ਵੀਵੋ V23 ਤੇ V23 Pro ਲਾਂਚ, ਜਾਣੋ ਕਦੋਂ ਬਦਲਦਾ 108 ਮੈਗਾਪਿਕਸਲ ਰਿਅਰ ਕੈਮਰੇ ਵਾਲੇ ਇਸ ਫੋਨ ਦੇ ਬੈਕ ਪੈਨਲ ਦਾ ਕਲਰ
Vivo V23 Pro 5G Launch: ਵੀਵੋ ਵੀ23 5ਜੀ ਤੇ ਵੀਵੋ ਵੀ23 ਪ੍ਰੋ 5ਜੀ ਨੂੰ ਭਾਰਤ ‘ਚ ਲਾਂਚ ਕੀਤਾ ਗਿਆ। ਦੋਨਾਂ ਸਮਾਰਟਫੋਨ ‘ਚ ਇੱਕ ਫਲੋਰਾਈਟ ਏਜੀ ਗਲਾਸ ਬੈਕ ਹੈ ਜਿਸ ਬਾਰੇ ‘ਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸੂਰਜ ਦੀ ਰੌਸ਼ਨੀ ‘ਚ ਯੁਵੀ ਰੇਂਜ ਦੇ ਸੰਪਰਕ ‘ਚ ਆਉਣ ‘ਤੇ ਰੰਗ ਬਦਲ ਲੈਂਦਾ ਹੈ।
Download ABP Live App and Watch All Latest Videos
View In Appਵੀਵੋ ਵੀ23 5ਜੀ ਅਤੇ ਵੀਵੋ ਵੀ23 ਪ੍ਰੋ 5ਜੀ ‘ਚ ਮੀਡੀਓਟੈੱਕ ਡਾਇਮੈਂਸਿਟੀ 920 ਤੇ ਡਾਇਮੈਂਸਿਟੀ 1200 ਐੱਸਓਸੀ ਦਿੱਤਾ ਗਿਆ ਹੈ। ਇਹ 12 ਜੀਬੀ ਤੱਕ ਰੈਮ ਦੇ ਸਪੋਰਟ ਨਾਲ ਆਉਂਦੇ ਹਨ। ਵੀਵੋ ਦੇ ਦੋਨੋਂ ਸਮਾਰਟਫੋਨ ‘ਚ 5ਜੀ ਕਨੈਕਟੀਵਿਟੀ, ਫੁੱਲ ਐੱਚ-ਡੀ+ ਏਮੋਲੇਡ ਡਿਸਪਲੇਅ ਤੇ 50 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਦੇ ਨਾਲ ਡੂਅਲ ਸੈਲਫੀ ਕੈਮਰੇ ਵੀ ਹਨ।
Vanilla Vivo V23 5G ਦੇ 8ਜੀਬੀ RAM +128GB ਸਟੋਰੇਜ ਵੇਰੀਐਂਟ ਦੀ ਕੀਮਤ 29,990 ਰੁਪਏ ਹਨ। ਇਸ ਦੇ 12GB ਰੈਮ + 256GB ਸਟੋਰੇਜ ਵੇਰੀਐਂਟ ਦੀ ਕੀਮਤ 34,990 ਰੁਪਏ ਹਨ। ਵੀਵੋ ਵੀ23 ਪ੍ਰੋ 5ਜੀ 8ਜੀਬੀ ਰੈਮ+ 128ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 38,990 ਰੁਪਏ ਅਤੇ 12GB + 256GB ਸਟੋਰੇਜ ਵੇਰੀਐਂਟ ਦੀ ਕੀਮਤ 43,990 ਰੁਪਏ ਹੈ। ਵੀਵੋ ਦੇ ਦੋ ਸਮਾਰਟਫੋਨ ਸਟਾਰਡਸਟ ਬਲੈਕ ਤੇ ਸਨਸ਼ਾਈਨ ਗੋਲਡ ਕਲਰ ਆਪਸ਼ਨ ‘ਚ ਉਪਲੱਬਧ ਹੈ।
ਉਹਨਾਂ ਨੇ ਅਧਿਕਾਰਕ ਵੈੱਬਸਾਈਟ, ਫਲਿੱਪਕਾਰਟ ਤੇ ਆਫਲਾਈਨ ਰਿਟੇਲ ਸਟਾਰ ਦੇ ਮਾਧਿਅਮ ਨਾਲ ਖਰੀਦਿਆ ਜਾ ਸਕੇਗਾ। ਵੀਵੋ ਵੀ 23 5ਜੀ ਅਤੇ ਵੀਵੋ ਵੀ 23 ਪ੍ਰੋ 5 ਜੀ 5 ਜਨਵਰੀ ਤੋਂ ਪ੍ਰੀ ਆਡਰ ਲਈ ਉਪਲੱਬਧ ਹੈ। ਪਹਿਲਾਂ 19 ਜਨਵਰੀ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ ਜਦਕਿ ਬਾਅਦ ਵਾਲਾ 13 ਜਨਵਰੀ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ।
Vivo V23 5G ਸਪੋਰਟ ਦੇ ਨਾਲ ਆਉਂਦਾ ਹੈ ਅਤੇ ਐਂਡ੍ਰਾਇਡ 12 ‘ਤੇ ਕੰਮ ਕਰਦਾ ਹੈ। ਇਸ ‘ਚ 6.44 ਇੰਚ ਦਾ ਫੁੱਲ-ਐੱਚਡੀ+(1,080x 2,400 ਪਿਕਸਲ) ਏਮੋਲੇਡ ਡਿਸਪਲੇਅ ਹਨ।ਇਸ ‘ਚ ਮੀਡੀਆਟੈੱਕ ਡਾਇਮੈਂਸਿਟੀ 920 SoC ਪ੍ਰੋਸੈਸਰ ਦਿੱਤਾ ਗਿਆ ਹੈ।
Vivo V23 Pro ‘ਚ 6.56 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ‘ਚ ਮੀਡੀਆਟੈੱਕ ਡਾਇਮੈਂਸਿਟੀ 1200 SoC ਪ੍ਰੋਸੈਸਰ ਦਿੱਤਾ ਗਿਆ ਹੈ।ਇਸਦੇ ਰਿਅਰ ‘ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ।
Vivo V23 5G ‘ਚ 4200mAh ਦੀ ਬੈਟਰੀ ਦਿੱਤੀ ਗਈ ਹੈ ਉੱਥੇ ਹੀ Vivo V23 Pro 5G ‘ਚ 4300mAH ਦੀ ਬੈਟਰੀ ਦਿੱਤੀ ਗਈ ਹੈ। ਦੋਨਾਂ ਫੋਨ 44w ਦੇ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੇ ਹਨ।