8 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਇਹ ਹਨ Best Smartphones, ਖੁਸ਼ ਹੋ ਜਾਣਗੇ ਮਾਪੇ !
Smartphone Under 8K: ਜੇਕਰ ਤੁਸੀਂ ਮੰਮੀ-ਡੈਡੀ ਲਈ ਅਜਿਹੇ Smartphones ਦੀ ਤਲਾਸ਼ ਕਰ ਰਹੇ ਹੋ ਜੋ ਮਜ਼ਬੂਤ ਸਪੈਕਸ, ਸ਼ਾਨਦਾਰ ਕੈਮਰੇ ਦੇ ਨਾਲ ਆਉਂਦੇ ਹੋਣ ਪਰ ਕੀਮਤ 8 ਹਜ਼ਾਰ ਰੁਪਏ ਤੋਂ ਹੋਵੇ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ।
Smartphone Under 8K
1/5
Redmi 13C: ਜੇਕਰ ਤੁਸੀਂ ਘੱਟ ਕੀਮਤ 'ਤੇ ਅਜਿਹਾ ਫ਼ੋਨ ਚਾਹੁੰਦੇ ਹੈ ਜੋ ਇਕ ਸ਼ਾਨਦਾਰ ਕੈਮਰਾ ਸਪੈਕਸ ਨਾਲ ਆਉਂਦਾ ਹੈ, ਤਾਂ ਤੁਸੀਂ Redmi 13C ਨੂੰ ਚੁਣ ਸਕਦੇ ਹੋ। ਇਸ ਫੋਨ ਦੀ ਕੀਮਤ ਕਰੀਬ 7800 ਰੁਪਏ ਹੈ। ਫੋਨ 50MP AI ਟ੍ਰਿਪਲ ਕੈਮਰਾ ਅਤੇ 90Hz ਡਿਸਪਲੇਅ ਨਾਲ ਆਉਂਦਾ ਹੈ।
2/5
Tecno Pop 8: ਮਾਤਾ-ਪਿਤਾ ਲਈ ਜੇਕਰ ਤੁਸੀਂ ਐਪਲ ਆਈਫੋਨ ਵਰਗੀਆਂ ਵਿਸ਼ੇਸ਼ਤਾਵਾਂ ਵਾਲਾ ਫੋਨ ਖਰੀਦਣਾ ਚਾਹੁੰਦੇ ਹੋ ਪਰ ਘੱਟ ਕੀਮਤ 'ਤੇ, ਤਾਂ ਤੁਸੀਂ TECNO POP 8 ਨੂੰ ਚੁਣ ਸਕਦੇ ਹੋ। ਇਸ ਫੋਨ ਦੀ ਕੀਮਤ ਕਰੀਬ 6899 ਰੁਪਏ ਹੈ। ਫੋਨ 5000mAh ਬੈਟਰੀ, ਡਿਊਲ ਸਪੀਕਰ ਅਤੇ ਡਾਇਨਾਮਿਕ ਪੋਰਟ ਫੀਚਰ ਨਾਲ ਆਉਂਦਾ ਹੈ।
3/5
Poco C61: ਜੇਕਰ ਤੁਸੀਂ ਘੱਟ ਕੀਮਤ 'ਤੇ ਚੰਗੀ ਦਿੱਖ ਅਤੇ ਡਿਜ਼ਾਈਨ ਵਾਲਾ ਫੋਨ ਖਰੀਦਣ ਦੇ ਚਾਹਵਾਨ ਹੋ, ਤਾਂ Poco ਦਾ ਨਵਾਂ ਲਾਂਚ ਹੋਇਆ ਫੋਨ POCO C61 ਖਰੀਦ ਸਕਦੇ ਹੋ। ਇਸ ਫੋਨ ਨੂੰ ਆਫਰ 'ਚ 6,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਫੋਨ ਸਟੀਲਰ ਵਿਊ ਦੇ ਨਾਲ ਪ੍ਰੀਮੀਅਮ ਗਲਾਸ ਬੈਕ ਅਤੇ ਰੈਡੀਐਂਟ ਰਿੰਗ ਡਿਜ਼ਾਈਨ ਦੇ ਨਾਲ ਆਉਂਦਾ ਹੈ।
4/5
Infinix Smart 8 Plus: ਜੇਕਰ ਤੁਹਾਨੂੰ ਵੱਡੀ ਬੈਟਰੀ ਵਾਲੇ ਡਿਵਾਈਸ ਦੀ ਜ਼ਰੂਰਤ ਹੈ ਤਾਂ ਤੁਸੀਂ Infinix Smart 8 Plus ਨੂੰ ਚੁਣ ਸਕਦੇ ਹੋ। ਕੰਪਨੀ ਇਸ ਫੋਨ 'ਚ 6000mAh ਦੀ ਬੈਟਰੀ ਦਿੰਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਹ ਫੋਨ 7800 ਰੁਪਏ 'ਚ ਆਉਂਦਾ ਹੈ। ਫ਼ੋਨ 50MP+ AI ਲੈਂਸ ਨਾਲ ਲੈਸ ਹੈ।
5/5
ਕਿਥੋਂ ਖਰੀਦ ਸਕਦੇ ਹੋ ਬਜਟ ਸਮਾਰਟਫੋਨ: ਆਨਲਾਈਨ ਖਰੀਦਦਾਰੀ ਕਰਨ ਵਾਲੇ ਗਾਹਕ ਐਮਾਜ਼ਾਨ ਅਤੇ ਫਲਿੱਪਕਾਰਟ ਤੋਂ ਉੱਪਰ ਦੱਸੇ ਗਏ ਸਾਰੇ ਸਮਾਰਟਫੋਨ ਖਰੀਦ ਸਕਦੇ ਹਨ। ਤੁਸੀਂ ਆਪਣੀ ਜ਼ਰੂਰਤ ਅਤੇ ਪਸੰਦ ਦੇ ਆਧਾਰ 'ਤੇ ਵੱਖ-ਵੱਖ ਕੰਪਨੀਆਂ ਤੋਂ ਫੋਨ ਖਰੀਦ ਸਕਦੇ ਹੋ।
Published at : 29 Mar 2024 12:27 PM (IST)