40 ਹਜ਼ਾਰ ਰੁਪਏ ਦੇ ਬਜਟ 'ਚ ਦਿਲ ਜਿੱਤਣਗੇ ਇਹ ਬ੍ਰਾਂਡੇਡ ਫੋਨ, ਕੈਮਰੇ ਤੋਂ ਲੈ ਕੇ ਬੈਟਰੀ ਬੈਕਅਪ ਤੱਕ ਹਰ ਫੀਚਰ ਹੈ ਸ਼ਾਨਦਾਰ
ਪਹਿਲਾ ਫੋਨ OnePlus 12R ਹੈ, ਜਿਸ ਨੂੰ ਜਨਵਰੀ ਮਹੀਨੇ 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ, ਜਿਸ 'ਚ ਪਹਿਲੇ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਹ 8GB ਰੈਮ ਅਤੇ 128GB ਸਟੋਰੇਜ ਨਾਲ ਬਾਜ਼ਾਰ 'ਚ ਉਪਲੱਬਧ ਹੈ।
Download ABP Live App and Watch All Latest Videos
View In Appਦੂਜਾ ਫੋਨ iQOO Neo 9 Pro ਹੈ, ਜਿਸ ਨੂੰ ਪਿਛਲੇ ਮਹੀਨੇ 22 ਫਰਵਰੀ 2024 ਨੂੰ ਲਾਂਚ ਕੀਤਾ ਗਿਆ ਸੀ। ਭਾਰਤ 'ਚ ਇਸ ਫੋਨ ਦੀ ਸ਼ੁਰੂਆਤੀ ਕੀਮਤ 36 ਹਜ਼ਾਰ 999 ਰੁਪਏ ਹੈ। ਇਹ ਫੋਨ 144 Hz ਰਿਫਰੈਸ਼ ਰੇਟ 6.78 ਇੰਚ ਟੱਚਸਕਰੀਨ ਡਿਸਪਲੇਅ ਨਾਲ ਆਉਂਦਾ ਹੈ, ਜਿਸ ਦਾ ਰੈਜ਼ੋਲਿਊਸ਼ਨ 1260x2800 ਪਿਕਸਲ ਹੈ।
ਅਗਲੇ ਸਮਾਰਟਫੋਨ ਦਾ ਨਾਂ ਨੋਥਿੰਗ ਫੋਨ (2) ਹੈ, ਜੋ 6.7 ਇੰਚ ਡਿਸਪਲੇਅ ਅਤੇ ਗੋਰਿਲਾ ਗਲਾਸ ਨਾਲ ਬਾਜ਼ਾਰ 'ਚ ਉਪਲੱਬਧ ਹੈ। ਇਸ ਫੋਨ ਵਿੱਚ 32MP Sony IMX615 ਫਰੰਟ ਕੈਮਰਾ ਅਤੇ 50MP Sony IMX890 + 50MP Samsung JN1 ਰੀਅਰ ਕੈਮਰਾ ਸੈੱਟਅਪ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 36 ਹਜ਼ਾਰ 999 ਰੁਪਏ ਹੈ।
ਚੌਥਾ ਫ਼ੋਨ Realme 12 Pro+ 5G ਹੈ, ਜਿਸ ਵਿੱਚ 6.67-ਇੰਚ ਦੀ ਫੁੱਲ HD+ AMOLED ਕਰਵਡ ਡਿਸਪਲੇਅ ਹੈ ਅਤੇ ਇਹ 120Hz ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। ਇਸ ਫੋਨ ਦਾ ਪਹਿਲਾ ਫੋਨ 8GB ਰੈਮ ਅਤੇ 128GB ਨਾਲ ਆਉਂਦਾ ਹੈ। ਫੋਨ ਦੀ ਸ਼ੁਰੂਆਤੀ ਕੀਮਤ ਦੀ ਗੱਲ ਕਰੀਏ ਤਾਂ ਇਹ 31 ਹਜ਼ਾਰ 999 ਰੁਪਏ ਹੈ।
ਅਗਲਾ ਫੋਨ Redmi Note 13 Pro+ 5G ਹੈ। ਇਹ ਫੋਨ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ ਅਤੇ ਇਸ ਵਿੱਚ 12 ਜੀਬੀ ਰੈਮ ਅਤੇ 512 ਜੀਬੀ ਤੱਕ ਦੀ ਇੰਟਰਨਲ ਸਟੋਰੇਜ ਹੈ। ਫੋਨ 'ਚ 5000mAh ਦੀ ਬੈਟਰੀ ਦੇ ਨਾਲ 120W ਫਾਸਟ ਚਾਰਜਿੰਗ ਫੀਚਰ ਹੈ। ਫੋਨ ਦੀ ਕੀਮਤ 31 ਹਜ਼ਾਰ 999 ਰੁਪਏ ਤੋਂ ਸ਼ੁਰੂ ਹੁੰਦੀ ਹੈ।