ਸਿੱਖੋ ਗੂਗਲ ਕਰੋਮ ਦੀ ਹਿਸਟਰੀ ਨੂੰ ਲਾਕ ਕਰਨ ਦਾ ਆਸਾਨ ਤਰੀਕਾ
ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ। ਬੱਚਿਆਂ ਦੀ ਨੌਕਰੀ ਜਾਂ ਪੜ੍ਹਾਈ ਨਾਲ ਜੁੜੀ ਕੋਈ ਵੀ ਜਾਣਕਾਰੀ ਹੋਵੇ… ਅੱਜ ਕੱਲ੍ਹ ਜ਼ਿਆਦਾਤਰ ਕੰਮ ਮੋਬਾਈਲ ਫੋਨ ਰਾਹੀਂ ਹੀ ਹੁੰਦੇ ਹਨ। ਅਸੀਂ ਕਿਸੇ ਵੀ ਜਾਣਕਾਰੀ ਲਈ ਗੂਗਲ ਜਾਂ ਕ੍ਰੋਮ ਦੀ ਵਰਤੋਂ ਕਰਦੇ ਹਾਂ। ਜੇਕਰ ਤੁਸੀਂ ਆਪਣੀ ਕ੍ਰੋਮ ਹਿਸਟਰੀ ਨੂੰ ਲਾਕ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਬਾਰੇ ਦੱਸ ਰਹੇ ਹਾਂ।
Download ABP Live App and Watch All Latest Videos
View In Appਕ੍ਰੋਮ ਮੋਬਾਈਲ ਫੋਨਾਂ ਲਈ ਫੇਮਸ ਸਰਚਿੰਗ ਵੈੱਬ ਬ੍ਰਾਊਜ਼ਰ ਹੈ। ਇਸ ਵਿੱਚ ਜੋ ਵੀ ਅਸੀਂ ਸਰਚ ਕਰਦੇ ਹਾਂ ਉਹ ਹਿਸਟਰੀ ਦੇ ਰੂਪ ਵਿੱਚ ਸੁਰੱਖਿਅਤ ਹੋ ਜਾਂਦਾ ਹੈ। ਗੂਗਲ ਕਰੋਮ ਹਿਸਟਰੀ ਨੂੰ ਲਾਕ ਕਰਨ ਲਈ ਫਿੰਗਰਪ੍ਰਿੰਟ ਲਾਕ ਫੀਚਰ ਇਨਕੋਗਨਿਟੋ ਮੋਡ ਜਾਰੀ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਹਿਸਟਰੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਤੁਸੀਂ ਬ੍ਰਾਊਜ਼ਰ ਨੂੰ ਖੋਲ੍ਹਣ ਲਈ ਫਿੰਗਰਪ੍ਰਿੰਟ ਸੈਂਸਰ ਦੀ ਵਰਤੋਂ ਕਰ ਸਕਦੇ ਹੋ। ਸਰਲ ਭਾਸ਼ਾ 'ਚ ਇਹ ਫੀਚਰ ਵਟਸਐਪ ਫੀਚਰ ਲਾਕ ਵਰਗਾ ਹੋਵੇਗਾ। ਹੇਠਾਂ ਅਸੀਂ ਤੁਹਾਨੂੰ ਕੁਝ ਸਟੈਪਸ ਬਾਰੇ ਦੱਸਣ ਜਾ ਰਹੇ ਹਾਂ।
ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਕ੍ਰੋਮ ਦੀ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਪ੍ਰਾਈਵੇਸੀ ਐਂਡ ਸਕਿਓਰਿਟੀ ਦੇ ਆਪਸ਼ਨ 'ਤੇ ਜਾਣਾ ਹੋਵੇਗਾ। ਇਸ 'ਚ ਤੁਹਾਨੂੰ Enable Lock Incognito Tabs ਦਾ ਆਪਸ਼ਨ ਦਿਖਾਈ ਦੇਵੇਗਾ। ਤੁਹਾਨੂੰ ਲਾਕ ਇਨਕਗਨਿਟੋ ਟੈਬਸ ਆਪਸ਼ਨ 'ਤੇ ਜਾ ਕੇ ਇਸਨੂੰ ਅਨਲੌਕ ਕਰਨਾ ਹੋਵੇਗਾ।
ਹੁਣ ਕੋਈ ਵੀ ਇੱਕ ਪੈਟਰਨ ਸਲੈੱਕਟ ਕਰੋ ਉਸ ਨੂੰ ਲਾਗੂ ਕਰੋ ਅਤੇ ok ਦਾ ਬਟਨ ਦਬਾਓ ਇਸ ਤਰ੍ਹਾਂ ਕੋਈ ਵੀ ਆਪਸਨ ਅਪਲਾਈ ਕਰਕੇ ਤੁਸੀਂ ਆਪਣੀ ਗੂਗਲ ਜਾਂ ਕ੍ਰੋਮ ਦੀ ਹਿਸਟਰੀ ਨੂੰ ਲਾੱਕ ਕਰ ਸਕਦੇ ਹੋ ਅਤੇ ਸੇਫ ਰਹਿ ਸਕਦੇ ਹੋ ।