ਫੋਨ ਚੋਰੀ ਹੋ ਗਿਆ ਤਾਂ ਵੀ ਕਰ ਸਕਦੇ ਟ੍ਰੈਕ! ਆਹ ਤਰੀਕਾ ਪਤਾ ਲੱਗ ਗਿਆ ਤਾਂ ਸੌਖਾ ਹੋ ਜਾਵੇਗਾ ਕੰਮ

ਮੋਬਾਈਲ ਅੱਜ ਲੋਕਾਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ, ਪਰ ਜਦੋਂ ਉਹੀ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਲੋਕਾਂ ਨੂੰ ਇਸ ਨੂੰ ਵਾਪਸ ਲੈਣ ਲਈ ਇੱਧਰ-ਉੱਧਰ ਭੱਜਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਰਕਾਰੀ ਪੋਰਟਲ ਬਾਰੇ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਚੋਰੀ ਜਾਂ ਗੁਆਚੇ ਫੋਨ ਦਾ ਸਟੇਟਸ ਆਸਾਨੀ ਨਾਲ ਟ੍ਰੈਕ ਕਰ ਸਕਦੇ ਹੋ। ਸਰਕਾਰ ਨੇ ਪਿਛਲੇ ਸਾਲ ਸੰਚਾਰ ਸਾਥੀ ਪੋਰਟਲ ਲਾਂਚ ਕੀਤਾ ਸੀ। ਇਸ ਦੀ ਮਦਦ ਨਾਲ ਯੂਜ਼ਰਸ ਗੁੰਮ ਹੋਏ ਫੋਨ ਨੂੰ ਬਲਾਕ ਕਰ ਸਕਦੇ ਹਨ ਅਤੇ ਇਸ ਨਾਲ ਸਬੰਧਤ ਅਪਡੇਟਸ ਨੂੰ ਟਰੈਕ ਕਰ ਸਕਦੇ ਹਨ। ਬਲਾਕ ਕਰਨ ਦਾ ਫਾਇਦਾ ਇਹ ਹੈ ਕਿ ਕੋਈ ਵੀ ਚੋਰੀ ਹੋਏ ਫ਼ੋਨ ਦੀ ਵਰਤੋਂ ਨਹੀਂ ਕਰ ਸਕਦਾ।
Download ABP Live App and Watch All Latest Videos
View In App
ਸਰਕਾਰ ਦਾ ਇਹ ਪਲੇਟਫਾਰਮ ਦੂਰਸੰਚਾਰ ਵਿਭਾਗ ਦੇ ਸੈਂਟਰਲ ਇਕਵਿਪਮੈਂਟ ਆਈਡੈਂਟਿਟੀ ਰਜਿਸਟਰ (CEIR) 'ਤੇ ਅਧਾਰਤ ਹੈ। ਚੋਰੀ ਜਾਂ ਗੁਆਚ ਜਾਣ ਕਾਰਨ ਕਿਸੇ ਡਿਵਾਈਸ ਨੂੰ ਬਲਾਕ ਕਰਨ ਤੋਂ ਬਾਅਦ, ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਭਾਵੇਂ ਉਸ ਵਿੱਚ ਕੋਈ ਹੋਰ ਸਿਮ ਕਾਰਡ ਕਿਉਂ ਨਾ ਪਾਇਆ ਹੋਵੇ।

ਸਭ ਤੋਂ ਪਹਿਲਾਂ, ਇੰਟਰਨੈੱਟ ਬ੍ਰਾਊਜ਼ਰ ਖੋਲ੍ਹਣ ਤੋਂ ਬਾਅਦ ਤੁਹਾਨੂੰ ਸੰਚਾਰ ਸਾਥੀ ਦੇ ਸਰਕਾਰੀ ਪੋਰਟਲ 'ਤੇ ਜਾਣਾ ਪਵੇਗਾ। ਇੱਥੇ, ਵੈੱਬਸਾਈਟ 'ਤੇ ਸਕ੍ਰੌਲ ਕਰਨ 'ਤੇ ਤੁਹਾਨੂੰ Citizen Centric Services ਟੈਬ 'ਤੇ ਜਾਣਾ ਪਵੇਗਾ। ਇੱਥੇ ਜਾ ਕੇ ਤੁਹਾਨੂੰ Block Stolen/Lost Mobile 'ਤੇ ਕਲਿੱਕ ਕਰਨਾ ਹੋਵੇਗਾ।
ਇੱਥੇ ਜਾ ਕੇ, ਤੁਹਾਨੂੰ ਚੋਰੀ ਹੋਏ ਫੋਨ ਨਾਲ ਸਬੰਧਤ ਸਾਰੀ ਜਾਣਕਾਰੀ ਦੇਣੀ ਪਵੇਗੀ ਅਤੇ FIR ਤੋਂ ਲੈ ਕੇ ਆਪਣੀ ਆਈਡੀ ਤੱਕ ਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਅੰਤ ਵਿੱਚ ਤੁਹਾਨੂੰ ਸਬਮਿਟ 'ਤੇ ਕਲਿੱਕ ਕਰਨਾ ਪਵੇਗਾ ਅਤੇ ਤੁਹਾਡਾ ਡਿਵਾਈਸ ਬਲੌਕ ਹੋ ਜਾਵੇਗਾ।
ਡਿਵਾਈਸ ਬਲਾਕ ਕਰਨ ਤੋਂ ਬਾਅਦ, ਇਸ ਦਾ ਸਟੇਟਸ ਇਸ ਵੈੱਬਸਾਈਟ 'ਤੇ ਟ੍ਰੈਕ ਕੀਤੀ ਜਾ ਸਕਦਾ ਹੈ। ਇਸ ਦੇ ਲਈ https://ceir.sancharsaathi.gov.in/ 'ਤੇ ਜਾਣ ਤੋਂ ਬਾਅਦ ਤੁਹਾਨੂੰ ਚੈੱਕ ਰਿਕਵੈਸਟ ਸਟੇਟਸ 'ਤੇ ਕਲਿੱਕ ਕਰਨਾ ਹੋਵੇਗਾ।