Mi TV Horizon Edition ਭਾਰਤ ਵਿੱਚ ਲਾਂਚ, ਕੀਮਤ 13,499 ਰੁਪਏ ਤੋਂ ਸ਼ੁਰੂ, ਜਾਣੋ ਫੀਚਰਸ
ਸ਼ੀਓਮੀ ਦੀ ਵਿਵਿਡ ਪਿਕਚਰ ਇੰਜਣ ਟੈਕਨਾਲੋਜੀ ਨੂੰ Mi TV Horizon Edition ਵਿੱਚ ਦਿੱਤਾ ਗਿਆ ਹੈ। ਇਸਦੇ ਨਾਲ 5,000 ਐਪਸ ਅਤੇ ਗੂਗਲ ਪਲੇ ਸਟੋਰ ਤੱਕ ਪਹੁੰਚ ਦਾ ਸਮਰਥਨ ਵੀ ਕੀਤਾ ਗਿਆ ਹੈ। ਇਸ ਸਮਾਰਟ ਟੀਵੀ 'ਚ 1 ਜੀਬੀ ਰੈਮ ਦੇ ਨਾਲ 8 ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।
Download ABP Live App and Watch All Latest Videos
View In Appਕੰਪਨੀ ਨੇ ਕਿਹਾ ਹੈ ਕਿ ਇਸ 'ਚ ਗੂਗਲ ਡਾਟਾ ਸੇਵਰ ਵੀ ਦਿੱਤਾ ਗਿਆ ਹੈ, ਜਿਸ ਦੇ ਜ਼ਰੀਏ ਯੂਜ਼ਰ ਡਾਟਾ ਖਪਤ 'ਤੇ ਨਜ਼ਰ ਰੱਖ ਸਕਦੇ ਹਨ। ਕ੍ਰਿਕਟ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਇਸ ਦੇ ਲਈ ਇੱਕ ਕਲਿਕ ਪਲੇ ਕ੍ਰਿਕਟ ਫੀਚਰ ਦਿੱਤਾ ਗਿਆ ਹੈ।
Mi TV Horizon Edition 'ਚ Android TV 9.0 ਅਧਾਰਤ Patch Wall ਯੂਜ਼ਰ ਇੰਟਰਫੇਸ ਹੈ। ਇਸ ਦੇ ਨਾਲ ਕਰੋਮਕਾਸਟ ਅਤੇ ਗੂਗਲ ਅਸਿਸਟੈਂਟ ਇਨ ਬਿਲਟ ਨੂੰ ਵੀ ਫੀਚਰ ਕੀਤਾ ਗਿਆ ਹੈ।
Mi TV 4A ਦਾ 43 ਇੰਚ ਦਾ ਵੇਰੀਐਂਟ 22,999 ਰੁਪਏ ਹੈ। ਕੰਪਨੀ ਮੁਤਾਬਕ ਇਸ ਨੂੰ ਜ਼ੀਓਮੀ ਦੀ ਵੈੱਬਸਾਈਟ ਸਮੇਤ ਫਲਿੱਪਕਾਰਟ ਅਤੇ ਐਮਆਈ ਹੋਮ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੀ ਸੈਲ 11 ਸਤੰਬਰ ਤੋਂ ਸ਼ੁਰੂ ਹੋਵੇਗੀ।
Mi TV 4A Horizon Editionਦੇ ਦੋ ਅਕਾਰ ਸਾਈਜ਼ ਹਨ। ਇਕ 32 ਇੰਚ, ਦੂਜਾ 43 ਇੰਚ। ਇਸ ਦੀ ਬਾਡੀ ਟੂ ਸਕ੍ਰੀਨ ਰੇਸ਼ੋ 95% ਹੈ। ਇਸ ਸਮਾਰਟ ਟੀਵੀ ਵਿਚ 20W ਸਟੀਰੀਓ ਸਪੀਕਰ ਹਨ।
Mi TV Horizon Edition ਵਿੱਚ Quick Wake ਫੀਚਰ ਦਿੱਤਾ ਗਿਆ ਹੈ। ਇਸ ਫੀਚਰ ਤਹਿਤ ਜੇਕਰ ਸਟੈਂਡਬਾਏ 'ਤੇ ਕੋਈ ਟੀਵੀ ਹੈ, ਤਾਂ ਇਹ 5 ਸੈਕਿੰਡ ਵਿਚ ਅੱਪ ਹੋ ਜਾਵੇਗਾ। ਕੁਨੈਕਟੀਵਿਟੀ ਲਈ ਇਸ ਸਮਾਰਟ ਟੀਵੀ ਵਿਚ 3 3.5mm ਆਡੀਓ ਆਉਟਪੁੱਟ, ਐਚਡੀਐਮਆਈ ਪੋਰਟ ਅਤੇ SPDIF ਦਿੱਤੇ ਗਏ ਹਨ।
- - - - - - - - - Advertisement - - - - - - - - -