Election Results 2024
(Source: ECI/ABP News/ABP Majha)
ਤੁਸੀਂ ਕਿੰਨੇ ਦਿਨਾਂ ਤੋਂ ਨਹੀਂ ਖੋਲ੍ਹਿਆ ਆਪਣਾ Google ਅਕਾਊਂਟ ? ਬਹੁਤ ਜਲਦੀ ਗਾਇਬ ਹੋ ਜਾਵੇਗਾ ਤੁਹਾਡਾ ਪੂਰਾ ਡਾਟਾ !
Google Account : ਕੀ ਤੁਹਾਡੇ ਕੋਲ ਇੱਕ Google ਖਾਤਾ ਹੈ ਜੋ ਤੁਸੀਂ ਹੁਣ ਨਹੀਂ ਵਰਤਦੇ ਹੋ? ਜੇਕਰ ਹਾਂ, ਤਾਂ ਹੁਣ ਤੁਹਾਡਾ ਉਹ ਖਾਤਾ ਹਮੇਸ਼ਾ ਲਈ ਬੰਦ ਹੋਣ ਵਾਲਾ ਹੈ।
Download ABP Live App and Watch All Latest Videos
View In Appਦਰਅਸਲ, ਅਲਫਾਬੇਟ ਇੰਕ ਦੇ ਗੂਗਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹੈਕਿੰਗ ਨੂੰ ਰੋਕਣ ਅਤੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਦੋ ਸਾਲਾਂ ਤੋਂ ਵਰਤੇ ਗਏ ਖਾਤਿਆਂ ਨੂੰ ਹਟਾ ਦੇਵੇਗਾ। ਇਸ ਦੀ ਸ਼ੁਰੂਆਤ ਦਸੰਬਰ ਤੋਂ ਹੋਵੇਗੀ।
ਕੰਪਨੀ ਨੇ ਕਿਹਾ ਕਿ ਜੇਕਰ ਗੂਗਲ ਅਕਾਊਂਟ 'ਚ ਘੱਟੋ-ਘੱਟ ਦੋ ਸਾਲਾਂ ਤੋਂ ਸਾਈਨ ਇਨ ਨਹੀਂ ਹੋਇਆ ਹੈ ਤਾਂ ਅਸੀਂ ਅਜਿਹੇ ਖਾਤੇ ਨੂੰ ਹਟਾ ਦੇਵਾਂਗੇ। ਅਜਿਹੇ 'ਚ ਉਸ ਖਾਤੇ ਦੀ ਸਮੱਗਰੀ ਨੂੰ ਵੀ ਹਟਾ ਦਿੱਤਾ ਜਾਵੇਗਾ, ਜਿਸ 'ਚ Gmail, Docs, Drive, Meet ਅਤੇ Calendar ਦੇ ਨਾਲ-ਨਾਲ YouTube ਵੀ ਸ਼ਾਮਲ ਹੈ।
ਗੂਗਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਨੀਤੀ ਬਦਲਾਅ ਸਿਰਫ ਨਿੱਜੀ ਖਾਤਿਆਂ ਲਈ ਹੈ। ਜੇਕਰ ਤੁਸੀਂ ਸਕੂਲ ਜਾਂ ਕਾਰੋਬਾਰ ਲਈ ਖਾਤੇ ਦੀ ਵਰਤੋਂ ਕਰਦੇ ਹੋ ਤਾਂ ਕੋਈ ਬਦਲਾਅ ਨਹੀਂ ਹੋਵੇਗਾ।
2020 ਵਿੱਚ, ਗੂਗਲ ਨੇ ਕਿਹਾ ਸੀ ਕਿ ਉਹ ਇੱਕ ਇਨੈਕਟਿਵ ਅਕਾਊਂਟ ਵਿੱਚ ਸਟੋਰ ਕੰਟੇਂਟ ਨੂੰ ਹਟਾ ਦੇਵੇਗਾ ਪਰ ਖਾਤੇ ਨੂੰ ਹੀ ਨਹੀਂ ਹਟਾਏਗਾ। ਹੁਣ ਗੂਗਲ ਨੇ ਅਕਾਊਂਟ ਹੀ ਹਟਾਉਣ ਦੀ ਗੱਲ ਕਹੀ ਹੈ।
ਮੰਗਲਵਾਰ ਤੋਂ Google ਅਕਿਰਿਆਸ਼ੀਲ ਅਕਾਊਂਟ ਨੂੰ ਹਟਾਉਣ ਤੋਂ ਪਹਿਲਾਂ ਈਮੇਲ ਐਡਰੈੱਸ ਅਤੇ ਰਿਕਵਰੀ ਮੇਲ 'ਤੇ ਇੱਕ ਮੈਸੇਜ ਭੇਜੇਗਾ। ਜੇਕਰ ਜਵਾਬ ਨਾ ਆਇਆ ਤਾਂ ਖਾਤਾ ਹਟਾਉਣ ਦਾ ਕੰਮ ਅੱਗੇ ਵਧੇਗਾ।