OnePlus Nord 2 5G ਵਿਕਰੀ ਲਈ ਤਿਆਰ, ਖਰੀਦਣ ਤੋਂ ਪਹਿਲਾਂ ਜਾਣ ਲਓ ਇਸ ਦੀਆਂ ਵਿਸ਼ੇਸ਼ਤਾਵਾਂ
OnePlus Nord 2 5G ਸਮਾਰਟਫ਼ੋਨ ਹਾਲ ਹੀ 'ਚ ਭਾਰਤ ਵਿੱਚ ਲਾਂਚ ਹੋਇਆ ਹੈ। Nord ਸੀਰੀਜ਼ ਦਾ ਇਹ ਤੀਜਾ ਸਮਾਰਟਫ਼ੋਨ ਹੈ, ਜਿਸ ਨੂੰ OnePlus Nord ਤੇ OnePlus Nord CE 5G ਤੋਂ ਬਾਅਦ ਲਾਂਚ ਕੀਤਾ ਗਿਆ ਹੈ। 26 ਜੁਲਾਈ ਤੋਂ ਇਹ ਫ਼ੋਨ ਵਿਕਰੀ ਲਈ ਉਪਲੱਬਧ ਹੋ ਗਿਆ ਹੈ।
Download ABP Live App and Watch All Latest Videos
View In AppOnePlus Nord 2 5G ਦਾ ਸਿੱਧਾ ਮੁਕਾਬਲਾ Poco F3 GT ਤੇ Realme X7 Max ਵਰਗੇ ਸਮਾਰਟਫ਼ੋਨਾਂ ਨਾਲ ਹੈ। ਇਹ ਫ਼ੋਨ ਪਾਵਰਫੁੱਲ ਫੀਚਰਸ ਨਾਲ ਲੈੱਸ ਹਨ। ਜੇ ਤੁਸੀਂ ਵੀ ਇਸ ਫ਼ੋਨ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।
ਕੀਮਤ: OnePlus Nord 2 5G ਸਮਾਰਟਫੋਨ ਦੀ 6 GB ਰੈਮ ਤੇ 128 GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 27,999 ਰੁਪਏ ਤੈਅ ਕੀਤੀ ਗਈ ਹੈ, ਪਰ ਫਿਲਹਾਲ ਇਹ ਮਾਡਲ ਵਿਕਰੀ ਲਈ ਉਪਲੱਬਧ ਨਹੀਂ ਹੈ। ਇਸ ਦੇ ਨਾਲ ਹੀ ਤੁਹਾਨੂੰ ਇਸ ਦੇ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ਼ ਵੇਰੀਐਂਟ ਲਈ 29,999 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਫ਼ੋਨ ਦੇ ਟਾਪ ਵੇਰੀਐਂਟ ਦੀ ਕੀਮਤ 12 GB ਰੈਮ ਤੇ 256 GB ਇੰਟਰਨਲ ਸਟੋਰੇਜ਼ ਵਾਲੇ ਮਾਡਲ ਲਈ 34,999 ਰੁਪਏ ਹੈ।
ਡਿਸਪਲੇਅ ਤੇ ਪ੍ਰੋਸੈਸਰ: OnePlus Nord 2 5G ਵਿੱਚ 6.43 ਇੰਚ ਦੀ Full HD+ AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਫ਼ੋਨ MediaTek Dimensity 1200 AI ਪ੍ਰੋਸੈਸਰ ਨਾਲ ਲੈਸ ਹੈ। ਇਹ ਫ਼ੋਨ ਐਂਡਰਾਇਡ 11 ਬੇਸਡ Oxygen OS 11.3 'ਤੇ ਕੰਮ ਕਰਦਾ ਹੈ। ਇਸ 'ਚ 12GB ਰੈਮ ਤੇ 256 GB ਇੰਟਰਨਲ ਸਟੋਰੇਜ਼ ਹੈ।
ਬੈਟਰੀ: ਪਾਵਰ ਲਈ 4,500mAh ਦੀ ਬੈਟਰੀ ਦਿੱਤੀ ਗਈ ਹੈ, ਜੋ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫ਼ੋਨ ਦੀ ਬੈਟਰੀ ਸਿਰਫ਼ ਅੱਧੇ ਘੰਟੇ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਵੇਗੀ। ਇਹ ਫੋਨ ਬਲਿਊ ਹੇਜ਼, ਗ੍ਰੇ ਸੀਏਰਾ ਤੇ ਗ੍ਰੀਨ ਵੁੱਡਜ਼ ਰੰਗ ਆਪਸ਼ਨਜ਼ 'ਚ ਉਪਲੱਬਧ ਹਨ।
ਕੈਮਰਾ: ਫ਼ੋਟੋਗ੍ਰਾਫ਼ੀ ਦੀ ਗੱਲ ਕਰੀਏ ਤਾਂ ਇਸ ਦੇ ਕੈਮਰਾ ਫੀਚਰਸ ਸ਼ਾਨਦਾਰ ਹਨ। OnePlus Nord 2 5G ਫ਼ੋਨ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ SONY IMX766 ਦਾ ਹੈ। ਇਸ ਦੇ ਨਾਲ ਹੀ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ 2 ਮੈਗਾਪਿਕਸਲ ਦਾ ਮੋਨੋ ਲੈਂਜ਼ ਮੌਜੂਦ ਹੈ। ਦੂਜੇ ਪਾਸੇ ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ।