ਕਿਤੇ ਤੁਹਾਡੇ ਕੋਲ ਵੀ ਤਾਂ ਨਹੀਂ ਇਹ ਸਮਾਰਟਫੋਨ! ਅਗਲੇ ਮਹੀਨੇ ਤੋਂ Gmail ਤੇ Youtube ਕੰਮ ਨਹੀਂ ਕਰਨਗੇ
ਜੇਕਰ ਤੁਸੀਂ ਵੀ ਐਂਡਰਾਇਡ ਯੂਜ਼ਰ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਦਰਅਸਲ ਤਕਨੀਕੀ ਦਿੱਗਜ ਗੂਗਲ ਹੁਣ 2.3.7 ਜਾਂ ਜਿਹੜੇ ਫ਼ੋਨ ਇਸ ਤੋਂ ਘੱਟ ਵਰਜ਼ਨ 'ਤੇ ਕੰਮ ਕਰਦੇ ਹਨ, ਉਨ੍ਹਾਂ ਫੋਨਾਂ 'ਤੇ ਸਾਈਨ-ਇਨ ਨਹੀਂ ਹੋਵੇਗਾ।
Download ABP Live App and Watch All Latest Videos
View In Appਗੂਗਲ ਨੇ ਯੂਜ਼ਰਾਂ ਨੂੰ ਮੇਲ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਨ੍ਹਾਂ ਮੇਲਾਂ ਤੋਂ ਇਹ ਪਤਾ ਲੱਗਿਆ ਹੈ ਕਿ ਆਉਣ ਵਾਲੀ 27 ਸਤੰਬਰ ਤੋਂ ਇਹ ਸਮਾਰਟਫ਼ੋਨ 'ਚ ਸਪੋਰਟ ਨਹੀਂ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ -
ਅਪਡੇਟ ਕਰਨਾ ਹੋਵੇਗਾ: ਗੂਗਲ ਨੇ ਕਿਹਾ ਹੈ ਕਿ ਸਤੰਬਰ ਤੋਂ ਬਾਅਦ ਵੀ ਜੇਕਰ ਯੂਜਰ ਇਨ੍ਹਾਂ ਗੂਗਲ ਐਪਸ ਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਘੱਟੋ-ਘੱਟ ਐਂਡਰਾਇਡ 3.0 ਹਨੀਕੌਂਬ 'ਚ ਅਪਡੇਟ ਕਰਨਾ ਪਵੇਗਾ।
ਇਹ ਫ਼ੋਨ 'ਤੇ ਐਪ ਪੱਧਰ ਦੇ ਸਾਈਨ-ਇਨ ਨੂੰ ਪ੍ਰਭਾਵਿਤ ਕਰੇਗਾ। ਪਰ ਯੂਜਰਾਂ ਨੂੰ ਆਪਣੇ ਫ਼ੋਨ ਦੇ ਬ੍ਰਾਊਜ਼ਰ ਰਾਹੀਂ ਜੀਮੇਲ, ਗੂਗਲ ਸਰਚ, ਗੂਗਲ ਡਰਾਈਵ, ਯੂਟਿਬ' ਤੇ ਸਾਈਨ-ਇਨ ਕਰਨ ਦੇ ਯੋਗ ਹੋਣਾ ਪਵੇਗਾ।
ਘੱਟ ਯੂਜਰ ਹੀ ਹੋਣਗੇ ਪ੍ਰਭਾਵਿਤ: ਰਿਪੋਰਟ ਅਨੁਸਾਰ ਗੂਗਲ ਆਪਣੇ ਯੂਜਰਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਣ ਜਾ ਰਿਹਾ ਹੈ। ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਯੂਜਰਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਇਸ ਤੋਂ ਪ੍ਰਭਾਵਿਤ ਹੋਣਗੇ, ਕਿਉਂਕਿ ਬਹੁਤ ਘੱਟ ਯੂਜਰ ਅਜਿਹੇ ਪੁਰਾਣੇ ਐਂਡਰਾਇਡ ਸੰਸਕਰਣ ਦੀ ਵਰਤੋਂ ਕਰਦੇ ਹਨ।
ਗੂਗਲ ਅਨੁਸਾਰ ਆਉਣ ਵਾਲੀ 27 ਸਤੰਬਰ ਤੋਂ ਜੇਕਰ ਕੋਈ ਯੂਜਰ ਐਂਡਰਾਇਡ ਐਡੀਸ਼ਨ 2.3.7 ਅਤੇ ਇਸ ਤੋਂ ਘੱਟ ਦੇ ਵਰਜਨ 'ਤੇ ਗੂਗਲ ਐਪ 'ਚ ਸਾਈਨ-ਇਨ ਕਰਦਾ ਹੈ ਤਾਂ ਸਕ੍ਰੀਨ 'ਤੇ username ਜਾਂ password error ਲਿਖਿਆ ਆਵੇਗਾ।
Reset ਕਰਨ ਤੋਂ ਬਾਅਦ ਵੀ ਕੰਮ ਨਹੀਂ ਕਰੇਗਾ: ਗੂਗਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਯੂਜ਼ਰ ਆਪਣੇ ਫ਼ੋਨ 'ਚ ਨਵਾਂ ਗੂਗਲ ਅਕਾਊਂਟ ਬਣਾਉਂਦਾ ਹੈ ਜਾਂ ਫ਼ੈਕਟਰੀ ਰੀਸੈਟ ਕਰਦਾ ਹੈ ਤਾਂ ਵੀ ਗਲਤੀ ਫ਼ੋਨ ਦੀ ਸਕ੍ਰੀਨ 'ਤੇ ਲਿਖੀ ਜਾਵੇਗੀ। ਭਾਵੇਂ ਯੂਜਰ ਨਵਾਂ ਪਾਸਵਰਡ ਬਣਾਉਂਦੇ ਹਨ ਤੇ ਦੁਬਾਰਾ ਸਾਈਨ ਇਨ ਕਰਦੇ ਹਨ ਤਾਂ ਵੀ ਇਹ ਕੰਮ ਨਹੀਂ ਕਰੇਗਾ।