Moto G64 5G: ਭਾਰਤ 'ਚ ਲਾਂਚ ਹੋਇਆ Moto ਦਾ ਸਸਤਾ 5G ਫੋਨ, 6000mAh ਦੀ ਬੈਟਰੀ ਸਮੇਤ ਮਿਲਣਗੇ ਇਹ ਫੀਚਰ...
Moto G64 5G: ਮੋਟੋਰੋਲਾ ਦਾ ਨਵਾਂ ਸਮਾਰਟਫੋਨ Moto G64 5G ਭਾਰਤ 'ਚ ਲਾਂਚ ਹੋ ਗਿਆ ਹੈ। ਫੋਨ 'ਚ 6000 mAh ਬੈਟਰੀ ਸਪੋਰਟ ਹੈ। ਇਸ ਤੋਂ ਇਲਾਵਾ ਫੋਨ 'ਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਫੋਨ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਵੇਗਾ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।
Download ABP Live App and Watch All Latest Videos
View In Appਕੀਮਤ: 8GB ਰੈਮ ਅਤੇ 128GB ਸਟੋਰੇਜ ਵੇਰੀਐਂਟ - 14,999 ਰੁਪਏ, 12GB ਰੈਮ ਅਤੇ 256GB ਸਟੋਰੇਜ ਵੇਰੀਐਂਟ - 16,999 ਰੁਪਏ
ਲਾਂਚ ਆਫਰ 'ਚ ਫੋਨ ਖਰੀਦਣ 'ਤੇ 1,100 ਰੁਪਏ ਦਾ ਇੰਸਟੈਂਟ ਬੈਂਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ 1,000 ਰੁਪਏ ਦਾ ਐਕਸਚੇਂਜ ਮੁੱਲ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਫੋਨ ਦੀ ਸ਼ੁਰੂਆਤੀ ਕੀਮਤ 13,999 ਰੁਪਏ ਰਹਿ ਗਈ ਹੈ। ਜਦੋਂ ਕਿ 12 ਜੀਬੀ ਰੈਮ ਵੇਰੀਐਂਟ ਦੀ ਪ੍ਰਭਾਵੀ ਕੀਮਤ 15,999 ਰੁਪਏ ਬਣਦੀ ਹੈ।
Specification: ਫੋਨ 'ਚ 6.5 ਇੰਚ ਦੀ FHD+ ਡਿਸਪਲੇ ਹੈ। ਫੋਨ 120Hz LCD ਸਕਰੀਨ 'ਤੇ ਆਉਂਦਾ ਹੈ। ਨਾਲ ਹੀ, 240Hz ਟੱਚ ਸੈਂਪਲਿੰਗ ਰੇਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 560 ਨਾਈਟਸ ਪੀਕ ਬ੍ਰਾਈਟਨੈੱਸ ਦਿੱਤੀ ਗਈ ਹੈ। ਫੋਨ MediaTek Dimensity 7025 ਚਿਪਸੈੱਟ ਨਾਲ ਆਉਂਦਾ ਹੈ। ਫੋਨ 'ਚ 12GB ਰੈਮ ਸਪੋਰਟ ਹੈ। ਇਸ ਤੋਂ ਇਲਾਵਾ 12GB ਵਰਚੁਅਲ ਰੈਮ ਦਿੱਤੀ ਗਈ ਹੈ। ਫੋਨ ਐਂਡਰਾਇਡ 14 'ਤੇ ਕੰਮ ਕਰਦਾ ਹੈ। ਫੋਨ ਨੂੰ ਐਂਡ੍ਰਾਇਡ 15 ਅਪਡੇਟ ਦੇ ਨਾਲ 3 ਸਾਲ ਦੀ ਸੁਰੱਖਿਆ ਅਪਡੇਟ ਮਿਲੇਗੀ।