ਕੀ ਆਪਣੇ ਫੋਨ ਦੇ ਚਾਰਜਰ 'ਤੇ ਬਣੇ ਚਿੰਨ੍ਹਾਂ ਦਾ ਮਤਲਬ ਜਾਣਦੇ ਹੋ ਤੁਸੀਂ ? ਇੱਕ ਤੋਂ ਪਤਾ ਲੱਗਦਾ ਹੈ ਚਾਰਜਰ ਅਸਲੀ ਹੈ ਜਾਂ ਨਹੀਂ ?
Charger Fact : ਜੇਕਰ ਤੁਸੀਂ ਆਪਣੇ ਫੋਨ ਦੇ ਚਾਰਜਰ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਇਸ 'ਤੇ ਬਣੇ ਕਈ ਤਰ੍ਹਾਂ ਦੇ ਚਿੰਨ੍ਹ ਮਿਲਣਗੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਚਿੰਨ੍ਹਾਂ ਦਾ ਮਤਲਬ ਕੀ ਹੁੰਦਾ ਹੈ।
Download ABP Live App and Watch All Latest Videos
View In AppDouble Square :- ਇਹ ਚਿੰਨ੍ਹ ਦੱਸਦਾ ਹੈ ਕਿ ਤੁਹਾਡੇ ਮੋਬਾਈਲ ਚਾਰਜਰ ਦੇ ਅੰਦਰ ਵਰਤੀ ਗਈ ਵਾਇਰਿੰਗ ਡਬਲ ਇੰਸੂਲੇਟਿਡ ਹੈ। ਭਾਵ ਤੁਹਾਨੂੰ ਕਿਸੇ ਵੀ ਸਥਿਤੀ ਵਿੱਚ ਬਿਜਲੀ ਦਾ ਕਰੰਟ ਨਹੀਂ ਲੱਗ ਸਕਦਾ।
Cross Dustbin :- ਇਹ ਚਿੰਨ੍ਹ ਦੱਸਦਾ ਹੈ ਕਿ ਜੇਕਰ ਤੁਹਾਡਾ ਚਾਰਜਰ ਖਰਾਬ ਹੋ ਗਿਆ ਹੈ ਤਾਂ ਇਸ ਨੂੰ ਡਸਟਬਿਨ ਵਿੱਚ ਨਾ ਸੁੱਟੋ ਕਿਉਂਕਿ ਇਸ ਨੂੰ ਬਣਾਉਣ 'ਚ ਅਜਿਹੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਇਸ ਤਰ੍ਹਾਂ ਹੀ ਸੁੱਟ ਦੇਣਾ ਠੀਕ ਨਹੀਂ ਹੈ। ਤੁਸੀਂ ਇਸਨੂੰ ਰੀਸਾਈਕਲਿੰਗ ਲਈ ਕੰਪਨੀ ਨੂੰ ਵਾਪਸ ਕਰ ਸਕਦੇ ਹੋ।
V Symbol :- ਅਸਲ ਵਿੱਚ ਇਹ ਅੰਗਰੇਜ਼ੀ ਦਾ V ਨਹੀਂ ਸਗੋਂ ਰੋਮਨ ਵਿੱਚ ਪੰਜ ਲਿਖਿਆ ਗਿਆ ਹੈ। ਇਹ ਚਿੰਨ੍ਹ ਤੁਹਾਡੇ ਫ਼ੋਨ ਦੇ ਚਾਰਜਰ ਦੀ ਪਾਵਰ ਸਮਰੱਥਾ ਨੂੰ ਦਰਸਾਉਂਦਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਚਾਰਜਰ ਪੰਜ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਭਾਰਤ ਵਿੱਚ ਪਾਏ ਜਾਣ ਵਾਲੇ ਚਾਰਜਰਾਂ ਉੱਤੇ ਉਨ੍ਹਾਂ ਦੀ ਸਮਰੱਥਾ ਅਨੁਸਾਰ ਵੱਖ-ਵੱਖ ਨੰਬਰ ਲਿਖੇ ਹੁੰਦੇ ਹਨ।
Home Symbol : - ਇਸਦਾ ਸਿੱਧਾ ਮਤਲਬ ਹੈ ਕਿ ਇਹ ਚਾਰਜਰ ਘਰ ਵਿੱਚ ਨਿੱਜੀ ਵਰਤੋਂ ਲਈ ਹੈ। ਅਜਿਹੀ ਸਥਿਤੀ 'ਚ ਇਸ ਦੀ ਵਰਤੋਂ ਘਰ ਦੇ ਬਾਹਰ ਜਾਂ ਅਜਿਹੀ ਕਿਸੇ ਵੀ ਜਗ੍ਹਾ 'ਤੇ ਨਾ ਕਰੋ ,ਜਿੱਥੇ ਹਾਈ ਵੋਲਟੇਜ ਹੋਵੇ। ਅਜਿਹਾ ਕਰਨ ਨਾਲ ਚਾਰਜਰ ਦੇ ਨਾਲ-ਨਾਲ ਤੁਹਾਡੀ ਡਿਵਾਈਸ ਵੀ ਖਰਾਬ ਹੋ ਸਕਦੀ ਹੈ।
ISIEC Symbol : ਜ਼ਿਆਦਾਤਰ ਲੋਕ ਇਸ ਅੱਠ ਵਰਗਾ ਚਿਨ੍ਹ ਦੇਖਣ ਤੋਂ ਬਾਅਦ ਉਲਝਣ ਵਿੱਚ ਪੈ ਜਾਂਦੇ ਹਨ। ਅਸਲ ਵਿੱਚ ਇਹ ਇੱਕ ਪ੍ਰਮਾਣੀਕਰਣ ਚਿੰਨ੍ਹ ਹੈ। ਜਿਸਦਾ ਮਤਲਬ ਹੈ ਕਿ ਤੁਹਾਡਾ ਚਾਰਜਰ ਸਾਰੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਅਤੇ ਸਰਵੋਤਮ ਪ੍ਰਦਰਸ਼ਨ ਲਈ ਬਣਾਇਆ ਗਿਆ ਹੈ। ਇੰਨਾ ਹੀ ਨਹੀਂ, ਇਸ ਚਿੰਨ੍ਹ ਨੂੰ ਦੇਖ ਕੇ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਤੁਹਾਡੇ ਕੋਲ ਜੋ ਚਾਰਜਰ ਹੈ, ਉਹ ਅਸਲੀ ਅਤੇ ਗੁਣਵੱਤਾ ਵਾਲਾ ਚਾਰਜਰ ਹੈ। ਤੁਹਾਨੂੰ ਇਹ ਲੋਕਲ ਚਾਰਜਰ ਵਿੱਚ ਨਹੀਂ ਦੇਖਣ ਨੂੰ ਮਿਲੇਗਾ।