ਫੀਚਰਸ ਅਜਿਹੇ ਕਿ ਦੀਵਾਨਾ ਬਣਾ ਦੇਣ! ਲਾਂਚ ਤੋਂ ਪਹਿਲਾਂ ਹੀ ਸਾਹਮਣੇ ਆਈ Infinix GT 20 Pro ਦੀ ਕੀਮਤ
Infinix GT 20 Pro ਨੂੰ ਭਾਰਤ 'ਚ 21 ਮਈ ਨੂੰ ਲਾਂਚ ਕੀਤਾ ਜਾਵੇਗਾ, ਪਰ ਇਸ ਤੋਂ ਪਹਿਲਾਂ ਫੋਨ ਦੀ ਪ੍ਰਾਈਸ ਡਿਟੇਲਸ ਸਾਹਮਣੇ ਆ ਗਈ ਹੈ। ਕੰਪਨੀ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਫੋਨ ਨੂੰ ਫਲਿੱਪਕਾਰਟ ਰਾਹੀਂ ਸੇਲ ਕੀਤਾ ਜਾਵੇਗਾ।
Download ABP Live App and Watch All Latest Videos
View In AppInfinix GT 20 Pro ਨੂੰ ਸਾਊਦੀ ਅਰਬ 'ਚ ਲਾਂਚ ਕੀਤਾ ਗਿਆ ਸੀ, ਜੋ 12GB ਰੈਮ ਨਾਲ ਆਉਂਦਾ ਹੈ। ਭਾਰਤ 'ਚ ਇਸ Infinix ਫੋਨ ਦੀ ਕੀਮਤ 25 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ। Infinix GT 20 Pro ਦੀ ਲਾਂਚਿੰਗ ਪਹਿਲਾਂ ਹੀ ਫਲਿੱਪਕਾਰਟ 'ਤੇ ਲਾਈਵ ਹੋ ਚੁੱਕੀ ਹੈ।
ਇਸ Infinix ਫੋਨ ਵਿੱਚ 108-ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜੋ ਕਿ ਇੱਕ ਗੇਮਿੰਗ ਸੈਂਟਰਿਕ ਡਿਵਾਈਸ ਹੈ, ਜਿਸ ਵਿੱਚ ਇੱਕ ਡੈਡੀਕੇਟਿਡ X5 ਟਰਬੋ ਗੇਮਿੰਗ ਚਿੱਪ ਵੀ ਲਗਾਈ ਗਈ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 5,000 mAh ਦੀ ਬੈਟਰੀ ਦਾ ਇਸਤੇਮਾਲ ਹੈ।
Infinix GT 20 Pro ਸਮਾਰਟਫੋਨ Mecha Blue, Mecha Orange ਅਤੇ Mecha Silver ਕਲਰ 'ਚ ਉਪਲੱਬਧ ਹੋਣ ਜਾ ਰਿਹਾ ਹੈ। ਸਮਾਰਟਫੋਨ ਦੀ ਡਿਸਪਲੇਅ ਦੀ ਗੱਲ ਕਰੀਏ ਤਾਂ ਤੁਹਾਨੂੰ 1080x2436 ਰੈਜ਼ੋਲਿਊਸ਼ਨ ਵਾਲੀ 6.78 ਇੰਚ ਦੀ AMOLED ਸਕਰੀਨ ਮਿਲਣ ਜਾ ਰਹੀ ਹੈ।
ਇਸ ਫੋਨ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ MediaTek Dimension 8200 Ultimate ਪ੍ਰੋਸੈਸਰ ਨਾਲ ਲੈਸ ਹੈ। Infinix GT 20 Pro ਨੂੰ 8 GB ਅਤੇ 12 GB LPDDR5X ਰੈਮ ਦਿੱਤਾ ਜਾ ਰਿਹਾ ਹੈ।