋਰ ਪ੍ਰੋਸੈਸਰ ਮਿਲਦਾ ਹੈ। ਇਸ ਫ਼ੋਨ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਫ਼ੋਨ ਦੀ ਕੀਮਤ ਕਰੀਬ 5499 ਰੁਪਏ ਹੈ। ਇਸ ਦਾ ਰਿਅਰ ਕੈਮਰਾ 8 ਮੈਗਾਪਿਕਸਲ ਅਤੇ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।
Download ABP Live App and Watch All Latest Videos
View In App4. Realme C11 2021: ਜੇਕਰ ਤੁਸੀਂ ਘੱਟ ਕੀਮਤ ਦੀ ਰੇਂਜ 'ਚ ਇਕ ਬਿਹਤਰ ਫੋਨ ਲੱਭ ਰਹੇ ਹੋ ਤਾਂ ਤੁਸੀਂ Realme C11 2021 ਨੂੰ ਟ੍ਰਾਈ ਕਰ ਸਕਦੇ ਹੋ। ਹਾਲਾਂਕਿ ਤੁਹਾਨੂੰ ਇਸਦੇ ਲਈ JioPhone Next ਤੋਂ 500 ਰੁਪਏ ਜ਼ਿਆਦਾ ਦੇਣੇ ਹੋਣਗੇ। ਇਹ ਫ਼ੋਨ ਐਂਡ੍ਰਾਇਡ 11 'ਤੇ ਆਧਾਰਿਤ UI2.0 'ਤੇ ਚੱਲਦਾ ਹੈ। ਫ਼ੋਨ ਦੀ ਕੀਮਤ 6999 ਰੁਪਏ ਹੈ। ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਵੀ ਹੈ। ਬੈਟਰੀ ਦੇ ਲਿਹਾਜ਼ ਨਾਲ ਇਹ ਫ਼ੋਨ ਜ਼ਬਰਦਸਤ ਹੈ। ਇਸ 'ਚ ਤੁਹਾਨੂੰ 5000mAh ਦੀ ਬੈਟਰੀ ਮਿਲੇਗੀ। ਫੋਨ 2GB ਰੈਮ + 32GB ਇੰਟਰਨਲ ਸਟੋਰੇਜ ਨਾਲ ਆਉਂਦਾ ਹੈ।
2. Infinix Smart 5A: ਇਹ ਫੋਨ Android 11 (Go Edition) ਦੇ ਨਾਲ ਆਉਂਦਾ ਹੈ। ਇਸ 'ਚ MediaTek Helio A20 ਪ੍ਰੋਸੈਸਰ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਹ ਫੋਨ 2GB ਰੈਮ+32GB ਇੰਟਰਨਲ ਸਟੋਰੇਜ਼ ਦੇ ਨਾਲ ਆਉਂਦਾ ਹੈ। ਫ਼ੋਨ ਦੀ ਕੀਮਤ 6,999 ਰੁਪਏ ਹੈ। ਇਸ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੀ ਬੈਟਰੀ 5000 mAh ਹੈ।
3. Nokia C01 Plus: ਨੋਕੀਆ ਦਾ ਇਹ ਫ਼ੋਨ Android 11 (Go Edition) ਨਾਲ ਲੈਸ ਹੈ। ਇਸ 'ਚ ਤੁਹਾਨੂੰ 5.45 ਇੰਚ ਦੀ HD+ ਡਿਸਪਲੇ ਮਿਲੇਗੀ। ਇਸ ਦੀ ਬੈਟਰੀ ਸਮਰੱਥਾ 3000 mAh ਹੈ। ਫੋਨ 'ਚ ਆਕਟਾ ਕੋਰ Unisoc SC9863a ਪ੍ਰੋਸੈਸਰ ਦਿੱਤਾ ਗਿਆ ਹੈ। ਫ਼ੋਨ ਦੀ ਕੀਮਤ 5999 ਰੁਪਏ ਹੈ। 2GB RAM + 16GB ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਇਸ ਦਾ ਕੈਮਰਾ 5 ਮੈਗਾਪਿਕਸਲ ਦਾ ਹੈ।