ਸਾਵਧਾਨ! ਆਹ ਡਿਵਾਈਸ ਐਕਸਟੈਨਸ਼ਨ ਬੋਰਡ 'ਚ ਲਾਏ ਤਾਂ ਹੋ ਸਕਦਾ ਵੱਡਾ ਧਮਾਕਾ

Extension Board: ਘਰ ਵਿੱਚ ਸਾਕਟਾਂ ਦੀ ਘਾਟ ਕਾਰਨ ਲੋਕ ਅਕਸਰ ਐਕਸਟੈਂਸ਼ਨ ਬੋਰਡ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਹਰੇਕ ਡਿਵਾਈਸ ਨੂੰ ਐਕਸਟੈਂਸ਼ਨ ਕੋਰਡ ਨਾਲ ਜੋੜਨਾ ਸੁਰੱਖਿਅਤ ਨਹੀਂ ਹੈ।

Continues below advertisement

Extension Board

Continues below advertisement
1/6
ਮਾਈਕ੍ਰੋਵੇਵ ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ। ਇਹ ਬਹੁਤ ਸਾਰੇ ਘਰਾਂ ਵਿੱਚ ਰੋਜ਼ਾਨਾ ਵਰਤੋਂ ਲਈ ਜ਼ਰੂਰੀ ਹਨ, ਪਰ ਇਹ ਬਹੁਤ ਜ਼ਿਆਦਾ ਬਿਜਲੀ ਖਿੱਚਦੇ ਹਨ। ਇਹਨਾਂ ਨੂੰ ਐਕਸਟੈਂਸ਼ਨ ਬੋਰਡ ਵਿੱਚ ਲਗਾਉਣ ਨਾਲ ਬੋਰਡ ਓਵਰਲੋਡ ਹੋ ਸਕਦਾ ਹੈ ਅਤੇ ਫਟਣ ਦਾ ਖ਼ਤਰਾ ਵੱਧ ਸਕਦਾ ਹੈ। ਪਾਲ ਮਾਰਟੀਨੇਜ਼ ਵਰਗੇ ਮਾਹਰ ਦੱਸਦੇ ਹਨ ਕਿ ਮਾਈਕ੍ਰੋਵੇਵ ਵਰਗੇ ਹਾਈ-ਵਾਟੇਜ ਡਿਵਾਈਸਾਂ ਲਈ ਇੱਕ ਵੱਖਰਾ ਸਰਕਟ ਜ਼ਰੂਰੀ ਹੈ।
2/6
ਸਰਦੀਆਂ ਵਿੱਚ ਹੀਟਰ ਗਰਮੀ ਦੇਣ ਦੇ ਲਈ ਕੰਮ ਆਉਂਦਾ ਹੈ, ਪਰ ਉਨ੍ਹਾਂ ਨੂੰ ਐਕਸਟੈਂਸ਼ਨ ਕੋਰਡ 'ਤੇ ਵਰਤਣਾ ਬਹੁਤ ਖਤਰਨਾਕ ਹੈ। ਇੱਕ ਅਮਰੀਕੀ ਰਿਪੋਰਟ ਦੇ ਅਨੁਸਾਰ, ਸਪੇਸ ਹੀਟਰਾਂ ਨੇ 2017 ਅਤੇ 2019 ਦੇ ਵਿਚਕਾਰ ਹਰ ਸਾਲ ਲਗਭਗ 1,700 ਅੱਗਾਂ ਲਗਾਈਆਂ। ਇਹ ਇਸ ਲਈ ਹੈ ਕਿਉਂਕਿ ਐਕਸਟੈਂਸ਼ਨ ਕੋਰਡ ਹੀਟਰ ਦੀ ਬਿਜਲੀ ਦੀ ਖਪਤ ਨੂੰ ਸੰਭਾਲ ਨਹੀਂ ਸਕਦੇ।
3/6
ਇੱਕ ਟੋਸਟਰ ਛੋਟਾ ਲੱਗ ਸਕਦਾ ਹੈ, ਪਰ ਇਹ 1,200 ਤੋਂ 1,400 ਵਾਟ ਬਿਜਲੂ ਖਿੱਚਦਾ ਹੈ। ਇਸਨੂੰ ਐਕਸਟੈਂਸ਼ਨ ਬੋਰਡ ਵਿੱਚ ਲਗਾਉਣ ਨਾਲ ਜ਼ਿਆਦਾ ਗਰਮ ਹੋ ਸਕਦਾ ਹੈ ਅਤੇ ਕੋਰਡ ਫੱਟ ਸਕਦਾ ਹੈ। ਇਸ ਲਈ, ਟੋਸਟਰ ਨੂੰ ਹਮੇਸ਼ਾ ਕੰਧ ਦੇ ਸਾਕਟ ਵਿੱਚ ਲਗਾਓ।
4/6
ਭਾਵੇਂ ਫਰਿੱਜ ਘੱਟ ਬਿਜਲੀ ਖਿੱਚਦਾ ਹੈ, ਪਰ ਇਹ ਪੂਰਾ ਦਿਨ ਚੱਲਦਾ ਰਹਿੰਦਾ ਹੈ। ਇਸਨੂੰ ਐਕਸਟੈਂਸ਼ਨ ਬੋਰਡ ਵਿੱਚ ਲਗਾਉਣ ਨਾਲ ਨਾ ਸਿਰਫ਼ ਅੱਗ ਲੱਗਣ ਦਾ ਖ਼ਤਰਾ ਵਧਦਾ ਹੈ ਬਲਕਿ ਫਰਿੱਜ ਦੇ ਮਕੈਨਿਜ਼ਮ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਨੂੰ ਹਮੇਸ਼ਾ ਕੰਧ ਦੇ ਸਾੱਕੇਟ ਵਿੱਚ ਹੀ ਕਨੈਕਟ ਕਰੋ ਤਾਂ ਕਿ ਇਹ ਬਿਨਾਂ ਕਿਸੇ ਰੁਕਾਵਟ ਤੋਂ ਕੰਮ ਕਰਦਾ ਰਹੇ।
5/6
ਗਰਮੀਆਂ ਵਿੱਚ ਤੁਹਾਡੇ ਘਰ ਨੂੰ ਠੰਡਾ ਰੱਖਣ ਲਈ ਏਅਰ ਕੰਡੀਸ਼ਨਰ ਦੀ ਲੋੜ ਹੁੰਦੀ ਹੈ ਪਰ ਇਹ ਬਹੁਤ ਜ਼ਿਆਦਾ ਬਿਜਲੀ ਵੀ ਖਿੱਚਦਾ ਹੈ। ਐਕਸਟੈਂਸ਼ਨ ਬੋਰਡ ‘ਤੇ ਇਸ ਨੂੰ ਨਹੀਂ ਲਾ ਸਕਦੇ। ਮਾਹਰ ਹਮੇਸ਼ਾ ਆਪਣੇ ਏਸੀ ਨੂੰ ਕੰਧ ਦੇ ਸਾਕਟ ਵਿੱਚ ਲਗਾਉਣ ਅਤੇ ਕਮਰੇ ਲਈ ਢੁਕਵੀਂ BTU ਸਮਰੱਥਾ ਵਾਲਾ ਮਾਡਲ ਚੁਣਨ ਦੀ ਸਲਾਹ ਦਿੰਦੇ ਹਨ।
Continues below advertisement
6/6
ਮਾਈਕ੍ਰੋਵੇਵ, ਹੀਟਰ, ਟੋਸਟਰ, ਰੈਫ੍ਰਿਜਰੇਟਰ ਅਤੇ ਏਅਰ ਕੰਡੀਸ਼ਨਰ ਵਰਗੇ ਹਾਈ-ਵਾਟੇਜ ਵਾਲੇ ਯੰਤਰਾਂ ਨੂੰ ਕਦੇ ਵੀ ਐਕਸਟੈਂਸ਼ਨ ਕੋਰਡ ਵਿੱਚ ਨਾ ਲਗਾਓ। ਸਹੀ ਕਨੈਕਸ਼ਨ ਨਾ ਸਿਰਫ਼ ਅੱਗ ਲੱਗਣ ਦੇ ਜੋਖਮ ਨੂੰ ਘਟਾਏਗਾ ਬਲਕਿ ਉਪਕਰਣ ਦੀ ਉਮਰ ਵੀ ਵਧਾਏਗਾ।
Sponsored Links by Taboola