ਜ਼ਿਆਦਾ ਕਮਾਈ ਦੇ ਲਾਲਚ 'ਚ ਗੁਆ ਲਏ 11 ਲੱਖ, ਠੱਗਾ ਨੇ ਇਦਾਂ ਆਪਣੇ ਝਾਂਸੇ 'ਚ ਫਸਾਇਆ, ਜਾਣੋ ਬਚਣ ਦਾ ਤਰੀਕਾ
Online Scam: ਭਾਰਤ ਵਿੱਚ ਔਨਲਾਈਨ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਖਾਸ ਕਰਕੇ ਉਨ੍ਹਾਂ ਵਿੱਚ ਜਦੋਂ ਠੱਗ ਲੋਕਾਂ ਨੂੰ ਛੇਤੀ ਪੈਸਾ ਕਮਾਉਣ ਦਾ ਲਾਲਚ ਦਿੰਦੇ ਹਨ।
Online Scam
1/5
ਭਾਰਤ ਵਿੱਚ ਔਨਲਾਈਨ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਪੁਣੇ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਰਾਣੀਆਂ ਕਾਰਾਂ ਵੇਚਣ ਵਾਲੇ ਵਪਾਰੀ ਤੋਂ ਔਨਲਾਈਨ ਕੰਮ ਦੇ ਬਹਾਨੇ 11.5 ਲੱਖ ਰੁਪਏ ਦੀ ਠੱਗੀ ਮਾਰੀ ਗਈ। ਘੁਟਾਲੇਬਾਜ਼ਾਂ ਨੇ ਸ਼ੁਰੂਆਤ ਵਿੱਚ ਕੁਝ ਟਾਸਕ ਦੇ ਬਦਲੇ ਉਸ ਨੂੰ ਪੈਸੇ ਦੇ ਕੇ ਭਰੋਸਾ ਜਿੱਤ ਲਿਆ ਅਤੇ ਫਿਰ ਉਸ ਨੂੰ ਵੱਡੇ ਫਾਇਦੇ ਦਾ ਲਾਲਚ ਦੇ ਕੇ ਠੱਗੀ ਮਾਰ ਲਈ। ਪੁਣੇ ਦੇ ਪੇਠ ਵਿੱਚ ਰਹਿਣ ਵਾਲੇ ਇਸ ਕਾਰੋਬਾਰੀ ਨੂੰ ਇੱਕ ਮੈਸੇਜ ਆਇਆ ਜਿਸ ਵਿੱਚ ਉਸ ਨੂੰ ₹150 ਕਮਾਉਣ ਲਈ ਇੱਕ ਛੋਟਾ ਜਿਹਾ ਔਨਲਾਈਨ ਟਾਸਕ ਪੂਰਾ ਕਰਨ ਲਈ ਕਿਹਾ ਗਿਆ। ਜਿਵੇਂ ਹੀ ਉਸ ਨੇ ਕੰਮ ਪੂਰਾ ਕੀਤਾ ਤਾਂ ਉਸ ਨੂੰ ਤੁਰੰਤ ਪੈਸੇ ਮਿਲ ਗਏ, ਜਿਸ ਤੋਂ ਬਾਅਦ ਉਸ ਨੂੰ ਭਰੋਸਾ ਹੋ ਗਿਆ।
2/5
ਇਸ ਤੋਂ ਬਾਅਦ, ਉਸਨੂੰ ਇੱਕ ਮੈਸੇਜਿੰਗ ਐਪ ਦੇ ਇੱਕ ਗਰੁੱਪ ਵਿੱਚ ਜੋੜਿਆ ਗਿਆ ਜਿੱਥੇ ਉਸਨੂੰ ਲਗਾਤਾਰ ਨਵੇਂ ਟਾਸਕ ਦਿੱਤੇ ਜਾਂਦੇ ਰਹੇ ਅਤੇ ਉਸ ਨੂੰ ਹਰ ਟਾਸਕ ਦਾ ਪੈਸਾ ਤੁਰੰਤ ਆਉਂਦਾ ਰਿਹਾ, ਅਜਿਹਾ ਕਰਨ ਨਾਲ ਉਸ ਦਾ ਭਰੋਸਾ ਹੋਰ ਬਣ ਗਿਆ।
3/5
ਕੁਝ ਦਿਨਾਂ ਬਾਅਦ, ਘੁਟਾਲੇਬਾਜ਼ਾਂ ਨੇ ਉਸ ਨੂੰ ਇੱਕ "ਮਰਚੈਂਟ ਟਾਸਕ" ਦਾ ਆਫਰ ਦਿੱਤਾ ਜਿਸ ਵਿੱਚ ਉਸਨੂੰ ਹੋਰ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸ਼ਰਤ ਇਹ ਸੀ ਕਿ ਉਸਨੂੰ ਪਹਿਲਾਂ ਪੈਸੇ ਜਮ੍ਹਾ ਕਰਨੇ ਪੈਣਗੇ। ਬਿਨਾਂ ਜ਼ਿਆਦਾ ਸੋਚੇ, ਵਪਾਰੀ ਨੇ ਪੈਸੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਭੇਜ ਦਿੱਤੇ। ਜਦੋਂ ਉਸ ਨੇ ਆਪਣੀ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨਾਲ ਟਾਲਮਟੋਲ ਕਰਨ ਲੱਗ ਪਏ ਅਤੇ ਉਸ ‘ਤੇ ਪੈਸਾ ਜਮ੍ਹਾ ਕਰਨ ਦਾ ਦਬਾਅ ਬਣਾਇਆ ਗਿਆ। ਦੋ ਦਿਨਾਂ ਦੇ ਅੰਦਰ, ਉਸ ਦੇ ₹11.5 ਲੱਖ ਰੁਪਏ ਖਾਤੇ ਵਿਚੋਂ ਗਾਇਬ ਹੋ ਗਏ।
4/5
ਇਹ ਘਟਨਾ ਇੱਕ ਚੇਤਾਵਨੀ ਹੈ ਕਿ ਜਲਦੀ ਪੈਸੇ ਕਮਾਉਣ ਦਾ ਲਾਲਚ ਬਹੁਤ ਖ਼ਤਰਨਾਕ ਹੋ ਸਕਦਾ ਹੈ। ਅਜਿਹੇ ਮਾਮਲਿਆਂ ਤੋਂ ਬਚਣ ਲਈ ਸਾਵਧਾਨੀਆਂ ਵਰਤੋ। ਅਣਜਾਣ ਨੰਬਰਾਂ ਜਾਂ ਲਿੰਕਾਂ ਤੋਂ ਆਉਣ ਵਾਲੇ ਆਫਰਸ 'ਤੇ ਭਰੋਸਾ ਨਾ ਕਰੋ।
5/5
ਕਿਸੇ ਵੀ ਔਨਲਾਈਨ ਸਕੀਮ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ, ਇਸ ਦੀ ਪੂਰੀ ਤਰ੍ਹਾਂ ਜਾਂਚ ਕਰ ਲਓ। ਆਪਣੀ ਬੈਂਕਿੰਗ ਜਾਂ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਜਾਂ ਗਰੁੱਪ ਨਾਲ ਸਾਂਝੀ ਨਾ ਕਰੋ। ਸ਼ੱਕੀ ਗਤੀਵਿਧੀਆਂ ਦੀ ਤੁਰੰਤ ਸਾਈਬਰ ਕ੍ਰਾਈਮ ਸੈੱਲ ਨੂੰ ਰਿਪੋਰਟ ਕਰੋ।
Published at : 21 Jun 2025 03:30 PM (IST)