Gaming Smartphone: ਇਹ ਹਨ ਫਾਸਟ ਚਾਰਜਿੰਗ ਵਾਲੇ ਬਿਹਤਰੀਨ ਪੰਜ ਗੇਮਿੰਗ ਸਮਾਰਟਫ਼ੋਨ, ਵੇਖੋ ਸੂਚੀ
Redmi K50i 5G: Redmi K50i ਨੂੰ 5080mAh ਬੈਟਰੀ ਦੇ ਨਾਲ 67W ਟਰਬੋ ਚਾਰਜਿੰਗ ਮਿਲਦੀ ਹੈ। ਫੋਨ 'ਚ 6.6-ਇੰਚ ਦੀ Liquid FFS ਡਿਸਪਲੇ ਹੈ। ਇਸ ਤੋਂ ਇਲਾਵਾ ਇਸ 'ਚ 64MP+8MP+2MP ਦੇ ਤਿੰਨ ਰੀਅਰ ਕੈਮਰੇ ਮੌਜੂਦ ਹਨ। Redmi K50i 5G ਦੀ ਸ਼ੁਰੂਆਤੀ ਕੀਮਤ 23,999 ਰੁਪਏ ਹੈ।
Download ABP Live App and Watch All Latest Videos
View In AppPOCO F4 5G: POCO F4 5G ਵਿੱਚ 67W ਫਾਸਟ ਚਾਰਜਿੰਗ ਦੇ ਨਾਲ 4500mAh ਦੀ ਬੈਟਰੀ ਹੈ। ਸਨੈਪਡ੍ਰੈਗਨ 870 ਪ੍ਰੋਸੈਸਰ POCO F4 5G 'ਚ ਉਪਲਬਧ ਹੈ। ਇਸ ਵਿੱਚ 6.67-ਇੰਚ ਦੀ FHD + E4 AMOLED ਡਿਸਪਲੇਅ 120Hz ਦੀ ਰਿਫਰੈਸ਼ ਦਰ ਨਾਲ ਹੈ। ਫੋਨ 'ਚ 64MP ਮੈਗਾਪਿਕਸਲ AI ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ।
iQOO Neo 6 5G: ਇਸ ਫੋਨ ਵਿੱਚ 6.62-ਇੰਚ ਦੀ AMOLED ਡਿਸਪਲੇ ਹੈ। ਇਸ 'ਚ 4700mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਦੇ ਨਾਲ 80W ਚਾਰਜਿੰਗ ਨੂੰ ਸਪੋਰਟ ਕੀਤਾ ਗਿਆ ਹੈ। ਫੋਨ 'ਚ Snapdragon 870 5G ਪ੍ਰੋਸੈਸਰ ਹੈ। ਫੋਨ 'ਚ 64MP+8MP+2MP ਦੇ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਫੋਨ ਦੀ ਸ਼ੁਰੂਆਤੀ ਕੀਮਤ 29,999 ਰੁਪਏ ਹੈ।
Realme GT Neo 3T: ਇਸ ਫੋਨ ਵਿੱਚ ਸਨੈਪਡ੍ਰੈਗਨ 870 5G ਪ੍ਰੋਸੈਸਰ ਅਤੇ 6.62-ਇੰਚ AMOLED ਡਿਸਪਲੇਅ ਦੇ ਨਾਲ 5000mAh ਬੈਟਰੀ ਹੈ। ਫੋਨ ਦੀ ਬੈਟਰੀ 80W ਸੁਪਰ ਡਿਰਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Realme GT Neo 3T ਇੱਕ ਗੇਮਿੰਗ ਫ਼ੋਨ ਹੈ। ਫੋਨ 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ, ਜਿਸ 'ਚ 64MP+8MP+2MP ਲੈਂਸ ਮੌਜੂਦ ਹਨ। ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਦੀ ਸ਼ੁਰੂਆਤੀ ਕੀਮਤ 29,999 ਰੁਪਏ ਹੈ।
Vivo V25 5G: ਇਸ ਫੋਨ 'ਚ 6.44-ਇੰਚ ਦੀ FHD+ ਡਿਸਪਲੇ, MediaTek Dimensity 900 ਪ੍ਰੋਸੈਸਰ ਅਤੇ 4500mAh ਬੈਟਰੀ ਹੈ, ਜਿਸ ਦੇ ਨਾਲ 44W ਫਾਸਟ ਚਾਰਜਿੰਗ ਦਿੱਤੀ ਗਈ ਹੈ। ਇਸ ਵਿੱਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ਵਿੱਚ 64MP+8MP+2MP ਲੈਂਸ ਸ਼ਾਮਲ ਹਨ। ਫੋਨ 'ਚ 50 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਫੋਨ ਦੀ ਕੀਮਤ 27,999 ਰੁਪਏ ਹੈ।