ਚੋਰ ਖੁਦ ਤੁਹਾਡਾ ਫੋਨ ਕਰਕੇ ਜਾਵੇਗਾ ਵਾਪਿਸ! ਬਸ PHONE 'ਚ ਕਰ ਲਓ ਆਹ ਸੈਟਿੰਗ, ਚੋਰ ਫੋਨ ਵੀ ਨਹੀਂ ਕਰ ਸਕੇਗਾ Switch Off

Phone Theft: ਅਕਸਰ ਲੋਕ ਆਪਣਾ ਫ਼ੋਨ ਚੋਰੀ ਹੋਣ ਤੋਂ ਬਾਅਦ ਪਰੇਸ਼ਾਨ ਹੋ ਜਾਂਦੇ ਹਨ, ਕਿਉਂਕਿ ਉਸ ਵਿੱਚ ਉਨ੍ਹਾਂ ਦਾ ਕਈ ਤਰ੍ਹਾਂ ਦਾ ਡਾਟਾ ਹੁੰਦਾ ਹੈ। ਅਕਸਰ ਫ਼ੋਨ ਚੋਰੀ ਹੋਣ ਤੋਂ ਬਾਅਦ ਨਹੀਂ ਮਿਲਦਾ ਹੈ।

Smartphone

1/6
ਜਦੋਂ ਵੀ ਲੋਕ ਪਬਲਿਕ ਟਰਾਂਸਪੋਰਟ ਰਾਹੀਂ ਸਫ਼ਰ ਕਰਦੇ ਹਨ ਜਾਂ ਸੜਕ 'ਤੇ ਪੈਦਲ ਜਾਂਦੇ ਹਨ ਤਾਂ ਅਕਸਰ ਉਨ੍ਹਾਂ ਦੇ ਫ਼ੋਨ ਚੋਰੀ ਹੋ ਜਾਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਫੋਨ ਚੋਰੀ ਹੋਣ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਚੋਰ ਖਾਸ ਕਰਕੇ ਮਹਿੰਗੇ ਫੋਨਾਂ 'ਤੇ ਨਜ਼ਰ ਰੱਖਦੇ ਹਨ।
2/6
ਫ਼ੋਨ ਚੋਰੀ ਹੋਣ ਤੋਂ ਬਾਅਦ ਲੋਕ ਅਕਸਰ ਸਿਰਫ਼ ਇੱਕ ਹੀ ਕੰਮ ਕਰਦੇ ਹਨ, ਥਾਣੇ ਜਾ ਕੇ ਆਨਲਾਈਨ ਸ਼ਿਕਾਇਤ ਕਰ ਦਿੰਦੇ ਹਨ ਅਤੇ ਫਿਰ ਭੁੱਲ ਜਾਂਦੇ ਹਨ।
3/6
ਜਦੋਂ ਵੀ ਕੋਈ ਚੋਰ ਕਿਸੇ ਦਾ ਫੋਨ ਚੋਰੀ ਕਰਦਾ ਹੈ, ਤਾਂ ਸਭ ਤੋਂ ਪਹਿਲਾਂ ਉਹ ਇਸਨੂੰ ਸਵਿੱਚ ਆਫ ਕਰਦਾ ਹੈ। ਜਿਸ ਕਾਰਨ ਫੋਨ ਨੂੰ ਟ੍ਰੈਕ ਨਹੀਂ ਕੀਤਾ ਜਾ ਸਕਦਾ ਹੈ।
4/6
ਤੁਸੀਂ ਆਪਣੇ ਫੋਨ 'ਚ ਅਜਿਹੀ ਸੈਟਿੰਗ ਕਰ ਸਕਦੇ ਹੋ, ਜਿਸ ਨਾਲ ਚੋਰ ਵੀ ਪਰੇਸ਼ਾਨ ਹੋ ਜਾਵੇਗਾ ਅਤੇ ਆਪਣੇ ਆਪ ਹੀ ਤੁਹਾਡਾ ਫੋਨ ਵਾਪਸ ਕਰ ਦੇਵੇਗਾ।
5/6
ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦੀ ਸੈਟਿੰਗ 'ਚ ਜਾ ਕੇ required password to power off ਸਰਚ ਕਰਨਾ ਹੈ। ਇਸ ਨੂੰ ਚਾਲੂ ਕਰਨ ਤੋਂ ਬਾਅਦ, ਤੁਹਾਡਾ ਫ਼ੋਨ ਪਾਸਵਰਡ ਤੋਂ ਬਿਨਾਂ ਚਾਲੂ ਨਹੀਂ ਹੋਵੇਗਾ।
6/6
ਹੁਣ ਚੋਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਉਹ ਤੁਹਾਡਾ ਫ਼ੋਨ ਬੰਦ ਨਹੀਂ ਕਰ ਸਕਦਾ। ਫੋਨ ਹਰ ਵਾਰ ਪਾਸਵਰਡ ਮੰਗੇਗਾ ਅਤੇ ਇਸ ਦੌਰਾਨ ਤੁਹਾਡੇ ਫੋਨ ਦੇ ਟਰੇਸ ਹੋਣ ਦੀ ਸੰਭਾਵਨਾ ਵੀ ਵੱਧ ਜਾਵੇਗੀ।
Sponsored Links by Taboola