iPhone 16 ਦੇ ਲਾਂਚ ਤੋਂ ਪਹਿਲਾਂ ਡਿੱਗੀਆਂ iPhone 15 ਦੀਆਂ ਕੀਮਤਾਂ, ਲਗਭਗ 15,000 ਰੁਪਏ ਸਸਤਾ ਮਿਲ ਰਿਹਾ ਇੱਥੇ
ਜੇਕਰ ਤੁਸੀਂ ਵੀ ਐਪਲ ਦਾ ਫੋਨ ਲੈਣ ਦਾ ਸੁਫਨਾ ਦੇਖ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਲਾਭਕਾਰੀ ਸਾਬਿਤ ਹੋ ਸਕਦੀ ਹੈ। ਜੀ ਹਾਂ ਤੁਹਾਡੇ ਲਈ ਅਜਿਹੀ ਡੀਲ ਲੈ ਕੇ ਆਏ ਹਾਂ ਜਿਸ ਨਾਲ ਤੁਹਾਨੂੰ ਧਮਾਕੇਦਾਰ ਫਾਇਦਾ ਮਿਲੇਗਾ। ਇੱਥੇ iPhone 15 ਸਸਤਾ...
image source: google
1/6
ਐਪਲ ਜਲਦ ਹੀ ਆਪਣਾ ਨਵਾਂ ਲੇਟੈਸਟ ਸਮਾਰਟਫੋਨ iPhone 16 ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪਰ ਇਸ ਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਆਈਫੋਨ 15 ਪਲੱਸ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। iPhone 15 Plus ਨੂੰ ਲਗਭਗ 15,000 ਰੁਪਏ ਦੀ ਛੋਟ ਦੇ ਨਾਲ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਹ ਸਮਾਰਟਫੋਨ ਕਈ ਸ਼ਾਨਦਾਰ ਫੀਚਰਸ ਨਾਲ ਵੀ ਲੈਸ ਹੈ।
2/6
ਤੁਹਾਨੂੰ ਦੱਸ ਦੇਈਏ ਕਿ ਇਹ ਆਫਰ ਆਈਫੋਨ 15 ਪਲੱਸ ਦੇ ਸਟਾਕ ਨੂੰ ਕਲੀਅਰ ਕਰਨ ਲਈ ਦਿੱਤਾ ਜਾ ਰਿਹਾ ਹੈ। ਆਈਫੋਨ 15 ਪਲੱਸ ਨੂੰ ਫਲਿੱਪਕਾਰਟ 'ਤੇ 15,601 ਰੁਪਏ ਦੀ ਸਸਤੀ ਕੀਮਤ 'ਤੇ ਵਿਕਰੀ ਲਈ ਸੂਚੀਬੱਧ ਕੀਤਾ ਗਿਆ ਹੈ।
3/6
ਹਾਲਾਂਕਿ ਇੱਥੇ ਇਸ ਦੀ ਕੀਮਤ 89,600 ਰੁਪਏ ਹੈ ਪਰ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਨੂੰ ਸਿਰਫ 73,999 ਰੁਪਏ 'ਚ ਖਰੀਦ ਸਕਦੇ ਹੋ।
4/6
ਤੁਹਾਨੂੰ ਦੱਸ ਦੇਈਏ ਕਿ ਇਹ ਡਿਸਕਾਊਂਟ ਆਫਰ ਸਮਾਰਟਫੋਨ ਦੇ 128GB ਸਟੋਰੇਜ ਵੇਰੀਐਂਟ 'ਤੇ ਦਿੱਤਾ ਜਾ ਰਿਹਾ ਹੈ। ਨਾਲ ਹੀ, ਜੇਕਰ ਤੁਸੀਂ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਰਾਹੀਂ ਫੋਨ ਖਰੀਦਦੇ ਹੋ, ਤਾਂ ਤੁਹਾਨੂੰ 5 ਪ੍ਰਤੀਸ਼ਤ ਕੈਸ਼ਬੈਕ ਵੀ ਮਿਲੇਗਾ।
5/6
iPhone 15 Plus ਸਮਾਰਟਫੋਨ ਕਾਲੇ, ਨੀਲੇ, ਹਰੇ, ਪੀਲੇ ਅਤੇ ਗੁਲਾਬੀ ਰੰਗਾਂ ਵਿੱਚ ਵਿਕਰੀ ਲਈ ਸੂਚੀਬੱਧ ਹੈ। ਆਈਫੋਨ 15 ਪਲੱਸ 'ਚ 6.7 ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇ ਦਿੱਤੀ ਗਈ ਹੈ। ਇਹ ਡਿਸਪਲੇ 2,000 nits ਪੀਕ ਬ੍ਰਾਈਟਨੈੱਸ ਦਿੰਦੀ ਹੈ। ਨਾਲ ਹੀ, ਇਹ ਫੋਨ A16 Bionic ਚਿਪਸੈੱਟ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਡਾਇਨਾਮਿਕ ਆਈਲੈਂਡ, IP68 ਸਰਟੀਫਿਕੇਸ਼ਨ ਵੀ ਮਿਲਦਾ ਹੈ।
6/6
ਕੁਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ 6, ਬਲੂਟੁੱਥ 5.3, NFC ਅਤੇ USB ਟਾਈਪ C ਪੋਰਟ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਐਪਲ ਆਈਫੋਨ ਖਰੀਦਣ ਦਾ ਸੁਪਨਾ ਦੇਖ ਰਹੇ ਹੋ, ਤਾਂ ਤੁਸੀਂ ਫਲਿੱਪਕਾਰਟ 'ਤੇ ਉਪਲੱਬਧ ਇਸ ਡਿਸਕਾਊਂਟ ਆਫਰ ਦਾ ਫਾਇਦਾ ਉਠਾ ਕੇ ਇਸ ਆਈਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ।
Published at : 21 Aug 2024 10:37 PM (IST)