ਭਾਰਤੀਆਂ ਲਈ ਚੰਗੀ ਖਬਰ! ਮਿਲੇਗਾ ਸਸਤਾ ਇੰਟਨੈੱਟ, ਜੀਓ ਤੇ ਏਅਰਟੈੱਲ ਨੂੰ ਟੱਕਰ ਦੇਣ ਆ ਰਹੀ ਇਹ ਕੰਪਨੀ

ਦਰਅਸਲ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਨੇ ਭਾਰਤ ਵਿੱਚ ਸੇਵਾ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਨਿਰਧਾਰਤ ਸੁਰੱਖਿਆ ਤੇ ਡੇਟਾ ਸਟੋਰੇਜ ਮਾਪਦੰਡਾਂ ਨੂੰ ਰਸਮੀ ਤੌਰ ਤੇ ਸਵੀਕਾਰ ਕਰ ਲਿਆ ਹੈ।

( Image Source : Freepik )

1/6
ਭਾਰਤੀਆਂ ਨੂੰ ਮੁੜ ਸਸਤਾ ਇੰਟਨੈੱਟ ਮਿਲ ਸਕਦਾ ਹੈ। ਜੀਓ ਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਭਾਰਤ ਆ ਰਹੀ ਹੈ। ਕੌਮਾਂਤਰੀ ਕੰਪਨੀ ਸਟਾਰਲਿੰਕ ਦੀ ਭਾਰਤ ਵਿੱਚ ਐਂਟਰੀ ਹੋਣ ਨਾਲ ਮੁਕਾਬਲਾ ਵਧੇਗਾ। ਇਸ ਦਾ ਲਾਹਾ ਉਪਭੋਗਤਾਵਾਂ ਨੂੰ ਹੋ ਸਕਦਾ ਹੈ।
2/6
ਇੱਕ ਰਿਪੋਰਟ ਅਨੁਸਾਰ ਸਟਾਰਲਿੰਕ ਭਾਰਤ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਸੈਟੇਲਾਈਟ ਸਪੈਕਟ੍ਰਮ ਨੂੰ ਪ੍ਰਸ਼ਾਸਕੀ ਤੌਰ 'ਤੇ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ।
3/6
ਇਸ ਖੇਤਰ ਵਿੱਚ ਸਟਾਰਲਿੰਕ ਭਾਰਤੀ ਕੰਪਨੀਆਂ ਰਿਲਾਇੰਸ ਜੀਓਸਪੇਸਫਾਈਬਰ, ਏਅਰਟੈੱਲ ਤੇ ਐਮਾਜ਼ਾਨ ਕੁਇਪਰ ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਕਰੇਗਾ ਜੋ ਭਾਰਤ ਵਿੱਚ ਆਪਣੀਆਂ ਸੈਟੇਲਾਈਟ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ।
4/6
ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ ਸਟਾਰਲਿੰਕ ਨੇ ਦੂਰਸੰਚਾਰ ਵਿਭਾਗ (DoT) ਦੁਆਰਾ ਨਿਰਧਾਰਤ ਜ਼ਰੂਰਤਾਂ ਜਿਵੇਂ ਸਥਾਨਕ ਡੇਟਾ ਸਟੋਰੇਜ ਤੇ ਸਰਕਾਰੀ ਡੇਟਾ ਇੰਟਰਸੈਪਸ਼ਨ ਨੂੰ ਸਵੀਕਾਰ ਕਰ ਲਿਆ ਹੈ। ਇਹ ਸਾਰੀਆਂ ਸ਼ਰਤਾਂ ਕਿਸੇ ਵੀ ਸੈਟੇਲਾਈਟ ਇੰਟਰਨੈੱਟ ਸੇਵਾ ਪ੍ਰਦਾਤਾ ਲਈ ਭਾਰਤ ਵਿੱਚ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਪੂਰੀਆਂ ਕਰਨਾ ਲਾਜ਼ਮੀ ਹਨ।
5/6
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਰਲਿੰਕ ਨੇ ਕੁਝ ਸ਼ਰਤਾਂ ਵਿੱਚ ਅਸਥਾਈ ਢਿੱਲ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਨੂੰ ਕੋਈ ਵਿਸ਼ੇਸ਼ ਰਿਆਇਤਾਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਵੇਲੇ ਦੂਰਸੰਚਾਰ ਵਿਭਾਗ ਨੇ ਕਿਸੇ ਵੀ ਵਿਦੇਸ਼ੀ ਸੈਟੇਲਾਈਟ ਸੇਵਾ ਪ੍ਰਦਾਤਾ ਨੂੰ ਭਾਰਤ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।
6/6
ਜੇਕਰ Starlink ਭਾਰਤ 'ਚ ਲਾਂਚ ਹੁੰਦਾ ਹੈ, ਤਾਂ ਇਸ ਨੂੰ ਏਅਰਟੈੱਲ ਤੇ ਰਿਲਾਇੰਸ jio ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਇਹ ਕੰਪਨੀਆਂ ਜਲਦੀ ਹੀ ਭਾਰਤ ਵਿੱਚ ਆਪਣੀਆਂ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਵੀ ਕਰ ਰਹੀਆਂ ਹਨ। ਇਸ ਪ੍ਰਕਿਰਿਆ ਲਈ TRAI ਜਲਦੀ ਹੀ ਇਨ੍ਹਾਂ ਕੰਪਨੀਆਂ ਨੂੰ ਸਪੈਕਟ੍ਰਮ ਅਲਾਟ ਕਰੇਗੀ। ਕੰਪਨੀਆਂ ਦੇ ਇਸ ਮੁਕਾਬਲੇ ਦਾ ਆਮ ਲੋਕਾਂ ਨੂੰ ਲਾਭ ਮਿਲ ਸਕਦਾ ਹੈ।
Sponsored Links by Taboola