Realme GT 5G Launch Update: ਉਡੀਕ ਖਤਮ! ਭਾਰਤ 'ਚ ਇਸ ਦਿਨ ਲਾਂਚ ਹੋਵੇਗਾ ਰਿਐਲਿਟੀ ਦਾ ਮੋਸਟ ਅਵੇਡਿਟ ਸਮਾਰਟਫ਼ੋਨ
Realme GT 5G Launch Update: ਮਸ਼ਹੂਰ ਸਮਾਰਟਫ਼ੋਨ ਕੰਪਨੀ Realme ਦੇ ਮੋਸਟ ਅਵੇਡਿਟ ਸਮਾਰਟਫ਼ੋਨ Realme GT 5G ਦੀ ਲਾਂਚ ਡੇਟ ਦਾ ਖੁਲਾਸਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਫ਼ੋਨ ਭਾਰਤ 'ਚ 18 ਅਗਸਤ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਹ ਫੋਨ ਫਲਿੱਪਕਾਰਟ 'ਤੇ ਦੁਪਹਿਰ 12 ਵਜੇ ਲਾਂਚ ਹੋਵੇਗਾ। ਇਹ ਫ਼ੋਨ ਵਰਚੁਅਲ ਈਵੈਂਟ ਦੁਆਰਾ ਪੇਸ਼ ਕੀਤਾ ਜਾਵੇਗਾ, ਜਿਸ ਦੀ ਲਾਈਵ ਸਟ੍ਰੀਮਿੰਗ ਵੀ ਵੇਖੀ ਜਾ ਸਕੇਗੀ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਫ਼ੋਨ 'ਚ ਉਹੀ ਸਪੈਸੀਫਿਕੇਸ਼ਨ ਦਿੱਤੇ ਜਾਣਗੇ, ਜੋ ਗਲੋਬਲ ਵਰਜ਼ਨ 'ਚ ਦਿੱਤੇ ਗਏ ਸਨ। ਆਓ ਇਸ ਦੀ ਕੀਮਤ ਤੇ ਵਿਸ਼ੇਸ਼ਤਾਵਾਂ 'ਤੇ ਇੱਕ ਨਜ਼ਰ ਮਾਰੀਏ।
Download ABP Live App and Watch All Latest Videos
View In Appਇਸ ਲਈ ਕੀਮਤ ਹੋ ਸਕਦੀ: 8 GB ਰੈਮ ਤੇ 128 GB ਇੰਟਰਨਲ ਸਟੋਰੇਜ ਵਾਲੇ Realme GT 5G ਸਮਾਰਟਫ਼ੋਨ ਦਾ ਵੇਰੀਐਂਟ 369 ਯੂਰੋ ਮਤਲਬ ਲਗਭਗ 33,000 ਰੁਪਏ ਵਿੱਚ ਉਪਲੱਬਧ ਹੋਵੇਗਾ। ਇਸ ਦੇ ਨਾਲ ਹੀ 12GB ਰੈਮ ਤੇ 256GB ਇੰਟਰਨਲ ਸਟੋਰੇਜ ਵਾਲੇ ਇਸ ਦੇ ਮਾਡਲ ਦੀ ਕੀਮਤ 599 ਯੂਰੋ ਯਾਨੀ ਕਰੀਬ 53,000 ਰੁਪਏ ਹੈ। ਫੋਨ Dashing Silver, Dashing Blue ਅਤੇ Racing Yellow ਕਲਰ ਆਪਸ਼ਨਸ 'ਚ ਉਪਲੱਬਧ ਹੈ।
ਸਪੈਸੀਫ਼ਿਕੇਸ਼ਨ: Realme GT 5G 'ਚ 120Hz ਰਿਫਰੈੱਸ ਰੇਟ ਦਾ 6.43 ਇੰਚ ਦਾ ਫੁੱਲ HD + AMOLED ਡਿਸਪਲੇ ਹੈ। ਸਮਾਰਟਫ਼ੋਨ ਕੁਆਲਕਾਮ ਦੇ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ। ਫ਼ੋਨ ਐਂਡਰਾਇਡ 12 'ਤੇ ਅਧਾਰਤ ਬੀਟਾ 1 'ਤੇ ਕੰਮ ਕਰਦਾ ਹੈ। ਇਸ ਨੂੰ ਵੀਸੀ ਬੂਸਟ ਸਟੇਨਲੈਸ ਸਟੀਲ ਕੂਲਿੰਗ ਸਿਸਟਮ ਵੀ ਮਿਲਦਾ ਹੈ, ਜੋ ਇੱਕ ਨਵੀਂ 3D ਭਾਫ਼ ਕੂਲਿੰਗ ਟੈਕਨਾਲੌਜੀ ਹੈ। ਇਸ 'ਚ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਹੈ।
ਕੈਮਰਾ: Realme GT 5G 'ਚ ਫ਼ੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ, ਜਿਸ 'ਚ ਸੋਨੀ ਦਾ 64 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 8 ਮੈਗਾਪਿਕਸਲ ਦਾ ਵਾਈਡ ਐਂਗਲ ਲੈਂਸ ਤੇ 2 ਮੈਗਾਪਿਕਸਲ ਦਾ ਮੈਕਰੋ ਸੈਂਸਰ ਹੈ। ਸੈਲਫੀ ਲਈ ਸਮਾਰਟਫ਼ੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਬੈਟਰੀ: ਪਾਵਰ ਲਈ Realme GT 5G ਦੇ ਸਮਾਰਟਫ਼ੋਨ 'ਚ 4,500mAh ਦੀ ਬੈਟਰੀ ਹੈ ਜੋ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜੋ 65W ਸੁਪਰਡਾਰਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਕਨੈਕਟੀਵਿਟੀ ਲਈ ਫੋਨ 'ਚ ਬਲੂਟੁੱਥ, ਵਾਈ-ਫਾਈ, ਜੀਪੀਐਸ ਵਰਗੇ ਫੀਚਰਸ ਦਿੱਤੇ ਗਏ ਹਨ। ਇਸ 'ਚ ਡਾਲਬੀ ਐਟਮਸ ਡਿਊਲ ਸਟੀਰਿਓ ਸਪੀਕਰ, ਹਾਈ ਰੈਜ਼ੋਲਿਸ਼ਨ ਆਡੀਓ ਅਤੇ 3.5mm ਆਡੀਓ ਜੈਕ ਸਪੋਰਟ ਹੈ। ਫ਼ੋਨ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ।