Samsung Galaxy M34 ਸਮਾਰਟਫੋਨ ਹੋਇਆ ਲਾਂਚ, 48 ਘੰਟੇ ਤੱਕ ਰਹੇਗਾ ਚਾਰਜ, ਕੀਮਤ ਵੀ ਨਹੀਂ ਹੈ ਜ਼ਿਆਦਾ
Samsung Galaxy M34 Price in India: ਕੋਰੀਆਈ ਕੰਪਨੀ ਸੈਮਸੰਗ ਨੇ ਭਾਰਤ ਵਿੱਚ Samsung Galaxy M34 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਤੁਸੀਂ ਇਸ ਸਮਾਰਟਫੋਨ ਨੂੰ ਐਮਾਜ਼ਾਨ ਅਤੇ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਖਰੀਦ ਸਕੋਗੇ। 6000 mAh ਬੈਟਰੀ, 6.5 ਇੰਚ ਡਿਸਪਲੇਅ, 50MP ਪ੍ਰਾਇਮਰੀ ਕੈਮਰਾ ਮੋਬਾਈਲ ਫ਼ੋਨ ਵਿੱਚ ਉਪਲਬਧ ਹੈ। ਤੁਸੀਂ ਅੱਜ ਦੁਪਹਿਰ 3 ਵਜੇ ਤੋਂ Samsung Galaxy M34 ਦਾ ਪ੍ਰੀ-ਆਰਡਰ ਕਰ ਸਕੋਗੇ। ਸਮਾਰਟਫੋਨ ਦੀ ਵਿਕਰੀ 16 ਜੁਲਾਈ ਤੋਂ ਸ਼ੁਰੂ ਹੋਵੇਗੀ।
Download ABP Live App and Watch All Latest Videos
View In Appਜਾਣੋ ਕੀਮਤ : ਕੀਮਤ ਦੀ ਗੱਲ ਕਰੀਏ ਤਾਂ Samsung Galaxy M34 5G ਦੀ ਕੀਮਤ 16,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਫੋਨ 3 ਰੰਗਾਂ ਦੇ ਵਿਕਲਪਾਂ ਵਿੱਚ ਆਉਂਦਾ ਹੈ ਜਿਸ ਵਿੱਚ ਪ੍ਰਿਜ਼ਮ ਸਿਲਵਰ, ਮਿਡਨਾਈਟ ਬਲੂ ਅਤੇ ਵਾਟਰਫਾਲ ਬਲੂ ਸ਼ਾਮਲ ਹਨ।
Samsung Galaxy M34 ਫੁੱਲ HD+ ਸਕਰੀਨ ਰੈਜ਼ੋਲਿਊਸ਼ਨ ਦੇ ਨਾਲ 6.5-ਇੰਚ AMOLED ਡਿਸਪਲੇਅ ਦੇ ਨਾਲ ਆਉਂਦਾ ਹੈ ਜੋ 120Hz ਦੀ ਰਿਫਰੈਸ਼ ਦਰ ਨੂੰ ਸਪੋਰਟ ਕਰਦਾ ਹੈ। ਸਕਰੀਨ ਦੀ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈੱਟਅਪ ਹੈ, ਜਿਸ 'ਚ 50MP ਪ੍ਰਾਇਮਰੀ ਕੈਮਰਾ, 8-ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਅਤੇ 2-ਮੈਗਾਪਿਕਸਲ ਦਾ ਮੈਕਰੋ ਸੈਂਸਰ ਹੈ।
ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 12MP ਕੈਮਰਾ ਉਪਲੱਬਧ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ 2 ਵੇਰੀਐਂਟ 'ਚ ਲਾਂਚ ਕੀਤਾ ਹੈ ਜਿਸ 'ਚ 6/128GB ਅਤੇ 8/128GB ਸ਼ਾਮਲ ਹਨ। ਇਹ ਸਮਾਰਟਫੋਨ Exynos 1280 SoC ਦੇ ਨਾਲ ਆਉਂਦਾ ਹੈ। ਤੁਸੀਂ ਮੋਬਾਈਲ ਫੋਨ ਨੂੰ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਖਰੀਦ ਸਕੋਗੇ। ਇਸ 'ਚ ਤੁਹਾਨੂੰ 25W ਦੀ ਫਾਸਟ ਚਾਰਜਿੰਗ ਦੇ ਨਾਲ 6000mAh ਦੀ ਬੈਟਰੀ ਮਿਲਦੀ ਹੈ।
Oppo 3 ਨਵੇਂ ਸਮਾਰਟਫੋਨ ਲਾਂਚ ਕਰੇਗਾ : 10 ਜੁਲਾਈ ਨੂੰ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Oppo ਭਾਰਤ 'ਚ Oppo Reno 10 ਸੀਰੀਜ਼ ਦੇ ਤਹਿਤ 3 ਨਵੇਂ ਸਮਾਰਟਫੋਨ ਲਾਂਚ ਕਰੇਗੀ। ਇਸ ਸੀਰੀਜ਼ ਦੇ ਤਹਿਤ ਓਪੋ ਰੇਨੋ 10, ਓਪੋ ਰੇਨੋ 10 ਪ੍ਰੋ ਅਤੇ ਓਪੋ ਰੇਨੋ 10 ਪ੍ਰੋ ਪਲੱਸ ਸਮਾਰਟਫੋਨ ਲਾਂਚ ਕੀਤੇ ਜਾਣਗੇ। ਬੇਸ ਵੇਰੀਐਂਟ ਤੋਂ ਇਲਾਵਾ ਦੋਵਾਂ ਮਾਡਲਾਂ ਦੀ ਕੀਮਤ ਲੀਕ ਹੋ ਗਈ ਹੈ। ਲੀਕਸ ਦੇ ਮੁਤਾਬਕ, Oppo Reno 10 pro ਅਤੇ Oppo Reno 10 Pro plus ਦੀ ਕੀਮਤ ਕ੍ਰਮਵਾਰ 40,999 ਰੁਪਏ ਅਤੇ 54,999 ਰੁਪਏ ਹੋ ਸਕਦੀ ਹੈ।