ਗਰਮੀ 'ਚ AC ਲੱਗਣ ਤੋਂ ਬਾਅਦ ਵੀ ਕਮਰਾ ਨਹੀਂ ਹੋ ਰਿਹਾ ਠੰਡਾ, ਤਾਂ ਜਾਣ ਲਓ ਇਸ ਦੀ ਵਜ੍ਹਾ; ਤੁਸੀਂ ਵੀ ਤਾਂ ਨਹੀਂ ਕਰ ਰਹੇ ਆਹ ਗਲਤੀ

Air Conditioner Tips: ਦੇਸ਼ ਵਿੱਚ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ, ਲੋਕ ਆਪਣੇ ਘਰਾਂ ਵਿੱਚ ਗਰਮੀ ਤੋਂ ਬਚਣ ਲਈ ਏਸੀ ਯਾਨੀ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਹਨ।

Continues below advertisement

Air Conditioner

Continues below advertisement
1/6
ਦੇਸ਼ ਵਿੱਚ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ, ਲੋਕ ਆਪਣੇ ਘਰਾਂ ਵਿੱਚ ਗਰਮੀ ਤੋਂ ਬਚਣ ਲਈ ਏਸੀ ਯਾਨੀ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਹਨ। ਪਰ ਕਈ ਵਾਰ ਏਸੀ ਲਗਾਉਣ ਤੋਂ ਬਾਅਦ ਵੀ ਉਨ੍ਹਾਂ ਦਾ ਕਮਰਾ ਚੰਗੀ ਤਰ੍ਹਾਂ ਠੰਡਾ ਨਹੀਂ ਹੁੰਦਾ ਹੈ। ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਕਾਰਨ ਏਸੀ ਦਾ ਸਹੀ ਉਚਾਈ 'ਤੇ ਨਾ ਲਗਾਇਆ ਜਾਣਾ ਹੈ। ਅਜਿਹੀ ਸਥਿਤੀ ਵਿੱਚ, ਘਰ ਵਿੱਚ ਏਸੀ ਲਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਏਸੀ ਗਲਤ ਉਚਾਈ 'ਤੇ ਲਗਾਇਆ ਜਾਂਦਾ ਹੈ, ਤਾਂ ਇਸ ਦੀ ਕੂਲਿੰਗ 'ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਬਿਜਲੀ ਦੀ ਖਪਤ ਵੀ ਵੱਧ ਸਕਦੀ ਹੈ। ਇਸ ਲਈ ਭਾਵੇਂ ਤੁਸੀਂ ਵਿੰਡੋ ਏਸੀ ਖਰੀਦਦੇ ਹੋ ਜਾਂ ਸਪਲਿਟ ਏਸੀ, ਇੰਸਟਾਲੇਸ਼ਨ ਦੌਰਾਨ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
2/6
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੱਕ ਆਮ ਕਮਰੇ ਵਿੱਚ, ਫਰਸ਼ ਤੋਂ ਲਗਭਗ 7 ਤੋਂ 8 ਫੁੱਟ ਦੀ ਉਚਾਈ 'ਤੇ ਸਪਲਿਟ ਏਸੀ ਲਗਾਉਣਾ ਸਭ ਤੋਂ ਸਹੀ ਮੰਨਿਆ ਜਾਂਦਾ ਹੈ। ਇਸ ਉਚਾਈ 'ਤੇ ਏਸੀ ਠੰਡੀ ਹਵਾ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਫੈਲਾ ਸਕਦਾ ਹੈ ਅਤੇ ਕਮਰੇ ਨੂੰ ਜਲਦੀ ਠੰਡਾ ਕਰ ਸਕਦਾ ਹੈ।
3/6
ਹਾਲਾਂਕਿ, ਜੇਕਰ ਤੁਹਾਡੇ ਕਮਰੇ ਦੀ ਛੱਤ 8 ਜਾਂ 9 ਫੁੱਟ ਤੋਂ ਘੱਟ ਜਾਂ ਵੱਧ ਹੈ ਤਾਂ ਇੰਸਟਾਲੇਸ਼ਨ ਦੀ ਉਚਾਈ ਨੂੰ ਉਸ ਅਨੁਸਾਰ ਥੋੜ੍ਹਾ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਏਸੀ ਯੂਨਿਟ ਲਗਾਉਂਦੇ ਸਮੇਂ, ਇਸਨੂੰ ਥੋੜ੍ਹਾ ਜਿਹਾ ਝੁਕਾਉਣਾ ਜ਼ਰੂਰੀ ਹੈ ਤਾਂ ਜੋ ਪਾਣੀ ਸਹੀ ਢੰਗ ਨਾਲ ਬਾਹਰ ਨਿਕਲ ਸਕੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬਾਅਦ ਵਿੱਚ ਪਾਣੀ ਟਪਕਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
4/6
ਅਕਸਰ ਲੋਕ ਏਸੀ ਨੂੰ ਬਹੁਤ ਉੱਚਾ ਲਗਾਉਂਦੇ ਹਨ, ਯਾਨੀ ਇਸਨੂੰ ਛੱਤ ਨਾਲ ਚਿਪਕਾ ਕੇ ਲਗਵਾਉਂਦੇ ਹਨ। ਇਦਾਂ ਕਰਨ ਨਾਲ ਠੰਡੀ ਹਵਾ ਕਮਰੇ ਵਿੱਚ ਸਹੀ ਢੰਗ ਨਾਲ ਨਹੀਂ ਫੈਲ ਸਕਦੀ ਅਤੇ ਠੰਢਕ ਪ੍ਰਭਾਵਿਤ ਹੁੰਦੀ ਹੈ। ਇਸ ਲਈ, ਏਸੀ ਨੂੰ ਹਮੇਸ਼ਾ ਛੱਤ ਤੋਂ ਥੋੜ੍ਹੀ ਦੂਰੀ 'ਤੇ ਲਗਾਓ।
5/6
ਗਰਮੀਆਂ ਵਿੱਚ ਏਸੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਹਨਾਂ ਵਿੱਚੋਂ ਕੁਝ ਤਾਂ ਪ੍ਰੋਡਕਟ ਡਿਫੈਕਟ ਦੀ ਵਜ੍ਹਾ ਕਰਕੇ ਹੁੰਦੀ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਏਸੀ ਦੀ ਗਲਤ ਤਰੀਕੇ ਨਾਲ ਵਰਤੋਂ ਕਰਨਾ।
Continues below advertisement
6/6
ਜੇਕਰ ਤੁਹਾਡਾ ਏਸੀ ਕਈ ਮਹੀਨਿਆਂ ਤੋਂ ਖਰਾਬ ਹੈ, ਤਾਂ ਇਸਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਤਜਰਬੇਕਾਰ ਟੈਕਨੀਸ਼ੀਅਨ ਤੋਂ ਇਸਦੀ ਸਰਵਿਸ ਕਰਵਾਓ। ਗੈਸ ਲੀਕ ਹੋਣ ‘ਤੇ ਇਸ ਦੀ ਜਾਂਚ ਕਰਵਾਉਣਾ ਨਾ ਭੁੱਲੋ ਅਤੇ ਜੇਕਰ ਤੁਹਾਡੇ ਇਲਾਕੇ ਵਿੱਚ ਵੋਲਟੇਜ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ ਤਾਂ ਇੱਕ ਚੰਗਾ ਸਟੈਬੀਲਾਈਜ਼ਰ ਲਗਾਓ।
Sponsored Links by Taboola