7000 ਰੁਪਏ ਤੋਂ ਵੀ ਘੱਟ ਕੀਮਤ 'ਚ ਸ਼ਾਨਦਾਰ ਸਮਾਰਟਫ਼ੋਨ
ਜੇ ਤੁਸੀਂ ਘੱਟ ਕੀਮਤ ’ਤੇ ਇੱਕ ਬਿਹਤਰੀਨ ਸਮਾਰਟਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਬਾਜ਼ਾਰ ’ਚ 7,000 ਰੁਪਏ ਤੱਕ ਦੀ ਕੀਮਤ ਦੇ ਅਜਿਹੇ ਫ਼ੋਨ ਵੀ ਉਪਲਬਧ ਹਨ। ਇੱਥੇ ਜਾਣੋ, ਅਜਿਹੇ ਸਮਾਰਟਫ਼ੋਨਜ਼ ਦੇ ਫ਼ੀਚਰਜ਼:
Download ABP Live App and Watch All Latest Videos
View In AppRealme C11 (ਕੀਮਤ 6,999 ਰੁਪਏ)- ਇਸ ਫ਼ੋਨ ’ਚ 2 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਸਟੋਰੇਜ ਹੈ। ਸਟੋਰੇਜ ਨੂੰ ਮਾਈਕ੍ਰੋ ਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਸ ਵਿੱਚ 6.5 ਇੰਚ ਐੱਚਡੀ+ ਡਿਸਪਲੇਅ ਹੈ। ਇਸ ਵਿੱਚ 13 ਮੈਗਾਪਿਕਸਲ ਤੇ 2 ਮੈਗਾਪਿਕਸਲ ਵਾਲਾ ਡਿਊਏਲ ਕੈਮਰਾ ਹੈ, ਜਦ ਕਿ ਇਸ ਦੇ ਫ਼੍ਰੰਟ ਕੈਮਰੇ ਦੀ ਸਮਰੱਥਾ 5 ਮੈਗਾਪਿਕਸਲ ਹੈ। ਇਸ ਫ਼ੋਨ ਵਿੱਚ 5000mAh ਦੀ ਬੈਟਰੀ ਤੇ ਮੀਡੀਆਟੈੱਕ ਹੀਲੀਓ ਜੀ35 ਪ੍ਰੋਸੈਸਰ ਹੈ।
Infinix Smart HD 2021 (ਕੀਮਤ 6,499 ਰੁਪਏ)-ਇਸ ਦੇ 2 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਸਟੋਰੇਜ ਹਨ। ਸਟੋਰੇਜ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਦਾ ਡਿਸਪਲੇਅ 6.1 ਇੰਚ ਐੱਚਡੀ+ ਹੈ; ਜਦ ਕਿ 8 ਮੈਗਾਪਿਕਸਲ ਰੀਅਰ ਤੇ 5 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਦੀ ਬੈਟਰੀ 5000mAh ਸਮਰੱਥਾ ਦੀ ਹੈ ਤੇ ਮੀਡੀਆਟੈੱਕ ਹੀਲੀਓ ਏ20 ਪ੍ਰੋਸੈਸਰ ਹੈ।
Redmi 8A Dual (ਕੀਮਤ 6,999 ਰੁਪਏ)-ਇਸ ਫ਼ੋਨ ਵਿੱਚ 2 ਜੀਬੀ ਰੈਮ ਤੇ 32 ਜੀਬੀ ਇਨਬਿਲਟ ਸਟੋਰੇਜ ਹੈ। ਇਸ ਦਾ ਡਿਸਪਲੇਅ 6.22 ਇੰਚ ਐੱਚਡੀ+ ਹੈ। ਇਸ ਦੇ ਦੋ ਰੀਅਰ ਕੈਮਰੇ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਹਨ ਤੇ ਇਸ ਦਾ ਫ਼੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਵਿੱਚ 5000mAh ਦੀ ਬੈਟਰੀ ਤੇ ਕੁਐਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਹੈ।
Itel Vison1 (ਕੀਮਤ 6,549 ਰੁਪਏ)-ਇਸ ਫ਼ੋਨ ਵਿੱਚ 32 ਜੀਬੀ ਇਨ–ਬਿਲਟ ਸਟੋਰੇਜ ਦਿੱਤੀ ਗਈ ਹੈ। ਇਸ ਵਿੱਚ 6.088 ਇੰਚ ਐੱਚਡੀ+ ਡਿਸਪਲੇਅ ਹੈ। ਇਸ ਦਾ 8 ਮੈਗਾਪਿਕਸਲ ਤੇ 0.3 ਮੈਗਾਪਿਕਸਲ ਵਾਲਾ ਡਿਊਏਲ ਰੀਅਰ ਕੈਮਰਾ ਸੈੱਟਪ ਹੈ; ਜਦ ਕਿ 5 ਮੈਗਾਪਿਕਸਲ ਫ਼੍ਰੰਟ ਕੈਮਰਾ ਹੈ। ਇਸ ਦੀ ਬੈਟਰੀ 4000mAh ਦੀ ਹੈ ਤੇ Unisoc SC9863A ਆਕਟਾਕੋਰ ਪ੍ਰੋਸੈਸਰ ਹੈ।
Gionee Max Pro (ਕੀਮਤ 6,499 ਰੁਪਏ)-ਇਸ ਫ਼ੋਨ ਵਿੱਚ 3 ਜੀਬੀ ਰੈਮ ਤੇ 32 ਜੀਬੀ ਇਨਬਿਲਟ ਸਟੋਰੇਜ ਹੈ। ਇਸ ਨੂੰ ਮਾਈਕ੍ਰੋ ਐਸਡੀ ਕਾਰਡ ਰਾਹੀਂ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 6.52 ਇੰਚ ਐੱਚਡੀ+ ਡਿਸਪਲੇਅ ਹੈ। ਇਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਤੇ 2 ਮੈਗਾਪਿਕਸਲ ਸੈਕੰਡਰੀ ਰੀਅਰ ਸੈਂਸਰ ਹੈ; ਜਦ ਕਿ 8 ਮੈਗਾਪਿਕਸਲ ਫ਼੍ਰੰਟ ਕੈਮਰਾ ਦਿੱਤਾ ਹੈ। ਇਸ ਦੀ ਬੈਟਰੀ 6000mAh ਸਮਰੱਥਾ ਦੀ ਹੈ ਤੇ ਆਕਟਾਕੋਰ ਪ੍ਰੋਸੈਸਰ ਹੈ।
Tecno Spark Go 2020 (ਕੀਮਤ 6,999 ਰੁਪਏ)-ਇਸ ਫ਼ੋਨ ਵਿੱਚ 2 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਸਟੋਰੇਜ ਹੈ। ਇਸ ਸਟੋਰੇਜ ਨੂੰ ਮਾਈਕ੍ਰੋ ਐੱਸਡੀ ਕਾਰਡ ਰਾਹੀਂ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ ਐੱਚਡੀ+ ਡਿਸਪਲੇਅ ਹੈ। ਇਸ ਵਿੱਚ 13 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਅਤੇ AI ਲੈਨਜ਼ ਵਾਲਾ ਡਿਊਏਲ ਰੀਅਰ ਕੈਮਰਾ ਹੈ; ਜਦ ਕਿ ਫ਼੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਦੀ ਬੈਟਰੀ 5000mAh ਦੀ ਹੈ ਤੇ ਮੀਡੀਆਟੈੱਕ ਹੀਲੀਓ ਏ20 ਕੁਐਡਕੋਰ ਪ੍ਰੋਸੈਸਰ ਹੈ।