Apple ਤੇ Xiaomi ਨੂੰ ਪਿਛਾੜਦਿਆਂ ਇਹ ਕੰਪਨੀ ਬਣੀ ਨੰਬਰ-1, ਸਮਾਰਟਫੋਨ ਸ਼ਿਪਮੈਂਟ ਦੇ ਮਾਮਲੇ 'ਚ ਸਭ ਤੋਂ ਵਧੀਆ
Samsung ਬਣੀ ਨੰਬਰ-1: ਦਰਅਸਲ, ਕਾਊਂਟਰਪੁਆਇੰਟ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸੈਮਸੰਗ ਦੀ ਇਸ ਸਾਲ ਦੀ ਦੂਜੀ ਤਿਮਾਹੀ 'ਚ ਗਲੋਬਲ ਸਮਾਰਟਫ਼ੋਨ ਦੀ ਸ਼ਿਪਮੈਂਟ ਵਿੱਚ 18 ਫ਼ੀਸਦੀ ਦੀ ਮਾਰਕੀਟ ਹਿੱਸੇਦਾਰੀ ਸੀ ਅਤੇ ਇਸ ਨਾਲ ਇਹ ਵਿਸ਼ਵ ਦੀ ਚੋਟੀ ਦੀ ਸਮਾਰਟਫੋਨ ਸ਼ਿਪਮੈਂਟ ਕੰਪਨੀ ਬਣ ਗਈ।
Download ABP Live App and Watch All Latest Videos
View In Appਇਸ ਸਾਲ ਦੀ ਦੂਜੀ ਤਿਮਾਹੀ 'ਚ ਸੈਮਸੰਗ ਨੇ ਕੁੱਲ 57.9 ਮਿਲੀਅਨ ਸਮਾਰਟਫ਼ੋਨ ਭੇਜੇ ਹਨ ਅਤੇ ਇਸ ਕਾਰਨ ਕੰਪਨੀ ਨੇ ਇਹ ਮੁਕਾਮ ਪ੍ਰਾਪਤ ਕੀਤਾ ਹੈ।
Xiaomi ਦੂਜੇ ਨੰਬਰ 'ਤੇ ਰਹੀ: ਦੂਜੇ ਪਾਸੇ, ਜੇਕਰ ਦੂਜੇ ਨੰਬਰ ਦੀ ਗੱਲ ਕਰੀਏ ਤਾਂ ਚੀਨ ਦੀ ਮਸ਼ਹੂਰ ਸਮਾਰਟਫ਼ੋਨ ਕੰਪਨੀ Xiaomi ਨੇ ਇਸ ਅਹੁਦੇ 'ਤੇ ਕਬਜ਼ਾ ਕਰ ਲਿਆ ਹੈ।
Xiaomi ਨੇ ਦੱਖਣ-ਪੂਰਬੀ ਏਸ਼ੀਆ ਅਤੇ ਯੂਰਪ ਵਿੱਚ ਸ਼ਾਨਦਾਰ ਕਮਾਈ ਕੀਤੀ ਹੈ ਅਤੇ ਇਸ ਕਾਰਨ ਕੰਪਨੀ ਨੇ Apple ਵਰਗੇ ਦਿੱਗਜ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਭਾਰਤ 'ਚ ਇਸ ਦੀ ਸ਼ਿਪਮੈਂਟ 'ਚ ਕਮੀ ਆਈ ਹੈ।
Apple ਤੀਜੇ ਨੰਬਰ 'ਤੇ ਆਇਆ: ਇਸ ਰਿਪੋਰਟ ਦੇ ਅਨੁਸਾਰ ਗਲੋਬਲ ਸਮਾਰਟਫ਼ੋਨ ਮਾਰਕਿਟ ਸ਼ੇਅਰ ਵਿੱਚ 7 ਫ਼ੀਸਦੀ ਦੀ ਕਮੀ ਵੇਖੀ ਹੈ। ਹਾਲਾਂਕਿ ਸਾਲ 2020 ਦੇ ਮੁਕਾਬਲੇ ਕੰਪਨੀ ਨੇ ਵਿਕਰੀ ਦੇ ਮਾਮਲੇ 'ਚ 35 ਫ਼ੀਸਦੀ ਦਾ ਵਾਧਾ ਕੀਤਾ ਹੈ।
Apple ਨੇ ਲਗਭਗ 113 ਅਰਬ ਡਾਲਰ ਦਾ ਕਾਰੋਬਾਰ ਕੀਤਾ ਹੈ।
Xiaomi, Oppo ਤੇ Vivo: ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਯੂਐਸ 'ਚ Huawei ਦੇ ਬੈਨ ਹੋਣ ਕਾਰਨ Xiaomi, Oppo ਤੇ Vivo ਦੇ ਸਮਾਰਟਫ਼ੋਨ ਦੀ ਬਰਾਮਦ ਵਿੱਚ ਵਾਧਾ ਹੋਇਆ ਹੈ।