Nokia XR20 Launch: ਨੋਕੀਆ ਨੇ ਲਾਂਚ ਕੀਤਾ ਦਮਦਾਰ ਫੋਨ ਜੋ ਡਿੱਗਣ ‘ਤੇ ਵੀ ਨਹੀਂ ਟੁੱਟੇਗਾ
HMD Global ਨੇ ਆਪਣਾ ਨਵਾਂ ਸਮਾਰਟਫੋਨ Nokia XR20 ਗਲੋਬਲ ਮਾਰਕੀਟ ਵਿੱਚ ਲਾਂਚ ਕਰ ਦਿੱਤਾ ਹੈ। ਇਸ 5G ਸਮਾਰਟਫੋਨ ਨੂੰ ਭਾਰਤ ਵਿੱਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਵਿੱਚ ਕੋਈ ਖੁਲਾਸਾ ਨਹੀਂ ਹੋਇਆ ਹੈ। ਫੋਨ ਨੂੰ MIL-STD810H ਦਾ ਸਰਟੀਫਿਕੇਟ ਮਿਲਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਫ਼ੋਨ ਨਹੀਂ ਟੁੱਟੇਗਾ ਭਾਵੇਂ ਇਹ 1.8 ਮੀਟਰ ਤੱਕ ਦੀ ਉਚਾਈ ਤੋਂ ਡਿੱਗ ਜਾਵੇ। ਆਓ ਜਾਣਦੇ ਹਾਂ ਕਿ ਇਸ ਫੋਨ ਦੀ ਵਿਸ਼ੇਸ਼ਤਾ ਵਿਸ਼ੇਸ਼ਤਾਵਾਂ ਕੀ ਹਨ-
Download ABP Live App and Watch All Latest Videos
View In Appਸਪੈਕਸੀਫਿਕੇਸ਼ਨ: Nokia XR20 ਸਮਾਰਟਫੋਨ 'ਚ 6.67 ਇੰਚ ਦੀ ਫੁੱਲ ਐਚ ਡੀ + IPS LCD ਡਿਸਪਲੇਅ ਦਿੱਤੀ ਗਈ ਹੈ। ਇਹ ਗੋਰੀਲਾ ਗਲਾਸ ਨਾਲ ਸੁਰੱਖਿਅਤ ਹੈ। ਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 480 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 6 GB ਰੈਮ ਅਤੇ 128 GB ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵੀ ਵਧਾਇਆ ਜਾ ਸਕਦਾ ਹੈ। ਨੋਕੀਆ ਦਾ ਇਹ ਫੋਨ IP 68 ਰੇਟਿੰਗ ਦੇ ਨਾਲ ਆਇਆ ਹੈ, ਜਿਸਦਾ ਮਤਲਬ ਹੈ ਇਹ ਪਾਣੀ ਅਤੇ ਧੂੜ ਰੋਧਕ ਹੈ।
ਕੈਮਰਾ: Nokia XR20 ਸਮਾਰਟਫੋਨ ਵਿੱਚ ਇੱਕ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਾਂ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਅਲਟਰਾ ਬਲੂ ਅਤੇ ਗ੍ਰੇਨਾਈਟ ਗ੍ਰੇ ਰੰਗ ਵਿਕਲਪਾਂ ਵਿੱਚ ਉਪਲਬਧ ਹੈ।
ਦਮਦਾਰ ਬੈਟਰੀ: Nokia XR20 ਸਮਾਰਟਫੋਨ ਦੀ ਪਾਵਰ ਦੀ ਗੱਲ ਕਰੀਏ ਤਾਂ ਇਸ ਦੀ ਬੈਟਰੀ 4630 mAh ਦੀ ਹੈ, ਜੋ 18W ਵਾਇਰਡ ਅਤੇ 15W ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਕੋ ਚਾਰਜ 'ਤੇ ਫੋਨ ਦੀ ਬੈਟਰੀ ਦੋ ਦਿਨ ਚੱਲੇਗੀ।
iQooo 7 ਨਾਲ ਹੋਵੇਗਾ ਮੁਕਾਬਲਾ: Nokia XR20 ਸਮਾਰਟਫੋਨ iQOO 7 5G ਨਾਲ ਮੁਕਾਬਲਾ ਕਰੇਗਾ। ਸਮਾਰਟਫੋਨ 'ਚ 6.62-ਇੰਚ ਦੀ ਫੁੱਲ HD+ AMOLED ਡਿਸਪਲੇਅ ਹੈ, ਜਿਸ 'ਚ ਰਿਫਰੈਸ਼ ਰੇਟ 120Hz ਇਹ ਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ ਕੁਆਲਕਾਮ ਸਨੈਪਡ੍ਰੈਗਨ 870 ਪ੍ਰੋਸੈਸਰ ਨਾਲ ਲੈਸ ਹੈ, ਫੋਨ 'ਚ 8GB ਰੈਮ ਅਤੇ 256 GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੇ ਜ਼ਰੀਏ ਵੀ ਵਧਾਇਆ ਜਾ ਸਕਦਾ ਹੈ। ਫੋਨ ਦੀ ਕੀਮਤ 35,990 ਰੁਪਏ ਹੈ।