India 'ਚ ਆਈਫੋਨ ਹੋਇਆ ਸਸਤਾ, Apple ਨੇ ਇੱਕ ਝਟਕੇ 'ਚ ਹਜ਼ਾਰਾਂ ਰੁਪਏ ਘਟਾਏ, ਜਾਣੋ ਵਜ੍ਹਾ
ਜੇਕਰ ਤੁਸੀਂ iPhone ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਐਪਲ ਨੇ ਭਾਰਤ 'ਚ ਆਈਫੋਨ ਦੀਆਂ ਕੀਮਤਾਂ ਘਟਾਈਆਂ ਹਨ। ਆਓ ਤੁਹਾਨੂੰ ਇਸ ਆਰਟੀਕਲ ਵਿੱਚ ਸਾਰੇ ਆਈਫੋਨ ਮਾਡਲਾਂ ਦੀਆਂ ਨਵੀਆਂ ਕੀਮਤਾਂ ਬਾਰੇ ਦੱਸਦੇ ਹਾਂ।
Download ABP Live App and Watch All Latest Videos
View In Appਭਾਰਤ ਸਰਕਾਰ ਨੇ ਮੋਬਾਈਲ ਫੋਨਾਂ 'ਤੇ ਬੇਸਿਕ ਕਸਟਮ ਡਿਊਟੀ 20% ਤੋਂ ਘਟਾ ਕੇ 15% ਕਰ ਦਿੱਤੀ ਹੈ। ਇਸ ਕਟੌਤੀ ਦਾ ਅਸਰ ਮੋਬਾਈਲ ਫੋਨਾਂ ਦੀ ਕੀਮਤ 'ਤੇ ਪਵੇਗਾ। ਇਸ ਦਾ ਮਤਲਬ ਹੈ ਕਿ ਹੁਣ ਭਾਰਤ 'ਚ ਮੋਬਾਇਲ ਫੋਨ ਸਸਤੇ ਹੋ ਜਾਣਗੇ।
ਆਈਫੋਨ ਦੇ ਪ੍ਰੋ ਅਤੇ ਪ੍ਰੋ ਮੈਕਸ ਮਾਡਲਾਂ ਦੀ ਕੀਮਤ 'ਚ ਸਭ ਤੋਂ ਜ਼ਿਆਦਾ ਕਮੀ ਆਈ ਹੈ। ਇਨ੍ਹਾਂ ਮਾਡਲਾਂ ਦੀਆਂ ਕੀਮਤਾਂ 5100 ਰੁਪਏ ਤੋਂ ਘੱਟ ਕੇ 6000 ਰੁਪਏ ਹੋ ਗਈਆਂ ਹਨ। ਇਸ ਦੇ ਨਾਲ ਹੀ ਭਾਰਤ 'ਚ ਬਣੇ ਆਈਫੋਨ 13, 14 ਅਤੇ 15 ਦੇ ਬੇਸ ਮਾਡਲਾਂ ਦੀ ਕੀਮਤ 'ਚ 300 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਵਿੱਤ ਮੰਤਰੀ ਦੇ ਇਸ ਨਵੇਂ ਐਲਾਨ ਦਾ ਸਭ ਤੋਂ ਪਹਿਲਾਂ ਐਪਲ ਕੰਪਨੀ 'ਤੇ ਅਸਰ ਪਿਆ ਹੈ ਅਤੇ ਕੰਪਨੀ ਨੇ ਆਈਫੋਨ ਮਾਡਲਾਂ ਦੀ ਕੀਮਤ ਘਟਾ ਦਿੱਤੀ ਹੈ। ਇਸ ਸੂਚੀ ਵਿੱਚ ਆਈਫੋਨ 13, ਆਈਫੋਨ 14 ਅਤੇ ਆਈਫੋਨ 15 ਸੀਰੀਜ਼ ਦੇ ਆਈਫੋਨ ਸ਼ਾਮਲ ਹਨ। ਕੰਪਨੀ ਨੇ ਆਈਫੋਨ ਸੀਰੀਜ਼ ਦੇ ਇਨ੍ਹਾਂ ਸਾਰੇ ਆਈਫੋਨਸ ਦੀ ਕੀਮਤ ਘਟਾ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਆਈਫੋਨਜ਼ ਦੀਆਂ ਨਵੀਆਂ ਅਤੇ ਪੁਰਾਣੀਆਂ ਕੀਮਤਾਂ ਬਾਰੇ।
ਆਈਫੋਨ SE - 47600 ਰੁਪਏ, ਆਈਫੋਨ 13 - 59,600 ਰੁਪਏ, ਆਈਫੋਨ 14 - 69,600 ਰੁਪਏ , ਆਈਫੋਨ 14 ਪਲੱਸ - 79,600 ਰੁਪਏ
ਆਈਫੋਨ 15 - 79,600 ਰੁਪਏ, ਆਈਫੋਨ 15 ਪਲੱਸ - 89,600 ਰੁਪਏ, ਆਈਫੋਨ 15 ਪ੍ਰੋ - 1,29,800 ਰੁਪਏ, ਆਈਫੋਨ 15 ਪ੍ਰੋ ਮੈਕਸ - 1,54,000 ਰੁਪਏ