Cab Ride Record: ਹੁਣ ਰਾਤ ਨੂੰ ਵੀ ਕੈਬ 'ਚ ਕਰ ਸਕਦੇ Tension ਫ੍ਰੀ ਹੋ ਕੇ ਸਫਰ, ਬਸ ਫੋਨ 'ਚ ਕਰ ਲਓ ਆਹ Setting
ਰਾਤ ਨੂੰ ਕੈਬ ਵਿੱਚ ਸਫਰ ਕਰਨ ਵੇਲੇ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਜੇਕਰ ਤੁਸੀਂ ਰਾਤ ਨੂੰ ਕੈਬ ਵਿਚ ਇਕੱਲੇ ਸਫ਼ਰ ਕਰ ਰਹੇ ਹੋ, ਤਾਂ ਕਾਫੀ ਟੈਨਸ਼ਨ ਹੋ ਜਾਂਦੀ ਹੈ। ਪਰ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਸੀਂ ਤੁਹਾਨੂੰ ਅਜਿਹੀ ਸੈਟਿੰਗ ਬਾਰੇ ਦੱਸਾਂਗੇ, ਜਿਸ ਨੂੰ ਸੈੱਟ ਕਰਨ ਤੋਂ ਬਾਅਦ ਤੁਹਾਨੂੰ ਕੈਬ ਵਿੱਚ ਰਾਤ ਨੂੰ ਸਫਰ ਕਰਨ ਵੇਲੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
Download ABP Live App and Watch All Latest Videos
View In Appਉਬਰ ਦੇ ਆਡੀਓ ਰਿਕਾਰਡਿੰਗ ਫੀਚਰ ਨੂੰ ਕੰਪਨੀ ਨੇ ਯਾਤਰੀਆਂ ਦੀ ਸੁਰੱਖਿਆ ਲਈ ਬਣਾਇਆ ਹੈ। ਇਸ ਫੀਚਰ ਨਾਲ ਯਾਤਰੀ ਬਿਨਾਂ ਕਿਸੇ ਡਰ ਤੋਂ ਆਰਾਮ ਨਾਲ ਯਾਤਰਾ ਕਰ ਸਕਦਾ ਹੈ। ਤੁਸੀਂ ਐਪ ਦੇ ਅੰਦਰ ਜਾ ਕੇ ਰਾਈਡ ਦਾ ਆਡੀਓ ਰਿਕਾਰਡ ਕਰ ਸਕਦੇ ਹੋ।
ਜਿਵੇਂ ਹੀ ਤੁਸੀਂ ਉਬਰ ਰਾਈਡ ਸ਼ੁਰੂ ਕਰਦੇ ਹੋ, ਤੁਹਾਨੂੰ ਸੱਜੇ ਕੋਨੇ ਵਿੱਚ ਇੱਕ ਨੀਲਾ ਆਈਕਨ ਦਿਖਾਈ ਦੇਵੇਗਾ। ਇਸ ਆਈਕਨ 'ਤੇ ਕਲਿੱਕ ਕਰੋ। ਆਈਕਨ 'ਤੇ ਕਲਿੱਕ ਕਰਨ ਤੋਂ ਬਾਅਦ, ਆਡੀਓ ਰਿਕਾਰਡਿੰਗ ਦਾ ਆਪਸ਼ਨ ਦਿਖਾਈ ਦੇਵੇਗਾ। ਇਸਨੂੰ ON ਕਰੋ। ਇਸ ਤੋਂ ਬਾਅਦ ਪੂਰੀ ਰਾਈਡ ਦਾ ਆਡੀਓ ਰਿਕਾਰਡ ਹੁੰਦਾ ਰਹੇਗਾ। ਇਸ ਦਾ ਮਤਲਬ ਹੈ ਕਿ ਤੁਹਾਡੀ ਅਤੇ ਡਰਾਈਵਰ ਵਿਚਕਾਰ ਹੋਈ ਗੱਲਬਾਤ ਅਤੇ ਆਲੇ-ਦੁਆਲੇ ਦੀਆਂ ਆਵਾਜ਼ਾਂ ਵੀ ਰਿਕਾਰਡ ਹੋਣਗੀਆਂ।
ਇਸ ਤੋਂ ਬਾਅਦ contact ਸੈਲੇਕਟਚ ਕਰੋ ਅਤੇ ਤੁਹਾਡੇ ਟ੍ਰਿਪ ਦੀ ਲੋਕੇਸ਼ਨ ਅਤੇ ਸਾਰਾ ਕੁਝ ਸ਼ੋਅ ਹੋਣਾ ਸ਼ੁਰੂ ਹੋ ਜਾਵੇਗਾ। ਜੇਕਰ ਤੁਹਾਨੂੰ ਕੁਝ ਗਲਤ ਲੱਗਦਾ ਹੈ, ਤਾਂ ਹੇਠਾਂ 100 ਨੰਬਰ ਵੀ ਸ਼ੋਅ ਹੁੰਦਾ ਹੈ, ਜਿਸ 'ਤੇ ਤੁਸੀਂ ਤੁਰੰਤ ਕਾਲ ਕਰ ਸਕਦੇ ਹੋ।
ਕੈਬ 'ਚ ਬੈਠਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਡਰਾਈਵਰ ਦੀ ਪ੍ਰੋਫਾਈਲ ਫੋਟੋ ਤੋਂ ਵੱਖਰੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਇਸ ਦਾ ਸੰਪਰਕ ਨੰਬਰ ਵੀ ਇਹੀ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਝ ਗਲਤ ਹੈ, ਤਾਂ ਤੁਸੀਂ ਕੈਬ ਵਿੱਚ ਬੈਠਣ ਤੋਂ ਇਨਕਾਰ ਕਰ ਸਕਦੇ ਹੋ।
ਇਸ ਦੇ ਨਾਲ ਹੀ, ਕੈਬ ਵਿੱਚ ਬੈਠਦੇ ਹੀ ਆਪਣੀ ਲਾਈਵ ਲੋਕੇਸ਼ਨ ਕਿਸੇ ਹੋਰ ਨਾਲ ਸ਼ੇਅਰ ਕਰੋ। ਇਸ ਨਾਲ ਅਗਲੇ ਬੰਦੇ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿੱਥੇ ਜਾ ਰਹੇ ਹੋ।