Upcoming Phones Next Week: Google Pixel 6 ਤੋਂ OnePlus 9RT ਤਕ, ਅਗਲੇ ਹਫ਼ਤੇ ਆਉਣ ਵਾਲੇ ਸਮਾਰਟਫ਼ੋਨ
Samsung Galaxy S21 FE: ਸੈਮਸੰਗ 20 ਅਕਤੂਬਰ ਨੂੰ Galaxy Unpacked Part 2 ਇਵੈਂਟ ਹੋਸਟ ਕਰ ਰਿਹਾ ਹੈ। ਕੰਪਨੀ ਨੇ ਇੱਥੇ ਲਾਂਚ ਹੋਣ ਵਾਲੇ ਡਿਵਾਈਸ ਬਾਰੇ ਤਾਂ ਨਹੀਂ ਦੱਸਿਆ ਹੈ, ਪਰ ਅਜਿਹਾ ਕਿਹਾ ਜਾ ਰਿਹਾ ਹੈ ਕਿ Samsung Galaxy S21 FE ਇੱਥੇ ਲਾਂਚ ਹੋਵੇਗਾ। ਇਸ ਸਮਾਰਟਫ਼ੋਨ ਬਾਰੇ ਬਹੁਤ ਸਾਰੀਆਂ ਖ਼ਬਰਾਂ ਆਈਆਂ ਹਨ। ਕਦੇ ਫ਼ੋਨ ਦੇ ਡਿਲੇਅ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ, ਕਦੇ ਪ੍ਰੈੱਸ ਰਿਲੀਜ਼ ਦੁਆਰਾ ਅਨਾਊਂਸ ਹੋਣ ਦੀ। ਇਹ ਕੰਪਨੀ ਦੇ Galaxy S21 ਸਮਾਰਟਫ਼ੋਨ ਦਾ ਫ਼ੈਨ ਅਡੀਸ਼ਨ ਹੋਵੇਗਾ, ਜੋ ਅਸਲੀ ਡਿਵਾਈਸ ਦੇ ਮੁਕਾਬਲੇ ਘੱਟ ਕੀਮਤ 'ਤੇ ਆਵੇਗਾ।
Download ABP Live App and Watch All Latest Videos
View In AppGoogle Pixel 6: Google Pixel 6 ਸੀਰੀਜ਼ 19 ਅਕਤੂਬਰ ਨੂੰ ਲਾਂਚ ਹੋਵੇਗੀ। ਇਸ ਸੀਰੀਜ਼ 'ਚ 2 ਸਮਾਰਟਫੋਨ - Google Pixel 6 ਤੇ Google Pixel 6 Pro ਹੋਣਗੇ। ਇਨ੍ਹਾਂ ਡਿਵਾਈਸਾਂ 'ਚ ਗੂਗਗ ਵੱਲੋਂ ਬਣਾਇਆ ਨਵਾਂ ਟੈਂਸਰ ਚਿੱਪਸੈੱਟ ਹੋਵੇਗਾ, ਪੰਚ ਹੋਲ ਸਕ੍ਰੀਨ ਹੋਵੇਗੀ, 120Hz ਵਾਲੀ ਸਕ੍ਰੀਨ ਹੋ ਸਕਦੀ ਹੈ ਤੇ ਬੈਕ 'ਤੇ 50MP + 12MP ਦਾ ਕੈਮਰਾ ਸੈਟਅਪ ਹੋ ਸਕਦਾ ਹੈ।
OnePlus 9RT: ਚੀਨ 'ਚ OnePlus 9RT 13 ਅਕਤੂਬਰ ਨੂੰ ਲਾਂਚ ਕੀਤਾ ਗਿਆ ਹੈ ਤੇ ਇਹ 19 ਅਕਤੂਬਰ ਨੂੰ ਸੇਲ 'ਤੇ ਆਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਬ੍ਰਾਂਡ ਅਗਲੇ ਹਫਤੇ ਇਸ ਫ਼ੋਨ ਨੂੰ ਭਾਰਤ ਲਿਆਏਗਾ। ਇਸ ਫ਼ੋਨ 'ਚ 120Hz E4 AMOLED ਡਿਸਪਲੇ ਹੋਵੇਗੀ, Qualcomm Snapdragon 888 ਪ੍ਰੋਸੈਸਰ ਹੋਵੇਗਾ, ਪਿਛਲੇ ਪਾਸੇ 50MP ਕੈਮਰਾ ਹੋਵੇਗਾ ਤੇ 65W ਫਾਸਟ ਚਾਰਜਿੰਗ ਸਪੋਰਟ ਦੇ ਨਾਲ 4500mAh ਦੀ ਬੈਟਰੀ ਦਿੱਤੀ ਜਾਵੇਗੀ।
Asus 8Z: ਅਗਲੇ ਹਫ਼ਤੇ ਅਸੂਸ ਭਾਰਤ 'ਚ ਆਪਣਾ ਫਲੈਗਸ਼ਿਪ ਡਿਵਾਈਸ Asus 8Z ਲਾਂਚ ਕਰ ਸਕਦਾ ਹੈ। ਇਹ ਸਮਾਰਟਫ਼ੋਨ ਗਲੋਬਰ ਮਾਰਕੀਟ 'ਚ Asus Zenfone 8 ਦੇ ਨਾਂ ਨਾਲ ਮੌਜੂਦ ਹੈ। ਕੰਪਨੀ ਨੇ ਇਸ ਡਿਵਾਈਸ ਦੇ ਭਾਰਤ ਲਾਂਚ 'ਚ ਬਹੁਤ ਦੇਰੀ ਕੀਤੀ ਹੈ। ਉਮੀਦ ਹੈ ਕਿ ਇਹ ਉਡੀਕ ਅਗਲੇ ਹਫ਼ਤੇ ਖਤਮ ਹੋ ਜਾਵੇਗੀ।
Motorola Edge S: ਕੁਝ ਰਿਪੋਰਟਾਂ 'ਚ ਮੰਨਿਆ ਜਾ ਰਿਹਾ ਹੈ ਕਿ ਮੋਟੋਰੋਲਾ 20 ਅਕਤੂਬਰ ਨੂੰ ਭਾਰਤ 'ਚ ਆਪਣਾ ਫ਼ਲੈਗਸ਼ਿੱਪ ਡਿਵਾਈਸ Motorola Edge S ਲਾਂਚ ਕਰੇਗਾ। ਇਹ ਡਿਵਾਇਸ Qualcomm Snapdragon 888 ਪ੍ਰੋਸੈਸਰ ਨਾਲ ਲੈੱਸ ਹੋਵੇਗਾ ਤੇ ਨਾਲ ਹੀ ਇਕ ਪੰਚ ਹੋਲ OLED ਸਕ੍ਰੀਨ ਦੇ ਨਾਲ ਆਵੇਗਾ। ਬ੍ਰਾਂਡ ਨੇ ਅਜੇ ਇਸ ਡਿਵਾਈਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।