8000mAh ਬੈਟਰੀ ਵਾਲੇ Redmi ਦੇ ਗੈਜੇਟ ਨੂੰ ਦੇਖਦੇ ਹੀ ਫ਼ੋਨ ਦਾ ਛੱਡ ਦੇਵੋਗੇ ਮੋਹ, ਕੀਮਤ ਵੀ ਬਹੁਤ ਮਾਮੂਲੀ!
Xiaomi ਨੇ ਭਾਰਤ 'ਚ Redmi Pad SE ਟੈਬਲੇਟ ਲਾਂਚ ਕਰ ਦਿੱਤਾ ਹੈ। ਇਸ ਪੈਡ ਨੂੰ 'ਸਮਾਰਟਰ ਲਿਵਿੰਗ ਈਵੈਂਟ' 'ਚ ਪੇਸ਼ ਕੀਤਾ ਗਿਆ ਹੈ। ਇਸ ਟੈਬ ਨੂੰ ਪਿਛਲੇ ਸਾਲ ਅਗਸਤ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ ਅਤੇ ਇਹ 11-ਇੰਚ ਡਿਸਪਲੇਅ, ਸਨੈਪਡ੍ਰੈਗਨ 680 ਚਿਪਸੈੱਟ, 8,000mAh ਬੈਟਰੀ ਦੇ ਨਾਲ ਆਉਂਦਾ ਹੈ। ਇਸ 'ਚ ਯੂਜ਼ਰਸ ਨੂੰ MIUI 14 ਕਸਟਮ ਸਕਿਨ ਮਿਲਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਵੇਂ ਟੈਬਲੇਟ ਨੂੰ ਸਿਰਫ ਵਾਈ-ਫਾਈ ਵੇਰੀਐਂਟ 'ਚ ਹੀ ਉਪਲੱਬਧ ਕਰਵਾਇਆ ਜਾਵੇਗਾ ਕਿਉਂਕਿ ਇਸ ਦਾ ਕੋਈ 4ਜੀ ਵੇਰੀਐਂਟ ਨਹੀਂ ਹੈ।
Download ABP Live App and Watch All Latest Videos
View In AppRedmi Pad SE ਦੇ 4GB/128GB ਮਾਡਲ ਦੀ ਕੀਮਤ 12,999 ਰੁਪਏ, 6GB/128GB ਮਾਡਲ ਦੀ ਕੀਮਤ 13,999 ਰੁਪਏ ਅਤੇ 8GB/128GB ਵੇਰੀਐਂਟ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਇਹ ਟੈਬਲੇਟ ਗ੍ਰੇਫਾਈਟ ਗ੍ਰੇ ਅਤੇ ਲੈਵੇਂਡਰ ਜਾਮਨੀ ਰੰਗਾਂ 'ਚ ਆਉਂਦਾ ਹੈ।
ਕੰਪਨੀ ICICI ਕਾਰਡ ਦੇ ਨਾਲ 1,000 ਰੁਪਏ ਦੀ ਤੁਰੰਤ ਬੈਂਕ ਛੋਟ ਦੀ ਪੇਸ਼ਕਸ਼ ਕਰ ਰਹੀ ਹੈ। ਰੈੱਡਮੀ ਪੈਡ SE ਕਵਰ ਵੀ ਹੈ ਜਿਸ ਦੀ ਕੀਮਤ 1,299 ਰੁਪਏ ਹੈ। Redmi Pad SE ਦੀ ਵਿਕਰੀ 24 ਅਪ੍ਰੈਲ ਤੋਂ Amazon, Flipkart, Xiaomi ਵੈੱਬਸਾਈਟ ਅਤੇ Xiaomi ਰਿਟੇਲ ਸਟੋਰਾਂ 'ਤੇ ਸ਼ੁਰੂ ਹੋਵੇਗੀ।
ਇਹ ਟੈਬਲੇਟ ਐਂਡਰਾਇਡ 13 'ਤੇ ਆਧਾਰਿਤ MIUI 14 ਕਸਟਮ ਸਕਿਨ ਆਊਟ ਆਫ ਦ ਬਾਕਸ 'ਤੇ ਕੰਮ ਕਰਦਾ ਹੈ। ਸਾਨੂੰ f/2.3 ਅਪਰਚਰ ਵਾਲਾ 8-ਮੈਗਾਪਿਕਸਲ ਸ਼ੂਟਰ ਮਿਲਦਾ ਹੈ। ਵੀਡੀਓ ਚੈਟ ਲਈ ਫੋਨ ਦੇ ਫਰੰਟ 'ਤੇ 5 ਮੈਗਾਪਿਕਸਲ ਦਾ ਸ਼ੂਟਰ ਹੈ।