Samsung Galaxy A52s 5G: 8 GB ਰੈਮ ਤੇ 64 MP ਦੇ ਕੈਮਰੇ ਨਾਲ ਲੈਸ ਸਮਾਰਟ ਫੋਨ
Samsung Galaxy A52s 5G: ਦੱਖਣੀ ਕੋਰਿਆਈ ਤਕਨੀਕੀ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਸਮਾਰਟਫੋਨ Galaxy A52s 5G ਬਾਰੇ ਖੁਲਾਸਾ ਕੀਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ Galaxy A52 ਵਰਗਾ ਹੈ। ਇਸ 'ਚ ਬਿਹਤਰ ਕਾਰਗੁਜ਼ਾਰੀ ਲਈ ਸਨੈਪਡ੍ਰੈਗਨ 778 G ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
Download ABP Live App and Watch All Latest Videos
View In Appਇਸ ਤੋਂ ਇਲਾਵਾ, ਇਹ ਫੋਨ ਕਵਾਡ ਰੀਅਰ ਕੈਮਰਾ ਸੈਟਅਪ ਦੇ ਨਾਲ ਆਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਲਾਂਚਿੰਗ ਡੇਟ ਦਾ ਖੁਲਾਸਾ ਨਹੀਂ ਕੀਤਾ, ਪਰ ਇਸ ਤੋਂ ਪਹਿਲਾਂ ਕੁਝ ਵੇਰਵੇ ਸਾਹਮਣੇ ਆ ਚੁੱਕੇ ਹਨ, ਆਓ ਉਨ੍ਹਾਂ 'ਤੇ ਇੱਕ ਨਜ਼ਰ ਮਾਰੀਏ।
ਸਪੈਸੀਫਿਕੇਸ਼ਨ: Samsung Galaxy A52s 5G ਸਮਾਰਟਫੋਨ ਵਿੱਚ 6.5 ਇੰਚ ਦੀ ਫੁੱਲ HD+ ਸੁਪਰ AMOLED ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸ਼ਨ 2,400 X 1,080 ਪਿਕਸਲ ਹੈ ਤੇ ਇਸ ਦੀ ਰਿਫਰੈਸ਼ ਰੇਟ 120Hz ਹੈ। ਇਹ ਫੋਨ Snapdragon 778G ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 11 ਅਧਾਰਤ One UI 'ਤੇ ਕੰਮ ਕਰਦਾ ਹੈ। ਇਸ ਵਿੱਚ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ.
ਕੈਮਰਾ: Samsung Galaxy A52s 5G ਸਮਾਰਟਫੋਨ ਵਿੱਚ ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈਟਅਪ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈਕੰਡਰੀ ਲੈਂਸ ਦਿੱਤਾ ਗਿਆ ਹੈ। 5 ਮੈਗਾਪਿਕਸਲ ਦਾ ਮੈਕਰੋ ਲੈਂਜ਼ ਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਬੈਟਰੀ ਤੇ ਕੁਨੈਕਟੀਵਿਟੀ: Samsung Galaxy A52s 5G ਵਿੱਚ ਪਾਵਰ ਲਈ 4,500mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ, ਇਸ ਵਿੱਚ Wi-Fi, 5G, 4G LTE, Bluetooth 5.0, NFC, GPS ਤੇ USB Type-C ਪੋਰਟ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਦਾ ਭਾਰ 189 ਗ੍ਰਾਮ ਹੈ।